Up election 2022 : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਛੇ ਪੜਾਅ ਪੂਰੇ ਹੋ ਗਏ ਹਨ ਅਤੇ ਹੁਣ ਆਖਰੀ ਪੜਾਅ ਲਈ ਪ੍ਰਚਾਰ ਜ਼ੋਰਾਂ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕੀਤਾ। ਪ੍ਰਧਾਨ ਮੰਤਰੀ ਨੇ ਰੋਡ ਸ਼ੋਅ ਦੌਰਾਨ ਚਾਹ ਦੇ ਸਟਾਲ 'ਤੇ ਜਾ ਕੇ ਚਾਹ ਦੀਆਂ ਚੁਸਕੀਆਂ ਵੀ ਲਈਆਂ।
ਇਸ ਤੋਂ ਪਹਿਲਾਂ ਵਾਰਾਣਸੀ 'ਚ ਆਪਣਾ ਰੋਡ ਸ਼ੋਅ ਖਤਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜਿੱਤ ਦੇ ਸੰਕੇਤ ਦਿੱਤੇ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਦੀ ਮੂਰਤੀ ਨੂੰ ਵੀ ਮਾਲਾ ਅਰਪਿਤ ਕੀਤਾ। ਖਾਸ ਗੱਲ ਇਹ ਹੈ ਕਿ ਪੀਐਮ ਮੋਦੀ ਦੇ ਰੋਡ ਸ਼ੋਅ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ।
ਪੀਐਮ ਮੋਦੀ ਦਾ ਕਰੀਬ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ਹਿਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਹੋ ਕੇ ਦੱਖਣੀ ਵਿਧਾਨ ਸਭਾ ਤੋਂ ਹੁੰਦਾ ਹੋਇਆ ਛਾਉਣੀ ਵਿੱਚ ਸਮਾਪਤ ਹੋਇਆ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ 'ਚ ਮੌਜੂਦ ਸਨ। ਪੀਐਮ ਮੋਦੀ ਦੇ ਰੋਡ ਸ਼ੋਅ ਵਿੱਚ ਬੀਜੇਪੀ ਸਮਰਥਕ ਇਕੱਠੇ ਹੋਏ। ਪ੍ਰਧਾਨ ਮੰਤਰੀ ਨੇ ਵੀ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ। ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸਰਦਾਰ ਪਟੇਲ ਚੌਰਾਹੇ ਤੋਂ ਸ਼ੁਰੂ ਹੋਇਆ।
ਪੀਐਮ ਮੋਦੀ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵੀ ਪਹੁੰਚੇ। ਮੋਦੀ ਨੇ ਵਿਸ਼ਵਨਾਥ ਮੰਦਰ 'ਚ ਡਮਰੂ ਵਜਾਇਆ। ਇਸ ਦੌਰਾਨ ਕਈ ਲੋਕ ਉਨ੍ਹਾਂ ਦੇ ਸਮਰਥਨ 'ਚ ਨਜ਼ਰ ਆਏ। ਮੋਦੀ ਸਮੇਤ ਭਾਜਪਾ ਦੇ ਸਾਰੇ ਵੱਡੇ ਨੇਤਾ ਇਸ ਸਮੇਂ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਪ੍ਰਚਾਰ 'ਚ ਰੁੱਝੇ ਹੋਏ ਹਨ।
ਆਖਰੀ ਪੜਾਅ 'ਚ ਸੂਬੇ 'ਚ 7 ਮਾਰਚ ਨੂੰ ਵੋਟਿੰਗ ਹੋਵੇਗੀ। ਵਾਰਾਣਸੀ 'ਚ ਰੋਡ ਸ਼ੋਅ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕ ਵੀ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਕ ਥਾਂ 'ਤੇ ਮੋਦੀ ਦੇ ਕਾਫਲੇ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਮੁਸਲਿਮ ਲੋਕ ਨਜ਼ਰ ਆਏ।