ਪੜਚੋਲ ਕਰੋ

ਖਤਮ ਹੋ ਰਿਹਾ ਧਰਤੀ ਹੇਠਲਾ ਪਾਣੀ, ਨਹੀਂ ਸੰਭਲੇ ਤਾਂ ਬੂੰਦ-ਬੂੰਦ ਲਈ ਤਰਸ ਜਾਣਗੇ ਲੋਕ

ਦਰੀ ਜਲ ਕਮਿਸ਼ਨ ਮੁਤਾਬਕ ਦੇਸ਼ ਵਿੱਚ ਹਰ ਸਾਲ ਤਿੰਨ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦਕਿ ਹਰ ਸਾਲ ਚਾਰ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਬਰਸਾਤ ਹੁੰਦੀ ਹੈ। ਇੰਨਾ ਵਾਧੂ ਪਾਣੀ ਹੋਣ ਦੇ ਬਾਵਜੂਦ ਜਲ ਸੰਕਟ ਦੀ ਸਮੱਸਿਆ ਇਸ ਲਈ ਹੈ ਕਿਉਂਕਿ ਅਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਸੰਭਾਲ ਹੀ ਨਹੀਂ ਪਾਉਂਦੇ।

ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕੇ ਇਸ ਸਮੇਂ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਰੋਜ਼ ਆ ਰਹੀਆਂ ਰਿਪੋਰਟਾਂ ਤੋਂ ਪਾਣੀ ਦੇ ਗੰਭੀਰ ਸੰਕਟ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਾਣੀ ਦੇ ਸੰਕਟ 'ਤੇ ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਨੇ ਪਿਛਲੇ ਸਾਲ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਤੱਥ ਪੇਸ਼ ਕੀਤੇ ਗਏ ਸਨ। ਇਸ ਰਿਪੋਰਟ ਮੁਤਾਬਕ ਦੇਸ਼ ਦੇ 21 ਸ਼ਹਿਰਾਂ ਵਿੱਚ ਅਗਲੇ ਸਾਲ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਇੱਥੋਂ ਦੇ ਲੋਕਾਂ ਨੂੰ ਪਾਣੀ ਲਈ ਦੂਜੇ ਸ਼ਹਿਰਾਂ 'ਤੇ ਨਿਰਭਰ ਰਹਿਣਾ ਹੋਵੇਗਾ। ਭਾਰਤ ਵਿੱਚ ਪਾਣੀ ਦਾ ਸੰਕਟ ਇਸ ਲਈ ਗੰਭੀਰ ਹੈ, ਕਿਉਂਕਿ ਜਿੰਨਾ ਪਾਣੀ ਚੀਨ ਤੇ ਅਮਰੀਕਾ ਮਿਲ ਕੇ ਵਰਤਦੇ ਹਨ, ਓਨਾ ਹੀ ਪਾਣੀ ਇਕੱਲਾ ਭਾਰਤ ਜ਼ਮੀਨ ਹੇਠੋਂ ਕੱਢ ਲੈਂਦਾ ਹੈ। ਧਰਤੀ ਹੇਠੋਂ ਕੱਢੇ ਪਾਣੀ ਵਿੱਚੋਂ 89 ਫੀਸਦ ਖੇਤੀ ਕਾਰਜਾਂ ਜਿਵੇਂ ਸਿੰਜਾਈ ਆਦਿ ਲਈ ਵਰਤਿਆ ਜਾਂਦਾ ਹੈ। ਘਰੇਲੂ ਵਰਤੋਂ ਲਈ ਨੌਂ ਫੀਸਦ ਤੇ ਬਾਕੀ ਬਚੇ ਦੋ ਫੀਸਦ ਧਰਤੀ ਹੇਠਲੇ ਪਾਣੀ ਦੀ ਵਰਤੋਂ ਸਨਅਤੀ ਕਾਰਜਾਂ ਲਈ ਕੀਤੀ ਜਾਂਦੀ ਹੈ। ਆਈਆਈਟੀ ਖੜਗਪੁਰ ਤੇ ਕੈਨੇਡਾ ਦੀ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਪੂਰਬੀ ਭਾਰਤੀ ਸੂਬਿਆਂ ਦੀ ਤੁਲਨਾ ਵਿੱਚ ਉੱਤਰ ਭਾਰਤੀ ਸੂਬਿਆਂ ਵਿੱਚ ਭੂਜਲ ਵਧੇਰੇ ਘੱਟ ਹੋਇਆ ਹੈ। ਜੇਕਰ ਭਾਰਤ ਵਿੱਚ ਪਾਣੀ ਦੇ ਅੰਕੜੇ ਦੇਖੀਏ ਤਾਂ ਲੋੜੀਂਦੀ ਮਾਤਰਾ ਵਿੱਚ ਉਪਲਬਧ ਤਾਂ ਹੈ, ਪਰ ਇਸ ਦੀ ਵਰਤੋਂ ਬੇਹਿਸਾਬੇ ਤਰੀਕੇ ਨਾਲ ਹੁੰਦੀ ਹੈ। ਕੇਂਦਰੀ ਜਲ ਕਮਿਸ਼ਨ ਮੁਤਾਬਕ ਦੇਸ਼ ਵਿੱਚ ਹਰ ਸਾਲ ਤਿੰਨ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦਕਿ ਹਰ ਸਾਲ ਚਾਰ ਹਜ਼ਾਰ ਬਿਲੀਅਨ ਕਿਊਬਿਕ ਮੀਟਰ ਬਰਸਾਤ ਹੁੰਦੀ ਹੈ। ਇੰਨਾ ਵਾਧੂ ਪਾਣੀ ਹੋਣ ਦੇ ਬਾਵਜੂਦ ਜਲ ਸੰਕਟ ਦੀ ਸਮੱਸਿਆ ਇਸ ਲਈ ਹੈ ਕਿਉਂਕਿ ਅਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਸੰਭਾਲ ਹੀ ਨਹੀਂ ਪਾਉਂਦੇ। ਇਵੇਂ ਹੀ ਦੇਸ਼ ਵਿੱਚ ਜਲ ਸੋਧ ਕੇਂਦਰਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਘਰਾਂ ਵਿੱਚੋਂ ਨਿੱਕਲਣ ਵਾਲੇ 80 ਫ਼ੀਸਦ ਤੋਂ ਵੱਧ ਪਾਣੀ ਨੂੰ ਸੋਧਿਆ ਨਹੀਂ ਜਾ ਸਕਦਾ। ਇਹ ਦੂਸ਼ਿਤ ਪਾਣੀ ਨਦੀਆਂ ਵਿੱਚ ਜਾ ਕੇ ਉਨ੍ਹਾਂ ਨੂੰ ਵੀ ਪ੍ਰਦੂਸ਼ਿਤ ਕਰ ਦਿੰਦਾ ਹੈ। ਇਸ ਸਮੇਂ ਦੇਸ਼ ਵਿੱਚ ਸਿਰਫ ਅੱਠ ਫੀਸਦ ਬਰਸਾਤੀ ਪਾਣੀ ਦੀ ਸੰਭਾਲ ਕੀਤੀ ਜਾਂਦੀ ਹੈ, ਜੋ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਹੈ। ਇਜ਼ਰਾਈਲ ਵਿੱਚ ਘਰੇਲੂ ਵਰਤੋਂ 'ਚ ਆਉਣ ਵਾਲੇ 100 ਫ਼ੀਸਦ ਪਾਣੀ ਦਾ ਸ਼ੁੱਧੀਕਰਨ ਕਰ ਮੁੜ ਤੋਂ ਵਰਤਿਆ ਜਾਂਦਾ ਹੈ। ਸਾਨੂੰ ਵੀ ਆਪਣੇ ਪੱਧਰ 'ਤੇ ਧਿਆਨ ਦੇਣ ਦੀ ਲੋੜ ਹੈ ਅਤੇ ਪਾਣੀ ਦੀ ਵਰਤੋਂ ਬੇਹੱਦ ਧਿਆਨ ਨਾਲ ਕੀਤੀ ਜਾਣੀ ਚਾਹੀਦੀ ਹੈ। ਨਹੀਂ ਉਹ ਦਿਨ ਦੂਰ ਨਹੀਂ ਜਦ ਸਿਰਫ ਧਨਾਢ ਹੀ ਪਾਣੀ ਦੀਆਂ ਜ਼ਰੂਰਤ ਨੂੰ ਪੂਰਾ ਕਰ ਸਕਣਗੇ ਤੇ ਆਮ ਆਦਮੀ ਤਰਸਦਾ ਰਹਿ ਜਾਵੇਗਾ।

ਟਾਪ ਹੈਡਲਾਈਨ

Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ
Online Liquor Shopping : ਪਿਆਕੜਾਂ ਲਈ ਖ਼ੁਸ਼ਖ਼ਬਰੀ ! ਹੁਣ ਸ਼ਰਾਬ ਦੀ ਆਨਲਾਈਨ ਵਿਕਰੀ ਸ਼ੁਰੂ, ਹੁਣ ਘਰ ਬੈਠੇ ਇੰਝ ਕਰ ਸਕੋਗੇ ਆਰਡਰ
Mohan Bhagwat ਦਾ ਵੱਡਾ ਬਿਆਨ,
Mohan Bhagwat ਦਾ ਵੱਡਾ ਬਿਆਨ, "ਸਿਸਟਮ ਨੂੰ ਠੀਕ ਕਰਨ ਲਈ Gen Z ਦਾ ਅੰਦੋਲਨ ਹੋਣਾ ਚਾਹੀਦਾ ਹੈ"
Big News: ਵੱਡੀ ਖਬਰ, ਮਸ਼ਹੂਰ ਵਿਧਾਇਕ ਦੀ ਅਸ਼ਲੀਲ ਹਰਕਤ, ਔਰਤ ਬੋਲੀ- ਮੇਰੇ ਜ਼ਬਰਦਸਤੀ ਕੱਪੜੇ ਪਾੜ੍ਹ ਦਿੱਤੇ! ਧੀ ਨਾਲ ਵੀ ਬਲਾਤਕਾਰ ਕਰਨ ਦੀ ਕੋਸ਼ਿਸ਼, ਗੁਪਤ ਅੰਗਾਂ ਨੂੰ...
ਵੱਡੀ ਖਬਰ, ਮਸ਼ਹੂਰ ਵਿਧਾਇਕ ਦੀ ਅਸ਼ਲੀਲ ਹਰਕਤ, ਔਰਤ ਬੋਲੀ- ਮੇਰੇ ਜ਼ਬਰਦਸਤੀ ਕੱਪੜੇ ਪਾੜ੍ਹ ਦਿੱਤੇ! ਧੀ ਨਾਲ ਵੀ ਬਲਾਤਕਾਰ ਕਰਨ ਦੀ ਕੋਸ਼ਿਸ਼, ਗੁਪਤ ਅੰਗਾਂ ਨੂੰ...
Jaipur : 3 ਬੱਚਿਆਂ ਦੇ ਪਿਤਾ ਨੇ ਔਰਤਾਂ ਵਾਲੇ ਕੱਪੜੇ ਪਾ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ !  ਪਰਿਵਾਰ ਵੀ ਹੈਰਾਨ
Jaipur : 3 ਬੱਚਿਆਂ ਦੇ ਪਿਤਾ ਨੇ ਔਰਤਾਂ ਵਾਲੇ ਕੱਪੜੇ ਪਾ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ !  ਪਰਿਵਾਰ ਵੀ ਹੈਰਾਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget