ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਟਿਕਟ ਪਾਉਣ ਲਈ ਉਮੀਦਵਾਰਾਂ ਨੂੰ ਇੱਕ ਪ੍ਰੀਖਿਆ ਤੋਂ ਲੰਘਣਾ ਪਵੇਗਾ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਟਵੀਟ ਕਰ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ‘ਚ ਲਿਖਿਆ ਹੈ ਕਿ ਜੋ ਵਿਅਕਤੀ ਸ਼ਰਾਬ ਨਹੀਂ ਪੀਵੇਗਾ ਤੇ ਖੱਦਰ ਦੇ ਕੱਪੜੇ ਪਾਵੇਗਾ, ਉਸ ਨੂੰ ਹੀ ਵਿਧਾਨ ਸਭਾ ਚੋਣਾਂ ‘ਚ ਟਿਕਟ ਦਿੱਤਾ ਜਾਵੇਗੀ।


ਇਸ ਦੇ ਨਾਲ ਹੀ ਆਮ ਵਰਗ ਦੇ ਉਮੀਦਵਾਰਾਂ ਲਈ 5000 ਰੁਪਏ, ਐਸਸੀ/ਐਸਟੀ ਮਹਿਲਾਵਾਂ ਲਈ ਦੋ ਹਜ਼ਾਰ ਰੁਪਏ ਦੀ ਫੀਸ ਵੀ ਹਰਿਆਣਾ ਸੂਬਾ ਕਾਂਗਰਸ ਕਮੇਟੀ ‘ਚ ਜਮ੍ਹਾਂ ਕਰਾਉਣੀ ਪਵੇਗੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਆਪਣੇ ਟਵੀਟ ‘ਚ ਕਿਹਾ, “ਹਰਿਆਣਾ ਸੂਬਾ ਕਾਂਗਰਸ ਕਮੇਟੀ ਵੱਲੋਂ 2018-22 ਮੈਂਬਰਸ਼ਿਪ ਦੇ ਨਵੇਂ ਫਾਰਮ ਤੇ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਲਈ ਅਪੀਲ ਪੱਤਰ ਪ੍ਰਿੰਟ ਕਰਵਾ ਲਏ ਹਨ। ਇਨ੍ਹਾਂ ਦਾ ਨਮੂਨਾ ਹੇਠ ਦਿੱਤਾ ਜਾ ਰਿਹਾ ਹੈ।”


ਅਪੀਲ ਕਰਨ ਵਾਲੇ ਲੋਕਾਂ ਨੂੰ ਫਾਰਮ ਨਾਲ 325 ਰੁਪਏ ਫੀਸ ਜਮ੍ਹਾਂ ਕਰਾਉਣੀ ਹੋਵੇਗੀ। ਇਸ ਲਈ ਦਿੱਲੀ ‘ਚ ਹਰਿਆਣਾ ਕਾਂਗਰਸ ਦੇ ਪ੍ਰਧਾਨ ਘਰ ਵੀ ਨਾਮਜ਼ਦਗੀ ਦਿੱਤੀ ਜਾ ਸਕਦੀ ਹੈ। ਚੰਡੀਗੜ੍ਹ ‘ਚ ਕਾਂਗਰਸ ਮੁੱਖ ਦਫਤਰ ‘ਚ ਵੀ ਅਰਜ਼ੀ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਨੂੰ ਮੇਲ ਵੀ ਕੀਤਾ ਜਾ ਸਕਦਾ ਹੈ।

ਹਰਿਆਣਾ ਕਾਂਗਰਸ ਵੱਲੋਂ ਜੋ ਫਰਾਮ ਜਾਰੀ ਕੀਤਾ ਗਿਆ ਹੈ, ਉਸ ‘ਚ ਉਮੀਦਵਾਰ ਦੀ ਜਾਤ ਦਾ ਵੀ ਜ਼ਿਕਰ ਹੈ, ਯਾਨੀ ਆਪਣੀ ਜਾਤ ਦੱਸਕੇ ਵੀ ਤੁਸੀ ਕਾਂਗਰਸ ਦਾ ਟਿਕਟ ਹਾਸਲ ਕਰ ਸਕਦੇ ਹੋ।