ਨਵੀਂ ਦਿੱਲੀ: ਸਾਊਦੀ ਅਰਬ ਦੇ ਅਰਾਮਕੋ ਤੇਲ ਖੂਹ ‘ਤੇ ਡਰੋਨ ਹਮਲੇ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਅੱਜ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਪੂਰੇ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ। ਵੀਰਵਾਰ ਨੂੰ ਪੈਟਰੋਲ ‘ਚ ਕਰੀਬ 30 ਪੈਸੇ ਤੇ ਡੀਜ਼ਲ ‘ਚ 19 ਪੈਸੇ ਦਾ ਵਾਧਾ ਕੀਤਾ ਗਿਆ।
ਰਾਜਧਾਨੀ ਦਿੱਲੀ ‘ਚ ਅੱਜ ਪੈਟਰੋਲ 29 ਪੈਸੇ ਦੇ ਵਾਧੇ ਤੋਂ ਬਾਅਦ 72.71 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 19 ਪੈਸੇ ਦੇ ਵਾਧੇ ਤੋਂ ਬਾਅਦ 66.01 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਕੀਮਤਾਂ ‘ਚ ਹੋਏ ਵਾਧੇ ਤੋਂ ਬਾਅਦ ਇੱਥੇ ਪੈਟਰੋਲ 75.43 ਰੁਪਏ ਤੇ ਡੀਜ਼ਲ 19 ਪੈਸੇ ਦੇ ਵਾਧੇ ਦੇ ਨਾਲ 68.42 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 78.39 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 69.24 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉਧਰ ਚੇਨਈ ‘ਚ ਪੈਟਰੋਲ ਦੀ ਕੀਮਤ 75.56 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 69.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪੈਟਰੋਲ-ਡੀਜ਼ਲਾਂ ਦੇ ਭਾਅ 'ਚ ਮੁੜ ਵੱਡਾ ਉਛਾਲ
ਏਬੀਪੀ ਸਾਂਝਾ
Updated at:
19 Sep 2019 01:34 PM (IST)
ਸਾਊਦੀ ਅਰਬ ਦੇ ਅਰਾਮਕੋ ਤੇਲ ਖੂਹ ‘ਤੇ ਡਰੋਨ ਹਮਲੇ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਅੱਜ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਪੂਰੇ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ।
- - - - - - - - - Advertisement - - - - - - - - -