ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ 'ਚ ਚੱਕਰਵਾਤੀ ਤੂਫਾਨਾਂ ਨੇ ਖਲਬਲੀ ਮਚਾਈ ਹੋਈ ਹੈ ਤੇ ਕਿਤੇ ਗਰਮੀ ਦਾ ਕਹਿਰ ਹੈ। ਦਿੱਲੀ ਦੇ ਕੁਝ ਹਿੱਸਿਆਂ 'ਚ ਬੁੱਧਵਾਰ ਤਾਪਮਾਨ 40 ਡਿਗਰੀ ਤੋਂ ਪਾਰ ਚਲਾ ਗਿਆ। ਮੌਸਮ ਵਿਗਿਆਨ ਵਿਭਾਗ (IMD) ਨੇ ਕਿਹਾ ਕਿ ਅਗਲੇ ਚਾਰ ਤੋਂ ਪੰਜ ਦਿਨ ਰਾਸ਼ਟਰੀ ਰਾਜਧਾਨੀ 'ਚ ਲੂ ਚੱਲਣ ਦਾ ਖਦਸ਼ਾ ਨਹੀਂ। ਅੱਜ ਪੱਛਮੀ ਬੰਗਾਲ, ਓੜੀਸ, ਝਾਰਖੰਡ ਤੇ ਬਿਹਾਰ ਦੇ ਕੁਝ ਹਿੱਸਿਆਂ 'ਚ ਮੱਧਮ ਤੋਂ ਵੀ ਭਾਰੀ ਬਾਰਸ਼ ਤੇ ਗਰਜ ਦੇ ਨਾਲ ਬੁਛਾੜਾਂ ਜਾਰੀ ਰਹਿਣ ਦੀ ਸੰਭਾਵਨਾ ਹੈ।


ਸਿੱਕਿਮ ਉਫ-ਹਿਮਾਲਿਆ ਪੱਛਮੀ ਬੰਗਾਲ, ਤਟੀ ਕਰਨਾਟਕ, ਦੱਖਣੀ ਕਰਨਾਟਕ, ਲਕਸ਼ਦੀਪ, ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ 'ਤੇ ਰੌਇਲ ਸੀਮਾ 'ਚ ਹਲਕੀ ਤੋਂ ਮੱਧਮ ਬਾਰਸ਼ ਹੋਣ ਦੇ ਆਸਾਰ ਹਨ। ਦੱਖਣੀ ਰਾਜਸਥਾਨ ਦੇ ਵਿਦਰਭ ਮਾਰਠਵਾੜਾ ਤੇ ਕੋਂਕਣ ਤੇ ਗੋਆ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਹੋ ਸਕਦੀ ਹੈ।


ਇੱਕ ਜੂਨ ਤਕ ਲੂ ਚੱਲਣ ਦਾ ਖਦਸ਼ਾ ਨਹੀਂ


ਆਈਐਮਡੀ ਨੇ ਕਿਹਾ ਕਿ ਇੱਕ ਜੂਨ ਤਕ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਤੋਂ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ। ਜਿਸ ਦਾ ਮਤਲਬ ਹੈ ਕਿ ਇਸ ਮਿਆਦ 'ਚ ਲੂ ਚੱਲਣ ਦਾ ਖਦਸ਼ਾ ਨਹੀਂ ਹੈ। ਆਈਐਮਡੀ ਦੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਦੇ ਮੁਤਾਬਕ ਸਾਲ 2014 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਮਾਨਸੂਨ ਪੂਰਵ ਦੀ ਮਿਆਦ 'ਚ ਲੂ ਦਾ ਰਿਕਾਰਡ ਦਰਜ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਪੰਡ ਪੱਛਮੀ ਗੜਬੜੀ ਤੇ ਫਿਰ ਚੱਕਰਵਾਤ ਤਾਓਤੇ ਦੇ ਕਾਰਨ ਤਾਪਮਾਨ ਕੰਟਰੋਲ ਰਿਹਾ। ਮੈਦਾਨੀ ਇਲਾਕਿਆਂ 'ਚ 4.5 ਡਿਗਰੀ ਜ਼ਿਆਦਾ ਹੋਣ ਤੇ ਲੂ ਦਾ ਐਲਾਨ ਕੀਤਾ ਜਾਂਦਾ ਹੈ।


ਯਾਸ ਤੂਫਾਨ ਕਮਜ਼ੋਰ


ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਯਾਸ ਤੂਪਾਨ ਦੇ ਵੀਰਵਾਰ ਤਕ ਕਾਫੀ ਕਮਜ਼ੋਰ ਪੈ ਜਾਣ ਦੀ ਸੰਭਾਵਨਾ ਹੈ। ਝਾਰਖੰਡ 'ਚ ਕਮਜ਼ੋਰ ਪੈ ਜਾਵੇਗਾ। ਬੰਗਾਲ ਦੀ ਖਾੜੀ 'ਚ ਤਾਂ ਨਹੀਂ, ਪਰ ਅਰਬ ਸਾਗਰ 'ਚ ਪਿਛਲੇ ਕੁਝ ਸਾਲਾਂ 'ਚ ਚੱਕਰਵਾਤੀ ਤੂਫਾਨਾਂ ਦੀ ਸੰਖਿਆ 'ਚ ਵਾਧਾ ਦੇਖਿਆ ਗਿਆ ਹੈ। ਅਜਿਹੇ 'ਚ ਇਹ ਸਵਾਲ ਲਾਜ਼ਮੀ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ।


ਇਸ ਦਾ ਅਧਿਐਨ ਕਰਨ ਲਈ ਇਕ ਅੰਤਰ ਰਾਸ਼ਟਰੀ ਕਮੇਟੀ ਬਣੀ ਹੈ ਜਿਸ ਦਾ ਮੈਂ ਵੀ ਮੈਂਬਰ ਹਾਂ। ਜੋ ਅਜੇ ਤਕ ਕਾਰਨ ਦਿਖ ਰਿਹਾ ਹੈ ਉਸ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੇ ਪਿਛੇ ਜਲਵਾਯੂ ਪਰਿਵਰਤਨ ਵੀ ਇਕ ਕਾਰਨ ਹੋ ਸਕਦਾ ਹੈ। ਇਸ ਦਾ ਮਾਨਸੂਨ 'ਤੇ ਬਹੁਤਾ ਅਸਰ ਨਹੀਂ ਪਵੇਗਾ।