(Source: ECI/ABP News/ABP Majha)
West Bengal Election Results: ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਅੱਜ ਆਉਣਗੇ ਨਤੀਜੇ
ਭਾਜਪਾ ਤੇ ਟੀਐਮਸੀ ਨੇ ਬੰਗਾਲ ਦੀ ਲੜਾਈ ਜਿੱਤਣ ਲਈ ਸਾਰੀ ਤਾਕਤ ਦਿੱਤੀ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਖ਼ਤਰੇ ਦੇ ਬਾਵਜੂਦ ਰੈਲੀਆਂ ਹੋਇਆਂ ਤੇ ਭਾਜਪਾ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਕਈ ਨੇਤਾਵਾਂ ਨੇ ਆਪਣਾ ਜ਼ੋਰ ਲਗਾਇਆ।
West Bengal Election Results 2016 vs Exit Poll: ਬੰਗਾਲ ਦੀ ਸੱਤਾ ਦੇ ਅਹੁਦੇ 'ਤੇ ਕੌਣ ਕਾਬਜ਼ ਹੋਵੇਗਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਾਪਸ ਆਵੇਗੀ ਜਾਂ ਸੂਬੇ ਵਿਚ ਕੁਰਸੀ ਹਾਸਲ ਕਰਨ ਦੀ ਕਵਾਇਦ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਸਫਲ ਹੋਵੇਗੀ। ਚੋਣ ਨਤੀਜੇ ਅੱਜ ਆਉਣਗੇ। ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਅਤੇ ਅੱਠਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ।
ਪਾਰਟੀਆਂ ਨੇ ਲਾਈ ਪੂਰੀ ਤਾਕਤ
ਭਾਜਪਾ ਤੇ ਟੀਐਮਸੀ ਨੇ ਬੰਗਾਲ ਦੀ ਲੜਾਈ ਜਿੱਤਣ ਲਈ ਸਾਰੀ ਤਾਕਤ ਦਿੱਤੀ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਖ਼ਤਰੇ ਦੇ ਬਾਵਜੂਦ ਰੈਲੀਆਂ ਹੋਇਆਂ ਤੇ ਭਾਜਪਾ ਤੋਂ ਲੈ ਕੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਕਈ ਨੇਤਾਵਾਂ ਨੇ ਆਪਣਾ ਜ਼ੋਰ ਲਗਾਇਆ। ਉਧਰ ਟੀਐਮਸੀ ਮੁਖੀ ਅਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਵੀ ਲੱਤ ਦੀ ਸੱਟ ਦੇ ਬਾਵਜੂਦ ਜ਼ੋਰਦਾਰ ਮੁਹਿੰਮ ਚਲਾਈ। ਜਿਵੇਂ-ਜਿਵੇਂ ਚੋਣਾਂ ਦੇ ਆਖ਼ਰੀ ਦੋ ਪੜਾਅ ਨੇੜੇ ਆ ਰਹੇ ਹਨ, ਕੋਵਿਡ ਦੀ ਵਿਗੜਦੀ ਸਥਿਤੀ ਕਾਰਨ ਚੋਣ ਪ੍ਰਚਾਰ ਰੁਕ ਗਿਆ। ਹੁਣ ਹਰ ਕੋਈ 2 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ।
ਹੁਣ ਜਾਣੋ ਪੱਛਮੀ ਬੰਗਾਲ 'ਚ 2016 ਦੇ ਨਤੀਜੇ
ਦੱਸ ਦਈਏ ਕਿ ਪੱਛਮੀ ਬੰਗਾਲ ਵਿਚ 294 ਸੀਟਾਂ ਹਨ। 2016 ਵਿੱਚ ਚੋਣਾਂ 6 ਪੜਾਵਾਂ ਵਿੱਚ ਹੋਈਆਂ ਸੀ। ਮਮਤਾ ਦੀ ਪਾਰਟੀ ਨੇ 293 ਸੀਟਾਂ 'ਤੇ ਚੋਣ ਲੜੀ। ਇਨ੍ਹਾਂ ਚੋਂ 211 ਸੀਟਾਂ ਜਿੱਤਣ ਵਿਚ ਕਾਮਯਾਬ ਰਹੇ। ਜਦੋਂਕਿ ਭਾਜਪਾ ਨੇ 291 ਸੀਟਾਂ 'ਤੇ ਚੋਣ ਲੜੀ ਸੀ, ਅਤੇ ਉਸਨੇ ਸਿਰਫ 3 ਸੀਟਾਂ ਜਿੱਤੀਆਂ ਸੀ। ਇਸ ਦੇ ਨਾਲ ਹੀ ਗੋਰਖਾ ਜਨਮੁਕਤੀ ਮੋਰਚਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਅਤੇ ਤਿੰਨੋਂ ਜਿੱਤੇ।
ਕਾਂਗਰਸ ਨੇ ਖੱਬੀਆਂ ਪਾਰਟੀਆਂ ਨਾਲ ਮੁਕਾਬਲਾ ਕੀਤਾ। ਉਸਨੇ 92 ਸੀਟਾਂ ਲਈ ਉਮੀਦਵਾਰ ਮੈਦਾਨ ਵਿਚ ਉਤਾਰੇ ਸੀ ਅਤੇ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉਧਰ ਸੀਪੀਐਮ 148 ਵਿਚੋਂ 26 ਸੀਟਾਂ ਜਿੱਤਣ ਦੇ ਯੋਗ ਰਹੀ। ਸੀਪੀਆਈ ਨੇ 11 ਸੀਟਾਂ ਚੋਂ ਇੱਕ ਜਿੱਤੀ।
ਕਿੱਥੇ ਵੇਖ ਸਕਦੇ ਹੋ ਚੋਣਾਂ ਦੇ ਨਤੀਜੇ
ਵੈਬਸਾਈਟਾਂ (Websites)
ਲਾਈਵ ਟੀਵੀ: https://www.abplive.com/live-tv
ਹਿੰਦੀ ਵੈਬਸਾਈਟ: https://www.abplive.com/
ਅੰਗਰੇਜ਼ੀ ਵੈਬਸਾਈਟ: https://news.abplive.com/
ਯੂ-ਟਿਊਬ:
ਹਿੰਦੀ ਯੂ-ਟਿਊਬ: https://www.youtube.com/channel/UCmphdqZNmqL72WJ2uyiNw5w
ਅੰਗਰੇਜ਼ੀ ਯੂ-ਟਿਊਬ: https://www.youtube.com/user/abpnewstv
ਸੋਸ਼ਲ ਮੀਡੀਆ ਉਪਭੋਗਤਾਵਾਂ ਲਈ, ਅਸੀਂ ਐਗਜ਼ਿਟ ਪੋਲ ਨਾਲ ਜੁੜੀ ਹਰ ਜਾਣਕਾਰੀ ਲਿਆਵਾਂਗੇ
ਹਿੰਦੀ ਫੇਸਬੁੱਕ ਅਕਾਉਂਟ: facebook.com/abpnews
ਇੰਗਲਿਸ਼ ਫੇਸਬੁੱਕ ਅਕਾਉਂਟ: facebook.com/abplive
ਟਵਿੱਟਰ ਹੈਂਡਲ: twitter.com/abpnews
ਇੰਸਟਾਗ੍ਰਾਮ: instagram.com/abpnewstv