Same Sex Marriage : ਦੇਸ਼ ਵਿੱਚ ਸਮਲਿੰਗੀ ਅਧਿਕਾਰਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਅਜਿਹੇ 'ਚ ਕੋਲਕਾਤਾ 'ਚ ਸਮਲਿੰਗੀ ਵਿਆਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਇੱਕ ਮੰਦਰ ਵਿੱਚ ਦੋ ਲੜਕੀਆਂ ਨੇ ਰਿਵਾਇਤੀ ਤਰੀਕੇ ਨਾਲ ਵਿਆਹ ਕਰਵਾਇਆ ਹੈ। ਹਾਲਾਂਕਿ ਮੌਸਮੀ ਦੱਤਾ ਅਤੇ ਮੌਮਿਤਾ ਮਜੂਮਦਾਰ ਨੇ ਭੂਤਨਾਥ ਮੰਦਰ 'ਚ ਐਤਵਾਰ ਅੱਧੀ ਰਾਤ ਨੂੰ ਚੁੱਪ-ਚੁਪੀਤੇ ਵਿਆਹ ਕਰ ਲਿਆ ਪਰ ਬਾਅਦ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਂਝੀ ਕੀਤੀ।

 

ਇਸ ਜੋੜੇ ਨੇ ਮੀਡੀਆ ਨੂੰ ਦੱਸਿਆ ਕਿ ਦੱਤਾ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਹਨ। ਦੱਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਰੋਜ਼ ਕੁੱਟਦਾ ਸੀ, ਇਸ ਲਈ ਉਹ ਆਪਣੇ ਪਤੀ ਤੋਂ ਵੱਖ ਹੋ ਗਈ। ਉਸ ਨੇ ਕਿਹਾ, ਮੇਰੇ ਦੋ ਬੱਚੇ ਵੀ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਮੇਰੀ ਹੈ। ਜੋੜੇ ਨੇ ਦੱਸਿਆ ਕਿ ਉਹ ਦੋਵੇਂ (ਮੌਸ਼ੂਮੀ ਦੱਤਾ ਅਤੇ ਮੌਮਿਤਾ ਮਜ਼ੂਮਦਾਰ) ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਮਜੂਮਦਾਰ ਨੇ ਖੁਸ਼ੀ ਨਾਲ ਦੱਤਾ ਦੇ ਬੱਚਿਆਂ ਨੂੰ ਸਵੀਕਾਰ ਕਰ ਲਿਆ।

 

ਨਤੀਜੇ ਜੋ ਵੀ ਹੋਣ ਪਰ ਰਹਾਂਗਾ ਸਾਥ : ਜੋੜੇ ਨੇ ਕਿਹਾ


ਵਰਤਮਾਨ ਵਿੱਚ ਇਹ ਦੋਵੇਂ ਉੱਤਰੀ ਕੋਲਕਾਤਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਅਤੇ ਸਮਲਿੰਗੀ ਵਿਆਹ ਦੇ ਸਬੰਧ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਹਨ। ਸੁਪਰੀਮ ਕੋਰਟ ਤੋਂ ਚੰਗੇ ਫੈਸਲੇ ਦੀ ਉਮੀਦ ਕਰਦੇ ਹੋਏ ਦੱਤਾ ਨੇ ਕਿਹਾ ਕਿ ਨਤੀਜਾ ਜੋ ਵੀ ਹੋਵੇ, ਉਹ ਹਮੇਸ਼ਾ ਮਜ਼ੂਮਦਾਰ ਦੇ ਨਾਲ ਰਹੇਗੀ।

 

ਕੋਈ ਵੀ ਨਿਯਮ ਉਨ੍ਹਾਂ ਨੂੰ ਇਕੱਠੇ ਰਹਿਣ ਤੋਂ ਨਹੀਂ ਰੋਕ ਸਕਦਾ - ਜੋੜੇ ਨੇ ਕਿਹਾ

ਦੋਵਾਂ ਨੇ ਦਾਅਵਾ ਕੀਤਾ ਕਿ ਭਾਵੇਂ ਅਦਾਲਤ ਸਮਲਿੰਗੀ ਵਿਆਹ ਦੇ ਸਰਟੀਫਿਕੇਟ ਦੀ ਇਜਾਜ਼ਤ ਨਹੀਂ ਦਿੰਦੀ ਪਰ ਕੋਈ ਨਿਯਮ ਉਨ੍ਹਾਂ ਨੂੰ ਇਕੱਠੇ ਰਹਿਣ ਤੋਂ ਨਹੀਂ ਰੋਕਦਾ। ਇਸ ਤੋਂ ਪਹਿਲਾਂ ਵੀ ਕੋਲਕਾਤਾ 'ਚ ਅਜਿਹੇ ਕਈ ਵਿਆਹ ਹੋ ਚੁੱਕੇ ਹਨ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।