West Bengal Bypolls: ਕੇਂਦਰੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਵਿਧਾਨ ਸਭਾ ਜਿਮਣੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 30 ਸਤੰਬਰ ਨੂੰ ਬੰਗਾਲ ਅਤੇ ਉੜੀਸਾ ਵਿੱਚ ਜਿਮਣੀ ਚੋਣਾਂ ਹੋਣਗੀਆਂ। ਜਦਕਿ ਨਤੀਜੇ 3 ਅਕਤੂਬਰ ਨੂੰ ਐਲਾਨੇ ਜਾਣਗੇ। ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਗਾਤਾਰ ਚੋਣ ਕਮਿਸ਼ਨ ਤੋਂ ਚੋਣਾਂ ਦੀ ਮੰਗ ਕਰ ਰਹੀ ਸੀ।
ਕਿੱਥੇ ਹੋਣਗੀਆਂ ਚੋਣਾਂ ?
ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ 30 ਸਤੰਬਰ ਨੂੰ ਜਿਮਣੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਦੇ ਸਮਸੇਰਗੰਜ, ਜੰਗੀਪੁਰ ਅਤੇ ਪਿਪਲੀ (ਓਡੀਸ਼ਾ) ਵਿੱਚ ਵੀ ਉਸੇ ਤਰੀਕ ਨੂੰ ਉਪ ਚੋਣਾਂ ਹੋਣਗੀਆਂ। ਜਦਕਿ ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ।
ਬੰਗਾਲ ਉਪ ਚੋਣ ਮਹੱਤਵਪੂਰਨ ਕਿਉਂ ਹੈ?
ਦਰਅਸਲ, ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਲਈ ਮਮਤਾ ਬੈਨਰਜੀ ਲਈ ਵਿਧਾਨ ਸਭਾ ਚੋਣਾਂ ਜਿੱਤਣਾ ਜ਼ਰੂਰੀ ਹੈ। ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਮਈ ਵਿੱਚ ਐਲਾਨੇ ਗਏ ਸੀ ਅਤੇ ਮਮਤਾ ਨੂੰ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੇ ਹਰਾਇਆ ਸੀ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਜੇ ਕੋਈ ਮੁੱਖ ਮੰਤਰੀ ਕਿਸੇ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਹੀਂ ਹੈ, ਤਾਂ ਉਸ ਲਈ 6 ਮਹੀਨਿਆਂ ਦੇ ਅੰਦਰ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ: PM Modi ਇਸ ਮਹੀਨੇ ਕਰ ਸਕਦੇ ਹਨ ਅਮਰੀਕਾ ਦਾ ਦੌਰਾ, ਬਾਇਡਨ ਨਾਲ ਮੁਲਾਕਾਤ, ਚੀਨ ਅਤੇ ਅਫਗਾਨਿਸਤਾਨ ਏਜੰਡੇ 'ਤੇ ਹੋ ਸਕਦੀ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904