Chandrayaan-3 Mission: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਚੰਦਰਯਾਨ-3 ਦੇ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ ਸਲੀਪ ਮੋਡ ਵਿੱਚ ਰੱਖਿਆ ਸੀ। ਹਾਲਾਂਕਿ, ਏਜੰਸੀ ਹੁਣ ਉਨ੍ਹਾਂ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।



ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਸੀ ਕਿ ਪ੍ਰਗਿਆਨ ਰੋਵਰ ਨੇ ਚੰਦਰਮਾਨ ਉੱਤੇ ਆਪਣਾ ਅਸਾਈਨਮੈਂਟ ਪੂਰਾ ਕਰ ਲਿਆ ਤੇ ਹੁਣ ਉਸ ਨੂੰ ਸੁਰੱਖਿਆਤ ਰੂਪ ਨਾਲ ਪਾਰਕ ਕਰ ਦਿੱਤਾ ਗਿਆ ਹੈ ਤੇ ਸਲੀਪ ਮੋਡ ਵਿੱਚ ਸੈੱਟ ਕਰ ਦਿੱਤਾ ਗਿਆ ਹੈ। 



ਇਸਰੋ ਨੇ ਅੱਗੇ ਕਿਹਾ, "APXS ਤੇ LIBS ਪੇਲੋਡ ਬੰਦ ਹਨ। ਇਨ੍ਹਾਂ ਪੇਲੋਡ ਤੋਂ ਡੇਟਾ ਲੈਂਡਰ ਦੇ ਮਾਧਿਅਮ ਨਾਲ ਪ੍ਰਿਥਤੀ ਉੱਤੇ ਭੇਜਿਆ ਜਾਂਦਾ ਹੈ। ਫਿਲਹਾਲ, ਬੈਟਰੀ ਪੂਰੀ ਤਰ੍ਹਾਂ ਚਰਜਾ ਹੈ। ਉਮੀਂਦ ਹੈ ਕਿ ਸੋਲਰ ਪੈਨਲ ਨੂੰ 22 ਸਤੰਬਰ 2023 ਨੂੰ ਸੂਰਜ ਚੜ੍ਹਨ ਉੱਤੇ ਰੋਸ਼ਨੀ ਮਿਲੇਗੀ।"


 






ਇੱਕ ਹੋਰ ਪੋਸਟ ਵਿੱਚ, ਏਜੰਸੀ ਨੇ ਕਿਹਾ ਕਿ ਵਿਕਰਮ ਲੈਂਡਰ ਨੂੰ ਵੀ ਇੱਕ ਹੌਪ ਪੂਰਾ ਕਰਨ ਅਤੇ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ, ਚੰਦਰਮਾ 'ਤੇ ਦਿਨ ਚੜ੍ਹਨ ਤੋਂ ਬਾਅਦ, ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


 






ਕੀ ਹੋਵੇਗਾ ਜੇ ਰੋਵਰ ਅਤੇ ਲੈਂਡਰ ਨਾ ਉੱਠੇ ਤਾਂ ?


ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਜੇ ਚੰਦਰਯਾਨ-3 ਦੇ ਰੋਵਰ ਅਤੇ ਲੈਂਡਰ ਨਹੀਂ ਜਾਗੇ ਤਾਂ ਕੀ ਹੋਵੇਗਾ? ਜ਼ਿਕਰਯੋਗ ਹੈ ਕਿ ਲੈਂਡਰ ਅਤੇ ਰੋਵਰ ਦੇ ਸਲੀਪ ਮੋਡ ਨੂੰ ਐਕਟੀਵੇਟ ਕਰਦੇ ਸਮੇਂ ਇਸਰੋ ਨੇ ਕਿਹਾ ਸੀ ਕਿ ਜੇ ਦੋਵੇਂ ਐਕਟੀਵੇਟ ਨਹੀਂ ਹੁੰਦੇ ਹਨ ਤਾਂ ਉਹ ਹਮੇਸ਼ਾ ਲਈ ਉੱਥੇ ਹੀ ਰਹਿਣਗੇ। ਦੱਸ ਦੇਈਏ ਕਿ 22 ਸਤੰਬਰ ਨੂੰ ਚੰਦਰਮਾ 'ਤੇ ਸੂਰਜ ਚੜ੍ਹਨ ਦੀ ਸੰਭਾਵਨਾ ਸੀ। ਇਸ ਦੌਰਾਨ ਇਸਰੋ ਨੇ ਰੋਵਰ ਅਤੇ ਲੈਂਡਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋ ਸਕਿਆ।


 


ਇਸਰੋ ਨਾਲ ਸੰਪਰਕ ਕਰਨ ਦੀ ਕੀਤੀ ਕੋਸ਼ਿਸ਼


ਇਸ ਬਾਰੇ ਇਸਰੋ ਨੇ ਟਵਿੱਟਰ 'ਤੇ ਪੋਸਟ ਕੀਤਾ, "ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਜੋ ਉਨ੍ਹਾਂ ਦੀ ਵੇਕਅਪ ਸਥਿਤੀ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਉਨ੍ਹਾਂ ਤੋਂ ਕੋਈ ਸੰਕੇਤ ਨਹੀਂ ਮਿਲਿਆ ਹੈ। ਸੰਪਰਕ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।"






ਚੀਨੀ ਮਿਸ਼ਨ ਨੇ ਚੰਦ 'ਤੇ ਕੱਟੀ ਰਾਤ


ਮਾਹਰਾਂ ਦਾ ਮੰਨਣਾ ਹੈ ਕਿ ਰੋਵਰ ਅਤੇ ਲੈਂਡਰ ਚੀਨ ਦੇ ਚੰਦਰ ਲੈਂਡਰ ਚਾਂਗਈ-4 ਅਤੇ ਰੋਵਰ ਯੂਟੂ-2 ਦੀ ਤਰ੍ਹਾਂ ਸਵੇਰ ਵੇਲੇ ਜਾਗ ਸਕਦੇ ਹਨ। ਚੀਨੀ ਪੁਲਾੜ ਯਾਨ ਨੇ ਚੰਦਰਮਾ 'ਤੇ ਆਪਣੀ ਪਹਿਲੀ ਰਾਤ ਬਿਤਾਉਣ ਤੋਂ ਬਾਅਦ 2019 ਵਿੱਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।


ਜ਼ਰੂਰੀ ਨਹੀਂ ਹੈ ਲੈਂਡਰ-ਰੋਵਰ ਨੂੰ ਦੁਬਾਰਾ ਜਗਣ


ਇਸ ਦੌਰਾਨ ਇਸਰੋ ਦੇ ਸਾਬਕਾ ਚੇਅਰਮੈਨ ਏਐਸ ਕਿਰਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਚੰਦਰਯਾਨ-3 ਦਾ ਲੈਂਡਰ ਅਤੇ ਰੋਵਰ ਜਾਗਿਆ ਹੋਵੇ ਕਿਉਂਕਿ ਚੰਦਰਮਾ 'ਤੇ ਰਾਤ ਵੇਲੇ ਤਾਪਮਾਨ -200 ਤੋਂ -250 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ ਅਤੇ ਇਸ ਦੀਆਂ ਬੈਟਰੀਆਂ ਖ਼ਤਮ ਹੋ ਜਾਂਦੀਆਂ ਹਨ। ਇਸ ਲਈ ਤਿਆਰ ਨਹੀਂ ਕੀਤਾ ਗਿਆ ਹੈ।


 


14 ਦਿਨਾਂ ਤੱਕ ਚੱਲ ਸਕਦੀ ਹੈ ਬੈਟਰੀ 


ਇਸ ਦੌਰਾਨ ਇਸਰੋ ਦੇ ਸਾਬਕਾ ਵਿਗਿਆਨੀ ਤਪਨ ਮਿਸ਼ਰਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੂੰ ਸਿਰਫ਼ 14 ਦਿਨਾਂ ਲਈ ਚਲਾਉਣ ਲਈ ਤਿਆਰ ਕੀਤਾ ਗਿਆ ਸੀ। ਅਜਿਹੇ 'ਚ ਜੇਕਰ ਉਹ ਪਹਿਲੀ ਰਾਤ ਬਚ ਜਾਂਦੇ ਹਨ ਤਾਂ ਮੈਨੂੰ ਯਕੀਨ ਹੈ ਕਿ ਉਹ ਹੋਰ ਕਈ ਰਾਤਾਂ ਉੱਥੇ ਰਹਿ ਸਕਦੇ ਹਨ। ਇੰਨਾ ਹੀ ਨਹੀਂ ਉਹ 6 ਮਹੀਨੇ ਤੋਂ ਇਕ ਸਾਲ ਤੱਕ ਕੰਮ ਕਰ ਸਕਦੇ ਹਨ।