ਕਿਹੜੀ ਦਵਾਈ ਕਰੇਗੀ ਕੋਰੋਨਾ ਦਾ ਖਾਤਮਾ ? 4 ਦਵਾਈਆਂ ਦੀ ਅਜਮਾਇਸ਼
ਏਬੀਪੀ ਸਾਂਝਾ | 25 Mar 2020 03:38 PM (IST)
ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ 4 ਦਵਾਈਆਂ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਰੇ ਮੁਲਕਾਂ ਨੂੰ ਪ੍ਰੀਖਣ ਕਰਨ ਦੀ ਅਪੀਲ ਕੀਤੀ ਹੈ। ਦੁਨੀਆ ਭਰ 'ਚ ਫੈਲੇ ਮਾਰੂ ਕੋਰੋਨਾਵਾਇਰਸ ਦੇ ਖਾਤਮੇ ਲਈ ਅਮਰੀਕਾ, ਬ੍ਰਿਟੇਨ, ਫਰਾਂਸ ਸਮੇਤ ਕਈ ਦੇਸ਼ ਪ੍ਰੀਖਣ 'ਚ ਜੁਟ ਗਏ ਹਨ।
ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ 4 ਦਵਾਈਆਂ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਰੇ ਮੁਲਕਾਂ ਨੂੰ ਪ੍ਰੀਖਣ ਕਰਨ ਦੀ ਅਪੀਲ ਕੀਤੀ ਹੈ। ਦੁਨੀਆ ਭਰ 'ਚ ਫੈਲੇ ਮਾਰੂ ਕੋਰੋਨਾਵਾਇਰਸ ਦੇ ਖਾਤਮੇ ਲਈ ਅਮਰੀਕਾ, ਬ੍ਰਿਟੇਨ, ਫਰਾਂਸ ਸਮੇਤ ਕਈ ਦੇਸ਼ ਪ੍ਰੀਖਣ 'ਚ ਜੁਟ ਗਏ ਹਨ। ਹਿਲੀ ਦਵਾਈ ਰੇਮਡੇਸਿਵੀਰ HDR ਇਹ ਦਵਾਈ ਡਿਜੀਜ਼ ਸਾਈਂਸੇਜ ਨੇ ਇਬੋਲਾ ਦੀ ਬਿਮਾਰੀ ਦੇ ਇਲਾਜ ਲਈ ਬਣਾਈਆ ਸੀ। ਰੇਮਡੇਸਿਵੀਰ ਕਿਸੇ ਵੀ ਵਾਇਰਸ ਦੇ RNA ਨੂੰ ਤੋੜਦਾ ਹੈ। ਇਸ ਤੋਂ ਬਾਅਦ ਵਾਇਰਸ ਇਨਸਾਨ ਦੇ ਸਰੀਰ 'ਚ ਨਵੇਂ ਵਾਇਰਸ ਪੈਦਾ ਨਹੀਂ ਕਰ ਪਾਉਂਦਾ। ਅਮਰੀਕਾ ਨੇ ਪਹਿਲੇ ਕੋਵਿਡ-19 ਦੇ ਮਰੀਜ਼ ਨੂੰ ਇਹੀ ਦਵਾਈ ਦਿੱਤੀ ਸੀ। ਇਸ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਹੋ ਗਈ ਸੀ ਦੂਜੀ ਦਵਾਈ ਕਲੋਰੋਕਵਿਨ ਤੇ ਹਾਈਡ੍ਰੋਕਸੀਕਲੋਰੋਕਵਿਨ HDR ਇਸ ਦਵਾਈ ਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਵਕਾਲਤ ਕੀਤੀ ਹੈ। 13 ਮਾਰਚ, 2020 ਨੂੰ WHO ਨੇ ਇਸ ਦੇ ਪ੍ਰੀਖਣ ਲਈ ਕਿਹਾ ਸੀ। ਕਲੋਰੋਕਵਿਨ ਤੇ ਹਾਈਡ੍ਰੋਕਸੀਕਲੋਰੋਕਵਿਨ ਮਲੇਰੀਆ ਦੀ ਦਵਾਈ ਹੈ। ਕਲੋਰੋਕਵਿਨ ਤੇ ਹਾਈਡ੍ਰੋਕਸੀਕਲੋਰੋਕਵਿਨ ਨਾਲ ਵਾਇਰਸ ਅਟੈਕ ਵਾਲੇ ਸੈੱਲ ਦਾ ਹਿੱਸਾ ਖਤਮ ਹੁੰਦਾ ਹੈ ਤੇ ਇਹ ਵਾਇਰਸ ਨੂੰ ਕਮਜ਼ੋਰ ਕਰਨ 'ਚ ਕਾਰਗਰ ਵੀ ਹੈ। ਤੀਜੀ ਦਵਾਈ ਰਿਟੋਨਾਵੀਰ/ਲੋਪਿਨਾਵੀਰ HDR ਰਿਟੋਨਾਵੀਰ/ਲੋਪਿਨਾਵੀਰ ਨੂੰ ਕਾਲੇਟਾ ਵਜੋਂ ਵੀ ਜਾਣਿਆ ਜਾਂਦਾ ਹੈ। ਸਾਲ 2000 'ਚ ਅਮਰੀਕਾ ਨੇ HIV ਰੋਕਣ ਲਈ ਇਸ ਦੀ ਵਰਤੋਂ ਕੀਤੀ ਸੀ।ਇਹ ਦਵਾਈ ਸਰੀਰ 'ਚ ਤੇਜ਼ੀ ਨਾਲ ਅਸਰ ਕਰਦੀ ਹੈ। ਹਲਕੇ ਪੱਧਰ ਦੇ ਇਨਫੈਕਸ਼ਨ ਲਈ ਰਿਟੋਨਾਵੀਰ ਦੀ ਵਰਤੋਂ ਕੀਤੀ ਜਾਂਦੀ ਹੈ। ਵੱਧ ਇਨਫੈਕਸ਼ਨ ਲਈ ਲੋਪਿਨਾਵੀਰ ਦੀ ਵਰਤੋਂ ਹੁੰਦੀ ਹੈ। ਇਹ ਦਵਾਈ ਵਾਇਰਸ ਨਾਲ ਸਬੰਧਤ ਸੈੱਲ ਦਾ ਸਰੀਰ ਨਾਲ ਸਬੰਧ ਤੋੜਦੀ ਹੈ। ਰਿਟੋਨਾਵੀਰ ਲੋਪਿਨਾਵੀਰ ਦਾ ਪਹਿਲਾ ਟ੍ਰਾਈਲ ਚੀਨ ਦੇ ਵੂਹਾਨ 'ਚ ਹੋ ਚੁੱਕਿਆ ਹੈ। 199 ਮਰੀਜ਼ਾ ਨੂੰ 2 ਵਾਰੀ ਦੋ-ਦੋ ਗੋਲੀਆਂ ਦਿੱਤੀਆਂ ਗਈਆਂ ਸਨ ਤੇ ਕਈ ਮਰੀਜ਼ਾਂ ਦੀ ਮੌਤ ਹੋਈ ਤੇ ਕੁਝ ਮਰੀਜ਼ਾਂ 'ਤੇ ਅਸਰ ਦਿਖਾਈ ਦਿੱਤਾ। ਚੌਥੀ ਦਵਾਈ ਰਿਟੋਨਾਵੀਰ/ਲੋਪਿਨਾਵੀਰ ਤੇ ਇੰਟਰਫੇਰਾਨ-ਬੀਟਾ ਦਾ ਮਿਸ਼ਰਨ HDR ਇਸ ਦੀ ਵਰਤੋਂ ਸਾਊਦੀ ਅਰਬ 'ਚ ਮਿਡਲ ਈਸਟ ਰੇਸਪਿਰੇਟਿਰੀ ਮਹਾਮਾਰੀ ਦੌਰਾਨ ਕੀਤੀ ਗਈ ਸੀ।ਇਸ ਦੀ ਵਰਤੋਂ ਨਾਲ ਸਰੀਰ ਦੇ ਟਿਸ਼ੂ ਨੂੰ ਨੁਕਸਾਨ ਤਾਂ ਹੁੰਦਾ ਹੈ ਪਰ ਵਾਇਰਸ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ।