ਖੁਰਾਕੀ ਵਸਤਾਂ, ਖਾਸ ਕਰਕੇ ਸਬਜ਼ੀਆਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਈ ਵਿਚ ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 2.61 ਫੀਸਦੀ ਹੋ ਗਈ। ਥੋਕ ਮੁੱਲ ਸੂਚਕ ਅੰਕ (ਡਬਲਿਯੂਪੀਆਈ) ਆਧਾਰਿਤ ਮਹਿੰਗਾਈ ਦਰ ਅਪਰੈਲ ‘ਚ 1.26 ਫੀਸਦੀ ਰਹੀ। ਮਈ 2023 ਵਿੱਚ ਇਹ ਮਨਫ਼ੀ 3.61 ਫੀਸਦੀ ਸੀ।
ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ, ਖਾਸ ਤੌਰ ‘ਤੇ ਸਬਜ਼ੀਆਂ ਅਤੇ ਵਿਨਿਰਮਿਤ ਵਸਤਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਮਈ ‘ਚ ਲਗਾਤਾਰ ਤੀਜੇ ਮਹੀਨੇ ਥੋਕ ਮਹਿੰਗਾਈ ਦਰ 2.61 ਫੀਸਦੀ ‘ਹੋ ਗਈ ਹੈ। ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਅਪ੍ਰੈਲ ‘ਚ 1.26 ਫੀਸਦੀ ਸੀ, ਜਦੋਂ ਕਿ ਮਈ 2023 ‘ਚ ਇਹ ਜ਼ੀਰੋ ਤੋਂ 3.61 ਫੀਸਦ ਥੱਲੇ ਰਹੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਦੇ ਅਨੁਸਾਰ ਮਈ 2024 ਵਿੱਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ, ਖੁਰਾਕੀ ਵਸਤਾਂ ਦਾ ਨਿਰਮਾਣ, ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ, ਖਣਿਜ ਤੇਲ, ਹੋਰ ਨਿਰਮਾਣ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਰਿਹਾ ਹੈ। ਅੰਕੜਿਆਂ ਮੁਤਾਬਕ ਮਈ ‘ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 9.82 ਫੀਸਦੀ ਵਧੀ, ਜਦੋਂ ਕਿ ਅਪ੍ਰੈਲ ‘ਚ ਇਹ 7.74 ਫੀਸਦੀ ਸੀ।
ਸਬਜ਼ੀਆਂ ਨੇ ਵਿਗਾੜਿਆ ਬਜਟ
ਮਈ ‘ਚ ਸਬਜ਼ੀਆਂ ਦੀ ਮਹਿੰਗਾਈ ਦਰ 32.42 ਫੀਸਦੀ ਰਹੀ , ਜੋ ਅਪ੍ਰੈਲ ‘ਚ 23.60 ਫੀਸਦੀ ਸੀ। ਪਿਆਜ਼ ਦੀ ਮਹਿੰਗਾਈ ਦਰ 58.05 ਫੀਸਦੀ, ਆਲੂ ਦੀ ਮਹਿੰਗਾਈ ਦਰ 64.05 ਫੀਸਦੀ ਰਹੀ ਹੈ। ਇਸ ਤੋਂ ਇਲਾਵਾ ਮਈ ‘ਚ ਦਾਲਾਂ ਦੀ ਮਹਿੰਗਾਈ ਦਰ ਵੀ 21.95 ਫੀਸਦੀ ‘ਤੇ ਰਹੀ। ਈਂਧਨ ਅਤੇ ਬਿਜਲੀ ਖੇਤਰ ਵਿੱਚ ਮਹਿੰਗਾਈ ਦਰ 1.35 ਪ੍ਰਤੀਸ਼ਤ ਰਹੀ, ਜੋ ਅਪ੍ਰੈਲ ਵਿੱਚ 1.38 ਪ੍ਰਤੀਸ਼ਤ ਤੋਂ ਮਾਮੂਲੀ ਘੱਟ ਹੈ। ਵਿਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ 0.78 ਫੀਸਦੀ ਰਹੀ, ਜੋ ਅਪ੍ਰੈਲ ‘ਚ ਜ਼ੀਰੋ ਤੋਂ 0.42 ਫੀਸਦੀ ਥੱਲੇ ਸੀ।
ਪ੍ਰਚੂਨ ਮਹਿੰਗਾਈ ਨੇ ਦਿੱਤੀ ਸੀ ਰਾਹਤ
ਮਈ ਵਿੱਚ ਥੋਕ ਮੁੱਲ ਸੂਚਕ ਅੰਕ ਵਿੱਚ ਵਾਧਾ ਇਸੇ ਮਹੀਨੇ ਦੇ ਪ੍ਰਚੂਨ ਮਹਿੰਗਾਈ ਅੰਕੜਿਆਂ ਦੇ ਉਲਟ ਹੈ। ਇਸ ਹਫਤੇ ਦੇ ਸ਼ੁਰੂ ‘ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਈ ‘ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 4.75 ਫੀਸਦੀ ‘ਤੇ ਆ ਗਈ, ਜੋ ਇਕ ਸਾਲ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੁਦਰਾ ਨੀਤੀ ਤਿਆਰ ਕਰਦੇ ਸਮੇਂ ਮੁੱਖ ਤੌਰ ‘ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਆਰਬੀਆਈ ਨੇ ਲਗਾਤਾਰ ਅੱਠਵੀਂ ਵਾਰ ਵਿਆਜ ਦਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ।