ਪੜਚੋਲ ਕਰੋ

ਦਿੱਲੀ ਦੇ ਪ੍ਰਦੂਸ਼ਣ 'ਤੇ ਵੱਡਾ ਖੁਲਾਸਾ, 787 ਕਰੋੜ ਰੁਪਏ ਕੋਲ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਕੁਝ ਨਾ ਕੀਤਾ

ਨਵੀਂ ਦਿੱਲੀ: ਜਦ ਪ੍ਰਦੂਸ਼ਣ ਕਾਰਨ ਦਿੱਲੀ ਦਾ ਸਾਹ ਘੁੱਟ ਰਿਹਾ ਸੀ ਤਾਂ ਦਿੱਲੀ ਸਰਕਾਰ ਫੰਡ ਦੀ ਘਾਟ ਦੀ ਗੱਲ ਕਰ ਰਹੀ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਸੀ। ਹੁਣ ਇੱਕ ਆਰਟੀਆਈ 'ਚ ਖੁਲਾਸਾ ਹੋਇਆ ਹੈ ਕਿ ਕੇਜਰੀਵਾਲ ਸਰਕਾਰ ਕੋਲ ਕਰੀਬ 800 ਕਰੋੜ ਦਾ ਫੰਡ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਉਸ ਨੇ ਪ੍ਰਦੂਸ਼ਣ ਦੇ ਟਾਕਰੇ ਲਈ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਨਹੀਂ ਕੀਤਾ। 787 ਕਰੋੜ, 12 ਲੱਖ, 67 ਹਜ਼ਾਰ ਤੇ 201 ਰੁਪਏ ਦਿੱਲੀ ਸਰਕਾਰ ਤਹਿਤ ਆਉਂਦੇ ਟ੍ਰਾਂਸਪੋਰਟ ਵਿਭਾਗ ਦੇ ਖਾਤੇ 'ਚ ਪਿਛਲੇ ਦੋ ਸਾਲ ਤੋਂ ਪਏ ਹਨ ਪਰ ਉਹ ਪੈਸਿਆਂ ਦਾ ਰੋਣਾ ਰੋਂਦੇ ਰਹੇ। ਇਹ ਵੱਡੀ ਰਕਮ ਦੋ ਸਾਲ ਤੋਂ ਵਾਤਾਵਰਣ ਦੇ ਨਾਂ 'ਤੇ ਦਿੱਲੀ ਸਰਕਾਰ ਕੋਲ ਆਈ ਸੀ ਪਰ ਸਰਕਾਰ ਨੇ ਇਸ ਦਾ ਇਸਤੇਮਾਲ ਹੀ ਨਹੀਂ ਕੀਤਾ। ਰਾਜਧਾਨੀ ਦਿੱਲੀ 'ਚ 124 ਐਂਟਰੀ ਪੁਆਇੰਟ ਹਨ ਜਿੱਥੋਂ ਰੋਜ਼ਾਨਾ ਸ਼ਹਿਰ 'ਚ ਲੱਖਾਂ ਟਰੱਕ ਦੂਜੇ ਸੂਬਿਆਂ ਤੋਂ ਆਉਂਦੇ ਹਨ। ਇਨ੍ਹਾਂ ਕਾਰਨ ਦਿੱਲੀ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਇਸੇ ਅੰਕੜੇ ਨੂੰ ਵੇਖਦੇ ਹੋਏ 2015 'ਚ ਐਨਜੀਟੀ ਨੇ ਟਰੱਕਾਂ ਦੀ ਐਂਟਰੀ 'ਤੇ ਵਾਤਾਵਰਨ ਸੈੱਸ ਲਾਉਣ ਦਾ ਹੁਕਮ ਦਿੱਤਾ ਸੀ। ਆਰਟੀਆਈ 'ਚ ਖੁਲਾਸਾ ਹੋਇਆ ਹੈ ਕਿ ਐਨਜੀਟੀ ਦੇ ਹੁਕਮ ਤੋਂ ਪਹਿਲਾਂ ਸਾਲ 2014 'ਚ ਦਿੱਲੀ ਟਰਾਂਸਪੋਰਟ ਵਿਭਾਗ ਦਾ ਖਾਤਾ ਖਾਲੀ ਸੀ ਪਰ 2015 'ਚ ਹੁਕਮ ਆਉਣ ਤੋਂ ਬਾਅਦ ਖਾਤੇ 'ਚ 50 ਕਰੋੜ 65 ਲੱਖ 28 ਹਜ਼ਾਰ 300 ਰੁਪਏ ਜਮ੍ਹਾਂ ਹੋਏ। 2016 'ਚ ਇਹ ਰਕਮ 386 ਕਰੋੜ ਹੋ ਗਈ। ਅਗਲੇ ਸਾਲ ਮਤਲਬ 2017 'ਚ ਦੋ ਸਾਲ ਬਾਅਦ ਦਿੱਲੀ ਸਰਕਾਰ ਨੂੰ ਵਾਤਾਵਰਣ ਸੈੱਸ ਤੋਂ 787 ਕਰੋੜ 12 ਲੱਖ 67 ਹਜ਼ਾਰ 201 ਰੁਪਏ ਦੀ ਕਮਾਈ ਹੋਈ। ਮਤਲਬ ਸਾਫ ਹੈ ਕਿ ਪ੍ਰਦੂਸ਼ਣ ਤੋਂ ਛੁਟਕਾਰੇ ਲਈ ਦਿੱਲੀ ਸਰਕਾਰ ਦੇ ਕੋਲ ਬਥੇਰਾ ਪੈਸਾ ਸੀ ਪਰ ਕਦਮ ਨਹੀਂ ਚੁੱਕੇ ਗਏ। ਇਸ ਖੁਲਾਸੇ ਤੋਂ ਬਾਅਦ ਕੁਝ ਅਫਸਰਾਂ ਨੇ ਕਿਹਾ ਕਿ ਅਸੀਂ ਇਸ ਪੈਸੇ ਤੋਂ ਇਲੈਕਟ੍ਰਿਕ ਬੱਸਾਂ ਖਰੀਦਾਂਗੇ।

ਟਾਪ ਹੈਡਲਾਈਨ

Delhi 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ISI ਨਾਲ ਜੁੜੇ 4 ਸ਼ੱਕੀ ਗ੍ਰਿਫ਼ਤਾਰ; 2 ਵਿਦੇਸ਼ੀ ਪਿਸਤੌਲਾਂ ਬਰਾਮਦ
Delhi 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ, ISI ਨਾਲ ਜੁੜੇ 4 ਸ਼ੱਕੀ ਗ੍ਰਿਫ਼ਤਾਰ; 2 ਵਿਦੇਸ਼ੀ ਪਿਸਤੌਲਾਂ ਬਰਾਮਦ
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Punjab Congress: ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
ਪੰਜਾਬ ਕਾਂਗਰਸ 'ਚ ਵਧਿਆ ਕਲੇਸ਼, ਸੀਨੀਅਰ ਆਗੂ ਛੱਡੇਗਾ ਪਾਰਟੀ ਦਾ ਸਾਥ? ਸੰਸਦ ਮੈਂਬਰ ਦੇ ਬਿਆਨ ਨੇ ਰਾਜਨੀਤਿਕ ਗਲਿਆਰਿਆਂ 'ਚ ਮਚਾਈ ਹਲਚਲ...
SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਅਚਾਨਕ ਦੇਹਾਂਤ; ਰਾਜਨੀਤਿਕ ਗਲਿਆਰਿਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਸੀਨੀਅਰ ਕਾਂਗਰਸੀ ਆਗੂ ਦਾ ਅਚਾਨਕ ਦੇਹਾਂਤ; ਰਾਜਨੀਤਿਕ ਗਲਿਆਰਿਆਂ 'ਚ ਪਸਰਿਆ ਮਾਤਮ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
Embed widget