ਅਕਸਰ ਤੁਸੀਂ ਵਕੀਲਾਂ ਨੂੰ ਸਿਰਫ ਕਾਲੇ ਕੋਟ ਤੇ ਚਿੱਟੇ ਕਮੀਜ਼ ਪਾਉਂਦੇ ਵੇਖਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਵਕੀਲ ਕਾਲਾ ਕੋਟ ਕਿਉਂ ਪਾਉਂਦੇ ਹਨ, ਕੋਈ ਹੋਰ ਰੰਗ ਦਾ ਕੋਟ ਕਿਉਂ ਨਹੀਂ? ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਫੈਸ਼ਨ ਨਹੀਂ, ਪਰ ਇਸ ਪਿੱਛੇ ਇੱਕ ਵੱਡਾ ਕਾਰਨ ਹੈ।

ਤੁਹਾਨੂੰ ਦੱਸ ਦਈਏ ਕਿ ਵਕਾਲਤ ਐਡਵਰਡ ਤਿੰਨ ਦੁਆਰਾ ਸਾਲ 1327 ਵਿੱਚ ਸ਼ੁਰੂ ਕੀਤੀ ਗਈ ਸੀ ਤੇ ਉਸ ਸਮੇਂ ਡ੍ਰੈੱਸ ਕੋਡ ਦੇ ਅਧਾਰ ਤੇ ਜੱਜਾਂ ਦਾ ਪਹਿਰਾਵਾ ਤਿਆਰ ਕੀਤਾ ਗਿਆ ਸੀ। ਉਸ ਸਮੇਂ, ਜੱਜ ਆਪਣੇ ਸਿਰ 'ਤੇ ਵਾਲਾਂ ਵਾਲੀ ਵਿੱਗ ਵੀ ਪਾਉਂਦੇ ਸਨ। ਵਕਾਲਤ ਦੇ ਮੁੱਢਲੇ ਸਮੇਂ ਵਿੱਚ, ਵਕੀਲਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜੋ ਇਸ ਪ੍ਰਕਾਰ ਹੈ- ਵਿਦਿਆਰਥੀ, ਪਟੀਸ਼ਨਰ (ਵਕੀਲ), ਬੈਂਚਰ ਤੇ ਬੈਰਿਸਟਰ ਸਨ। ਇਹ ਸਾਰੇ ਜੱਜ ਦਾ ਸਵਾਗਤ ਕਰਦੇ ਸਨ।

ਉਸ ਸਮੇਂ, ਕੋਰਟ 'ਚ ਇੱਕ ਸੁਨਹਿਰੀ ਲਾਲ ਪਹਿਰਾਵਾ ਤੇ ਭੂਰੇ ਰੰਗ ਦਾ ਗਾਉਨ ਪਾਇਆ ਹੁੰਦਾ ਸੀ। ਉਸ ਤੋਂ ਬਾਅਦ, ਸਾਲ 1600 ਵਿੱਚ, ਵਕੀਲਾਂ ਦੀ ਪੁਸ਼ਾਕ ਬਦਲ ਗਈ ਤੇ 1637 ਵਿੱਚ ਇਹ ਪ੍ਰਸਤਾਵ ਦਿੱਤਾ ਗਿਆ ਕਿ ਕੌਂਸਲ ਨੂੰ ਜਨਤਾ ਅਨੁਸਾਰ ਕੱਪੜੇ ਪਾਉਣੇ ਚਾਹੀਦੇ ਹਨ। ਇਸ ਤੋਂ ਬਾਅਦ ਵਕੀਲਾਂ ਨੇ ਲੰਬੇ ਗਾਉਨ ਪਾਉਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਇਹ ਪਹਿਰਾਵਾ ਜੱਜਾਂ ਤੇ ਵਕੀਲਾਂ ਨੂੰ ਹੋਰ ਵਿਅਕਤੀਆਂ ਨਾਲੋਂ ਵੱਖਰੇ ਕਰਦਾ ਹੈ।

ਬ੍ਰਿਟੇਨ ਦੀ ਮਹਾਰਾਣੀ ਮੈਰੀ ਦੀ 1694 ਵਿੱਚ ਚੇਚਕ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪਤੀ ਕਿੰਗ ਵਿਲੀਅਮਜ਼ ਨੇ ਸਾਰੇ ਜੱਜਾਂ ਤੇ ਵਕੀਲਾਂ ਨੂੰ ਜਨਤਕ ਤੌਰ 'ਤੇ ਸੋਗ ਕਰਨ ਲਈ ਕਾਲੇ ਗਾਉਨ ਵਿੱਚ ਇਕੱਠੇ ਹੋਣ ਦੇ ਆਦੇਸ਼ ਦਿੱਤੇ। ਇਸ ਆਰਡਰ ਨੂੰ ਕਦੇ ਰੱਦ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਪ੍ਰਥਾ ਚਲਦੀ ਆ ਰਹੀ ਹੈ ਕਿ ਵਕੀਲ ਕਾਲੇ ਗਾਉਨ ਹੀ ਪਾਉਣਗੇ।

ਹੁਣ ਕਾਲਾ ਕੋਟ ਵਕੀਲਾਂ ਦੀ ਪਛਾਣ ਬਣ ਗਿਆ ਹੈ। ਐਕਟ 1961 ਨੇ ਕਚਹਿਰੀਆਂ ਨੂੰ ਚਿੱਟੇ ਬੈਂਡ ਟਾਈ ਨਾਲ ਕਾਲੇ ਕੋਟ ਪਹਿਨਣੇ ਲਾਜ਼ਮੀ ਬਣਾ ਦਿੱਤੇ ਸਨ। ਇਹ ਮੰਨਿਆ ਜਾਂਦਾ ਹੈ ਕਿ ਇਹ ਕਾਲਾ ਕੋਟ ਤੇ ਚਿੱਟੀ ਕਮੀਜ਼ ਵਕੀਲਾਂ ਵਿੱਚ ਅਨੁਸ਼ਾਸਨ ਲਿਆਉਂਦੀ ਹੈ ਤੇ ਉਨ੍ਹਾਂ ਵਿੱਚ ਨਿਆਂ ਪ੍ਰਤੀ ਵਿਸ਼ਵਾਸ ਪੈਦਾ ਕਰਦੀ ਹੈ।