ਪੜਚੋਲ ਕਰੋ

ਆਖ਼ਰ ਵਿਵਾਦਾਂ 'ਚ ਕਿਉਂ ਫਸਦੇ ਨਵਜੋਤ ਸਿੱਧੂ? ਜਾਣੋ ਅਸਲ ਕਹਾਣੀ

ਮਾਹਰ ਕਹਿੰਦੇ ਹਨ ਕਿ ਸਿੱਧੂ ਦੀ ਜ਼ੁਬਾਨ ਹੀ ਉਨ੍ਹਾਂ ਦੀ ਮਜ਼ਬੂਤੀ ਹੈ ਪਰ ਆਵੇਗ ਵਿੱਚ ਆ ਕੇ ਕਈ ਵਾਰ ਉਹ ਅਜਿਹੀਆਂ ਗੱਲਾਂ ਕਰ ਜਾਂਦੇ ਹਨ ਜਿਸ ਨਾਲ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਬੀਤੇ ਦਿਨੀਂ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਖਿਲਾਫ ਬੇਵਕਤੀ ਬਿਆਨਬਾਜ਼ੀ ਕਰ ਦਿੱਤੀ ਜੋ ਕਾਂਗਰਸ ਨੂੰ ਨੁਕਸਾਨ ਕਰ ਸਕਦੀ ਹੈ।

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਪੈ ਗਿਆ ਲੱਗਦਾ ਹੈ। ਵਿਸਫੋਟਕ ਬੱਲੇਬਾਜ਼ ਰਹੇ ਸਿੱਧੂ ਦਾ ਕ੍ਰਿਕੇਟ ਕਰੀਅਰ ਦੌਰਾਨ ਵੀ ਵਿਵਾਦਾਂ ਨਾਲ ਕਰੀਬੀ ਰਿਸ਼ਤਾ ਰਿਹਾ ਹੈ ਤੇ ਹੁਣ ਸਿਆਸਤ ਦੇ ਮੈਦਾਨ ਵਿੱਚ ਤਾਂ ਉਹ ਆਪਣੇ ਵਿਵਾਦਾਂ ਕਰਕੇ ਲਗਾਤਾਰ ਸੁਰਖ਼ੀਆਂ ਵਿੱਚ ਰਹਿ ਰਹੇ ਹਨ। ਕ੍ਰਿਕੇਟ ਕਰੀਅਰ ਵਿੱਚ ਵੀ ਉਹ ਕ੍ਰਿਕੇਟ ਨਾਲੋਂ ਜ਼ਿਆਦਾ ਵਿਵਾਦਾਂ ਕਰਕੇ ਚਰਚਾਵਾਂ ਵਿੱਚ ਰਹਿੰਦੇ ਸਨ। ਇਸੇ ਲਈ ਉਨ੍ਹਾਂ ਭਾਰਤੀ ਟੀਮ ਦੇ ਵਿਦੇਸ਼ ਦੌਰੇ ਦੇ ਵਿਚਾਲੇ ਸੰਨਿਆਸ ਲੈ ਲਿਆ ਸੀ ਤੇ ਬਾਅਦ ਵਿੱਚ ਫਿਰ ਤੋਂ ਕ੍ਰਿਕੇਟ ਵਿੱਚ ਵਾਪਸੀ ਕੀਤੀ ਸੀ। ਹੁਣ ਸਿਆਸਤ ਵਿੱਚ ਵੀ ਸਿੱਧੂ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਪਹਿਲਾਂ ਵਿਵਾਦਾਂ ਕਰਕੇ ਉਨ੍ਹਾਂ ਬੀਜੇਪੀ ਛੱਡੀ ਤੇ ਕਾਂਗਰਸ ਦਾ ਹੱਥ ਫੜਿਆ ਪਰ ਇੱਥੇ ਵੀ ਉਹ ਆਪਣੇ ਤਿੱਖੇ ਤੇਵਰਾਂ ਕਰਕੇ ਵਿਵਾਦਾਂ ਵਿੱਚ ਰਹਿਣ ਲੱਗੇ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਕਾਂਗਰਸ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦਰਅਸਲ ਸਿੱਧੂ ਅਤਿ ਅਭਿਲਾਸ਼ੀ ਹਨ। ਇਸੇ ਕਰਕੇ ਉਹ ਉਤਾਵਲੇਪਣ ਵਿੱਚ ਹੀ ਵਿਵਾਦਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਮਾਹਰ ਕਹਿੰਦੇ ਹਨ ਕਿ ਸਿੱਧੂ ਦੀ ਜ਼ੁਬਾਨ ਹੀ ਉਨ੍ਹਾਂ ਦੀ ਮਜ਼ਬੂਤੀ ਹੈ ਪਰ ਆਵੇਗ ਵਿੱਚ ਆ ਕੇ ਕਈ ਵਾਰ ਉਹ ਅਜਿਹੀਆਂ ਗੱਲਾਂ ਕਰ ਜਾਂਦੇ ਹਨ ਜਿਸ ਨਾਲ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਬੀਤੇ ਦਿਨੀਂ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਖਿਲਾਫ ਬੇਵਕਤੀ ਬਿਆਨਬਾਜ਼ੀ ਕਰ ਦਿੱਤੀ ਜੋ ਕਾਂਗਰਸ ਨੂੰ ਨੁਕਸਾਨ ਕਰ ਸਕਦੀ ਹੈ। ਦਿਲਚਸਪ ਹੈ ਕਿ ਸਿੱਧੂ ਦੀ ਆਪਣੇ ਕਪਤਾਨ ਨਾਲ ਹੀ ਨਹੀਂ ਬਣਦੀ ਚਾਹੇ ਉਹ ਸਿਆਸੀ ਹੋਏ ਜਾਂ ਖੇਡ ਦਾ ਕਪਤਾਨ। ਉਨ੍ਹਾਂ 1996 ਵਿੱਚ ਇੰਗਲੈਂਡ 'ਚ ਚੱਲ ਰਹੀ ਸੀਰੀਜ਼ ਦੌਰਾਨ ਕਪਤਾਨ ਮੁਹੰਮਦ ਅਜ਼ਹਰੁਦੀਨ ਨਾਲ ਨਹੀਂ ਬਣੀ ਸੀ। ਉਸ ਵੇਲੇ ਉਹ ਦੌਰਾ ਵਿਚਾਲੇ ਛੱਡ ਕੇ ਭਾਰਤ ਵਾਪਸ ਆ ਗਏ ਸੀ। ਉਸ ਵੇਲੇ ਉਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਨ੍ਹਾਂ ਵੱਡੀ ਗ਼ਲਤੀ ਕੀਤੀ ਹੈ। ਇਸ ਮਗਰੋਂ ਅਰੁਣ ਜੇਤਲੀ ਉਨ੍ਹਾਂ ਨੂੰ 2004 ਵਿੱਚ ਬੀਜੇਪੀ ਵਿੱਚ ਲੈ ਕੇ ਆਏ ਸੀ। ਫਿਰ ਸਿੱਧੂ ਦੇ ਅਕਾਲੀਆਂ ਨਾਲ ਮਤਭੇਦ ਹੋ ਗਏ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਦੀ ਕਾਂਗਰਸ ਵਿੱਚ ਐਂਟਰੀ ਹੋਈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਹਰਗਿਜ਼ ਨਹੀਂ ਚਾਹੁੰਦੇ ਸੀ, ਪਰ ਪਾਰਟੀ ਹਾਈਕਮਾਨ ਦੇ ਦਬਾਅ ਵਿੱਚ ਆ ਕੇ ਉਨ੍ਹਾਂ ਨੂੰ ਗੱਲ ਮੰਨਣੀ ਪਈ। ਕੈਪਟਨ ਨੂੰ ਪਤਾ ਸੀ ਕਿ ਸਿੱਧੂ ਦਾ ਸੁਭਾਅ ਅਤਿ ਅਭਿਲਾਸ਼ੀ ਹੈ। ਉਹ ਜਾਣਦੇ ਸੀ ਕਿ ਸਿੱਧੂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ ਤੇ ਅੱਜ ਉਹੀ ਸਥਿਤੀ ਬਣ ਗਈ ਹੈ। ਹੁਣ ਕੈਪਟਨ ਤੇ ਸਿੱਧੂ ਦੇ ਮਤਭੇਦ ਜੱਗ ਜ਼ਾਹਰ ਹੋ ਗਏ ਹਨ।

ਟਾਪ ਹੈਡਲਾਈਨ

Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ
Tahir Hussain ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ, IB ਅਧਿਕਾਰੀ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਹੋਈ ਸਜ਼ਾ
ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ
ਡਿੰਪਲ ਯਾਦਵ ਬਣੇਗੀ UP ਦੀ CM? ਇਨ੍ਹਾਂ ਤਸਵੀਰਾਂ ਨਾਲ ਸਿਆਸੀ ਗਲਿਆਰੇ 'ਚ ਮੱਚੀ ਹਲਚਲ
'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ
'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ
ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !
ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Embed widget