ਨਵੀਂ ਦਿੱਲੀ: ਪੀਸੀ ਮਹਾਲਨੋਬਿਸ ਦੀ 125ਵੀਂ ਜੈਅੰਤੀ ਮੌਕੇ ਰਾਸ਼ਟਰਪਤੀ ਵੈਕੇਂਯਾ ਨਾਇਡੂ ਉਨ੍ਹਾਂ ਦੇ ਸਨਮਾਨ 'ਚ 125 ਰੁਪਏ ਦਾ ਸਮ੍ਰਿਤੀ ਸਿੱਕਾ ਤੇ ਪੰਜ ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨਗੇ। ਦੱਸ ਦਈਏ ਕਿ ਮਹਾਲਨੋਬਿਸ ਜਯੰਤੀ ਨੂੰ 'ਕੌਮੀ ਅੰਕੜੇ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ।
ਇਹ ਜਾਣਕਾਰੀ ਦਿੰਦਿਆਂ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਸਾਲ ਅੰਕੜਾ ਦਿਵਸ ਦਾ ਵਿਸ਼ਾ 'ਅਧਿਕਾਰਕ ਅੰਕੜਿਆਂ 'ਚ ਗੁਣਵੱਤਾ ਵਿਸ਼ਵਾਸ' ਹੈ। ਸਟੈਟਿਕਸ ਤੇ ਪ੍ਰੋਗਰਾਮ ਇੰਮਪਲੀਮੈਂਟੇਸ਼ਨ ਮੰਤਰਾਲਾ ਅਤੇ ਭਾਰਤੀ ਅੰਕੜਾ ਅਦਾਰੇ ਨੇ ਅੰਕੜਾ ਦਿਵਸ ਮਨਾਉਣ ਲਈ ਕਲਕੱਤੇ 'ਚ ਪ੍ਰੋਗਰਾਮ ਰੱਖਿਆ ਹੈ। ਮਹਾਲਨੋਬਿਸ ਦੁਆਰਾ ਕੀਤੇ ਗਏ ਮਹੱਤਵਪੁਰਨ ਯੋਗਦਾਨ ਨੂੰ ਦੇਖਦਿਆਂ ਸਰਕਾਰ ਨੇ 2007 ਚ ਹਰ ਸਾਲ 29 ਜੂਨ ਨੂੰ ਅੰਕੜਾ ਦਿਵਸ ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ ਸੀ।
ਇਸ ਦਾ ਉਦੇਸ਼ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਯੋਜਨਾਵਾਂ ਅਤੇ ਨੀਤੀ ਨਿਰਮਾਣ 'ਚ ਅੰਕੜਿਆਂ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਭਾਰਤੀ ਅੰਕੜਾ ਅਦਾਰੇ ਦੀ ਸਥਾਪਨਾ ਮਹਾਲਨੋਬਿਸ ਨੇ 1931 'ਚ ਕੀਤੀ ਸੀ।