ਪੜਚੋਲ ਕਰੋ
Advertisement
ਦਿੱਲੀ ਦੇ ਗੁਲਾਬੀ ਬਾਗ ‘ਚ 55 ਸਾਲਾ ਔਰਤ ਨਾਲ ਬਲਾਤਕਾਰ ਤੋਂ ਬਾਅਦ ਕਤਲ
ਰਾਜਧਾਨੀ ਦਿੱਲੀ ਦੇ ਗੁਲਾਬੀ ਬਾਗ ਇਲਾਕੇ ‘ਚ 55 ਸਾਲਾ ਦੀ ਔਰਤ ਦੀ ਸ਼ੱਕੀ ਹਾਲਤ ‘ਚ ਲਾਸ਼ ਮਿਲੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਮਹਿਲਾਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗੱਲਾ ਦਬਾਕੇ ਕਤਲ ਕਰਨ ਦਾ ਸ਼ੱਕ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਗੁਲਾਬੀ ਬਾਗ ਇਲਾਕੇ ‘ਚ 55 ਸਾਲਾ ਦੀ ਔਰਤ ਦੀ ਸ਼ੱਕੀ ਹਾਲਤ ‘ਚ ਲਾਸ਼ ਮਿਲੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਮਹਿਲਾਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗੱਲਾ ਦਬਾਕੇ ਕਤਲ ਕਰਨ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਲਾਯ ਉਸ ਦੇ ਫਲੈਟ ਚੋਂ ਮਿਲੀ ਹੈ। ਉਹ ਫਲੈਟ ‘ਚ ਇਕਲੀ ਰਹਿੰਦੀ ਸੀ।
ਦਿੱਲੀ ਪੁਲਿਸ ਮੁਤਾਬਕ ਮਹਿਲਾ ਦਾ ਕਤਲ ਜਿਸ ਬਰਹਿਮੀ ਨਾਲ ਕੀਤਾ ਗਿਆ ਹੈ, ਉਸ ਨੂੰ ਵੇਖ ਮੌਖੇ ‘ਤੇ ਪਹੁੰਚੀ ਪੁਲਿਸ ਵੀ ਹੈਰਾਨ ਹੈ। ਘਟਨਾ ਵਾਲੀ ਥਾਂ ‘ਤੇ ਮੌਜੂਦ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, “ਮਹਿਲਾ ਇੱਕ ਦੁਕਾਨ ਚਲਾਉਂਦੀ ਸੀ। ਮੌਕੇ ਦੇ ਹਾਲਾਤ ਕਤਲ ਤੋਂ ਪਹਿਲਾਂ ਉਸ ਨਾਲ ਹੈਵਾਨਿਅਤ ਵੱਲ ਇਸ਼ਾਰਾ ਕਰ ਰਹੇ ਹਨ”।
ਘਟਨਾ ਦੀ ਜਾਣਕਾਰੀ ਪੁਲਿਸ ਨੂੰ ਸਵੇਰੇ ਕਰੀਬ ਨੌ ਵਜੇ ਤਕ ਮਿਲੀ, ਜਦੋਂ ਮਹਿਲਾ ਨੇ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਨਹੀਂ ਖੋਲ੍ਹੀ ਤਾਂ ਗੁਆਂਢੀਆਂ ਨੇ ਅੰਦਰ ਵੇਖਿਆ ਤਾਂ ਮਹਿਲਾ ਮ੍ਰਿਤ ਪਈ ਸੀ। ਮੌਕੇ ‘ਤੇ ਫਿਲਹਾਲ ਦਿੱਲੀ ਪੁਲਿਸ ਦੀ ਟੀਮ, ਫੋਰੈਂਸਿਕ ਟੀਮ ਅਤਟ ਡੌਗ ਸਕਵਾਰਡ ਮੌਜੂਦ ਹੈ।
ਪੁਲਿਸ ਅਧਿਕਾਰੀ ਮੁਤਾਬਕ, “ਅਜੇ ਤਕ ਜੋ ਵੀ ਜਾਣਕਾਰੀ ਹੈ ਉਸ ਨੂੰ ਵੇਖਣ ਤੋਂ ਲੱਗਦਾ ਹੈ ਕਿ ਇਸ ਪਿੱਛੇ ਕਿਸੇ ਜਾਣਕਾਰ ਦਾ ਹੱਥ ਹੈ”। ਉਧਰ ਪੁਲਿਸ ਸੂਤਰਾਂ ਮੁਤਾਬਕ ਮਹਿਲਾ ਦੀ ਲਾਸ਼ ਅਦਨੰਗੀ ਹਾਲਤ ‘ਚ ਮਿਲੀ। ਉਸ ਦੇ ਕਪੜੇ ਵੀ ਫੱਟੇ ਹੋਏ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement