Viral Video: ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਰੂਹ ਕੰਬ ਜਾਵੇਗੀ। ਇਹ ਵੀਡੀਓ ਇਹ ਵੀ ਦੱਸਦੀ ਹੈ ਕਿ ਕਿਵੇਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੀ ਹੈ। ਇਹ ਹੈਰਾਨ ਕਰਨ ਵਾਲਾ ਵੀਡੀਓ ਇੱਕ ਵਿਆਹ ਸਮਾਗਮ ਵਿੱਚ ਰਿਕਾਰਡ ਕੀਤਾ ਗਿਆ ਸੀ। 


ਵੀਡੀਓ ਵਿਚ ਲਾੜੀ ਅਤੇ ਉਸ ਦੀ ਸਹੇਲੀ ਨੂੰ ਪੈਲਿਸ ਦੇ ਬਾਹਰ ਖੜ੍ਹੇ ਦੇਖਿਆ ਜਾ ਸਕਦਾ ਹੈ। ਦੋਵਾਂ ਦੇ ਪਿੱਛੇ ਇੱਕ ਜਨਰੇਟਰ ਚੱਲ ਰਿਹਾ ਸੀ। ਅਚਾਨਕ ਲਾੜੀ ਦੀ ਸਹੇਲੀ ਦੀ ਸਾੜ੍ਹੀ ਦਾ ਪੱਲੂ ਉਸ ਦੀ ਮੋਟਰ ਵਿੱਚ ਫਸ ਗਿਆ। ਇੱਕ ਸਕਿੰਟ ਵਿਚ ਜਨਰੇਟਰ ਕੁੜੀ ਨੂੰ ਖਿੱਚ ਕੇ ਲੈ ਗਿਆ, ਹਾਲਾਂਕਿ ਸਾੜੀ ਖੁੱਲ੍ਹ ਗਈ ਅਤੇ ਮੋਟਰ ਦੇ ਦੁਆਲੇ ਲਪੇਟ ਗਈ। 


 






ਲਾੜੀ ਅਤੇ ਉਸ ਦੀ ਸਹੇਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ, ਉਸ ਦਾ ਸਾਹ ਇਕ ਪਲ ਲਈ ਰੁਕ ਗਿਆ। ਅਚਾਨਕ ਲੜਕੀ ਦੀ ਸਾੜੀ ਦਾ ਪੱਲੂ ਮੋਟਰ ਵਿਚ ਫਸ ਗਿਆ ਅਤੇ ਉਸ ਦੀ ਸਾੜ੍ਹੀ ਘੁੰਮਦੀ ਮੋਟਰ ਨਾਲ ਫਸ ਗਈ। ਖੁਸ਼ਕਿਸਮਤੀ ਰਹੀ ਕਿ ਕੁੜੀ ਦੀ ਜਾਨ ਬਚ ਗਈ।



ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਕਮੈਂਟਸ ‘ਚ ਰੱਬ ਦਾ ਸ਼ੁਕਰਾਨਾ ਕੀਤਾ। ਜਿਸ ਤਰ੍ਹਾਂ ਲੜਕੀ ਦੀ ਸਾੜੀ ਮੋਟਰ ‘ਚ ਫਸ ਗਈ, ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਵੀਡੀਓ ਦੇਖਣ ਤੋਂ ਬਾਅਦ ਇਹ ਸਮਝਿਆ ਜਾ ਸਕਦਾ ਹੈ ਕਿ ਕਿਸਮਤ ਨੇ ਉਸ ਦਾ ਸਾਥ ਦਿੱਤਾ। ਕਈ ਲੋਕਾਂ ਨੇ ਕਮੈਂਟਸ ‘ਚ ਲਿਖਿਆ ਕਿ ਲੱਗਦਾ ਹੈ ਕਿ ਯਮਰਾਜ ਛੁੱਟੀ ‘ਤੇ ਚਲੇ ਗਏ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।