ਪੜਚੋਲ ਕਰੋ
Advertisement
Wrestlers protest : 'ਸੀਨੇ 'ਤੇ ਖਾਏਂਗੇ ਤੇਰੀ ਗੋਲੀ', ਸਾਬਕਾ IPS ਦੇ ਟਵੀਟ 'ਤੇ ਭੜਕੇ ਬਜਰੰਗ ਪੂਨੀਆ, ਬੋਲੇ -ਦੱਸੋ ਕਿੱਥੇ ਆਉਣਾ ਹੈ
Wrestlers Protest March : ਦਿੱਲੀ ਵਿੱਚ ਐਤਵਾਰ (28 ਮਈ) ਨੂੰ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਉੱਥੋਂ ਕੁਝ ਦੂਰੀ 'ਤੇ ਦਿੱਲੀ ਪੁਲਿਸ ਅਤੇ ਪਹਿਲਵਾਨਾਂ ਵਿਚਾਲੇ ਹੰਗਾਮਾ ਹੋ ਗਿਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਮਾਹੌਲ ਗਰਮ
Wrestlers Protest March : ਦਿੱਲੀ ਵਿੱਚ ਐਤਵਾਰ (28 ਮਈ) ਨੂੰ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਕੀਤਾ ਹੋ ਰਿਹਾ ਸੀ, ਇਸ ਦੌਰਾਨ ਉੱਥੋਂ ਕੁਝ ਦੂਰੀ 'ਤੇ ਦਿੱਲੀ ਪੁਲਿਸ ਅਤੇ ਪਹਿਲਵਾਨਾਂ ਵਿਚਾਲੇ ਦੰਗਲ ਚੱਲਿਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਮਾਹੌਲ ਵੀ ਗਰਮ ਰਿਹਾ। ਇਸ ਘਟਨਾ 'ਚ ਇਕ ਸਾਬਕਾ ਆਈਪੀਐਸ ਅਧਿਕਾਰੀ ਨੇ ਅਜਿਹਾ ਟਵੀਟ ਕੀਤਾ, ਜਿਸ 'ਤੇ ਪਹਿਲਵਾਨ ਬਜਰੰਗ ਪੂਨੀਆ ਭੜਕ ਗਏ। ਇਸ ਦਾ ਜਵਾਬ ਦਿੰਦਿਆਂ ਪੂਨੀਆ ਨੇ ਕਿਹਾ ਕਿ ਉਹ ਗੋਲੀ ਖਾਣ ਲਈ ਤਿਆਰ ਹਨ ਅਤੇ ਸਾਬਕਾ ਅਧਿਕਾਰੀ ਨੂੰ ਵੀ ਚੁਣੌਤੀ ਵੀ ਦਿੱਤੀ ਹੈ।
ਸਾਬਕਾ ਆਈਪੀਐਸ ਅਧਿਕਾਰੀ ਐਨਸੀ ਅਸਥਾਨਾ ਨੇ ਐਤਵਾਰ (28 ਮਈ) ਨੂੰ ਪਹਿਲਵਾਨਾਂ ਦੇ ਉਪਰ ਪੁਲਿਸ ਦੀ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਲਿਖਿਆ ਸੀ ਕਿ ਜੇਕਰ ਲੋੜ ਪਈ ਤਾਂ ਗੋਲੀ ਵੀ ਮਾਰੀ ਜਾਵੇਗੀ। ਐਤਵਾਰ ਨੂੰ ਦਿੱਲੀ ਪੁਲਿਸ ਨੇ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਬਲ ਪ੍ਰਯੋਗ ਕਰਦੇ ਹੋਏ ਪਹਿਲਵਾਨਾਂ ਨੂੰ ਉਥੋਂ ਲੈ ਗਈ। ਇਸ ਦੇ ਨਾਲ ਹੀ ਜੰਤਰ-ਮੰਤਰ ਤੋਂ ਜਿਸ ਜਗ੍ਹਾ 'ਤੇ ਪਹਿਲਵਾਨ ਪ੍ਰਦਰਸ਼ਨ ਕਰ ਰਹੇ ਸਨ, ਉਸ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਹੈ। ਪਹਿਲਵਾਨ ਇੱਥੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਦਿੱਲੀ ਪੁਲਿਸ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਸੀ, ਉਸ ਸਮੇਂ ਬਜਰੰਗ ਪੁਨੀਆ ਨੇ ਦਿੱਲੀ ਪੁਲਿਸ ਨੂੰ ਕਿਹਾ ਕਿ ਸਾਨੂੰ ਗੋਲੀ ਮਾਰ ਦੋ।
ਸਾਬਕਾ IPS ਨੇ ਕੀ ਲਿਖਿਆ?
ਬਜਰੰਗ ਦੇ ਇਸ ਬਿਆਨ 'ਤੇ ਸਾਬਕਾ ਆਈਪੀਐਸ ਐਨਸੀ ਅਸਥਾਨਾ ਨੇ ਲਿਖਿਆ, "ਜੇ ਲੋੜ ਪਈ ਤਾਂ ਗੋਲੀ ਵੀ ਮਾਰਾਂਗੇ ਪਰ ਤੁਹਾਡੇ ਕਹਿਣ 'ਤੇ ਨਹੀਂ। ਅਜੇ ਤਾਂ ਸਿਰਫ਼ ਕੂੜੇ ਦੇ ਥੈਲੇ ਵਾਂਗ ਘਸੀਟ ਕੇ ਸੁੱਟਿਆ ਹੈ। ਪੁਲਿਸ ਨੂੰ ਧਾਰਾ 129 'ਚ ਗੋਲੀ ਮਾਰਨ ਦਾ ਹੱਕ ਹੈ। ਉਚਿਤ ਪਰਥਿਤੀਆਂ 'ਚ ਉਹ ਇੱਛਾ ਵੀ ਪੂਰੀ ਹੋਵੇਗੀ ਪਰ ਉਹ ਜਾਣਨ ਲਈ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਫ਼ਿਰ ਮਿਲੇਗੇ ਪੋਸਟਮਾਰਟਮ ਟੇਬਲ 'ਤੇ!"

ਅਸਥਾਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਬਜਰੰਗ ਪੂਨੀਆ ਨੇ ਲਿਖਿਆ, "ਇਹ ਆਈਪੀਐਸ ਅਫਸਰ ਸਾਨੂੰ ਗੋਲੀ ਮਾਰਨ ਦੀ ਗੱਲ ਕਰ ਰਿਹਾ ਹੈ। ਭਾਈ ਸਾਹਮਣੇ ਖੜ੍ਹੇ ਹਨ, ਦੱਸੋ ਕਿੱਥੇ ਆਉਂਦਾ ਹੈ ਗੋਲੀ ਖਾਣ। ਕਦਮ ਹੈ ਪਿੱਠ ਨਹੀਂ ਦਿਖਾਵਾਂਗੇ ,'ਸੀਨੇ 'ਤੇ ਖਾਏਂਗੇ ਤੇਰੀ ਗੋਲੀ। ਇਹ ਹੀ ਰਹਿ ਗਿਆ ਹੈ ਹੁਣ ਸਾਡੇ ਨਾਲ ਕਰਨਾ,ਇਹ ਵੀ ਸਹੀ।
ਆਈਪੀਐਸ ਦੇ ਟਵੀਟ ਦੀ ਆਲੋਚਨਾ
ਅਸਥਾਨਾ ਦੇ ਟਵੀਟ ਦੀ ਆਲੋਚਨਾ ਕਰਦੇ ਹੋਏ ਕਈ ਯੂਜ਼ਰਸ ਨੇ ਪ੍ਰਤੀਕਿਰਿਆ ਦਿੱਤੀ ਹੈ। ਨਰਗਿਸ ਬਾਨੋ ਨੇ ਲਿਖਿਆ, 'ਇਹ ਇੱਕ ਸੇਵਾਮੁਕਤ ਆਈਪੀਐਸ ਅਧਿਕਾਰੀ ਦੀ ਭਾਸ਼ਾ ਹੈ। ਵਿਨੇਸ਼ ਫੋਗਾਟ ਨੇ ਸਹੀ ਕਿਹਾ ਹੈ ਕਿ ਦੇਸ਼ ਬਦਲ ਰਿਹਾ ਹੈ, ਤੁਸੀਂ ਕਿੰਨੇ ਲੋਕਾਂ 'ਤੇ ਗੋਲੀ ਚਲਾ ਸਕਦੇ ਹੋ?

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement