Wrestlers Protest Update : ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨਾਂ ਦਾ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਜਾਰੀ ਹੈ। ਇਹ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਖ਼ਿਲਾਫ਼ ਧਰਨੇ ’ਤੇ ਬੈਠੇ ਹਨ। ਕਈ ਮਹਿਲਾ ਜਥੇਬੰਦੀਆਂ ਤੇ ਹਰਿਆਣਾ ਦੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਵੀ ਪਹਿਲਵਾਨਾਂ ਦੇ ਵਿਰੋਧ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।


ਜੀਂਦ ਦੇ ਮਸ਼ਹੂਰ ਕੰਡੇਲਾ ਖਾਪ ਮੁਖੀ ਓਮ ਪ੍ਰਕਾਸ਼ ਕੰਡੇਲਾ ਨੇ ਕਿਹਾ ਕਿ ਪਹਿਲਵਾਨ ਪੂਰੇ ਦੇਸ਼ ਦੇ ਹੁੰਦੇ ਹਨ ਅਤੇ ਪਹਿਲਵਾਨਾਂ ਦੀ ਕੋਈ ਜਾਤ, ਧਰਮ ਜਾਂ ਖੇਤਰ ਨਹੀਂ ਹੁੰਦਾ। “ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਭਵਿੱਖ ਲਈ, ਅਸੀਂ ਸ਼ੁੱਕਰਵਾਰ (28 ਅਪ੍ਰੈਲ) ਨੂੰ ਦਿੱਲੀ ਪਹੁੰਚਾਂਗੇ ਅਤੇ ਪਹਿਲਵਾਨਾਂ ਦੇ ਵਿਰੋਧ ਵਿੱਚ ਸ਼ਾਮਲ ਹੋਵਾਂਗੇ। ਖਾਪਾਂ ਨੇ ਹਮੇਸ਼ਾ ਖਿਡਾਰੀਆਂ ਦਾ ਸਮਰਥਨ ਕੀਤਾ ਹੈ ਅਤੇ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ਼ ਐਫਆਈਆਰ ਦਰਜ ਹੋਣ ਤੱਕ ਅਸੀਂ ਉਨ੍ਹਾਂ ਦੇ ਨਾਲ ਬੈਠਾਂਗੇ।


 


ਦੂਜੇ ਖਿਡਾਰੀਆਂ ਦੀ ਚੁੱਪ 'ਤੇ ਉਠੇ ਸਵਾਲ


ਇਸ ਨਾਲ ਹੀ ਵਿਨੇਸ਼ ਫੋਗਾਟ ਨੇ ਇਸ ਮੁੱਦੇ 'ਤੇ ਭਾਰਤੀ ਕ੍ਰਿਕਟਰਾਂ ਅਤੇ ਹੋਰ ਚੋਟੀ ਦੇ ਖਿਡਾਰੀਆਂ ਦੀ ਚੁੱਪ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ, 'ਪੂਰਾ ਦੇਸ਼ ਕ੍ਰਿਕਟ ਦੀ ਪੂਜਾ ਕਰਦਾ ਹੈ ਪਰ ਇਕ ਵੀ ਕ੍ਰਿਕਟਰ ਨੇ ਕੁਝ ਨਹੀਂ ਕਿਹਾ। ਅਸੀਂ ਤੁਹਾਨੂੰ ਸਾਡੇ ਹੱਕ ਵਿੱਚ ਬੋਲਣ ਲਈ ਨਹੀਂ ਕਹਿ ਰਹੇ ਹਾਂ ਪਰ ਘੱਟੋ-ਘੱਟ ਇੱਕ ਨਿਰਪੱਖ ਸੁਨੇਹਾ ਦਿਓ ਅਤੇ ਇਹ ਕਹੋ ਕਿ ਕਿਸੇ ਵੀ ਪਾਰਟੀ ਲਈ ਇਨਸਾਫ਼ ਹੋਣਾ ਚਾਹੀਦਾ ਹੈ। ਇਹ ਮੈਨੂੰ ਉਦਾਸ ਬਣਾਉਂਦਾ ਹੈ। ਚਾਹੇ ਉਹ ਕ੍ਰਿਕਟਰ ਹੋਵੇ, ਬੈਡਮਿੰਟਨ ਖਿਡਾਰੀ ਹੋਵੇ, ਐਥਲੈਟਿਕਸ ਹੋਵੇ, ਮੁੱਕੇਬਾਜ਼ੀ ਹੋਵੇ।



'ਕੀ ਅਸੀਂ ਇਸ ਦੇ ਲਾਇਕ ਵੀ ਨਹੀਂ ਹਾਂ'


'ਬਲੈਕ ਲਾਈਵਜ਼ ਮੈਟਰ' ਅੰਦੋਲਨ ਦੀ ਉਦਾਹਰਣ ਦਿੰਦੇ ਹੋਏ ਵਿਨੇਸ਼ ਨੇ ਕਿਹਾ ਕਿ 'ਅਜਿਹਾ ਨਹੀਂ ਹੈ ਕਿ ਸਾਡੇ ਦੇਸ਼ 'ਚ ਕੋਈ ਵੱਡੇ ਐਥਲੀਟ ਨਹੀਂ ਹਨ। ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਨੇ ਅਮਰੀਕਾ ਵਿੱਚ ਬਲੈਕ ਲਾਈਵਜ਼ ਮੈਟਰ ਅੰਦੋਲਨ ਦੌਰਾਨ ਆਪਣਾ ਸਮਰਥਨ ਦਿਖਾਇਆ। ਕੀ ਅਸੀਂ ਇਸ ਦੇ ਲਾਇਕ ਵੀ ਨਹੀਂ ਹਾਂ? ਜਦੋਂ ਅਸੀਂ ਕੁਝ ਜਿੱਤਦੇ ਹਾਂ, ਤੁਸੀਂ ਸਾਨੂੰ ਵਧਾਈ ਦੇਣ ਲਈ ਅੱਗੇ ਆਉਂਦੇ ਹੋ। ਅਜਿਹਾ ਹੋਣ 'ਤੇ ਕ੍ਰਿਕਟਰ ਵੀ ਟਵੀਟ ਕਰਦੇ ਹਨ, ਹੁਣ ਕੀ ਹੋਇਆ?' ਫੋਗਾਟ ਨੇ ਪੁੱਛਿਆ ਕੀ ਤੁਸੀਂ ਸਿਸਟਮ ਤੋਂ ਇੰਨੇ ਡਰਦੇ ਹੋ? ਜਾਂ ਹੋ ਸਕਦਾ ਹੈ ਕਿ ਉੱਥੇ ਵੀ ਕੁਝ ਗੜਬੜ ਚੱਲ ਰਹੀ ਹੈ?


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ