ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਲਗਾਤਾਰ ਕੇਂਦਰ ਸਰਕਾਰ 'ਤੇ ਕਾਨੂੰਨਾਂ ਰੱਦ ਕਰਨ ਦਾ ਦਬਾਅ ਪਾ ਰਹੇ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਇਸ ਮੁੱਦੇ 'ਤੇ 10 ਬੈਠਕਾਂ ਹੋ ਚੁੱਕੀਆਂ ਹਨ ਤੇ 11ਵੇਂ ਗੇੜ ਦੀ ਮੀਟਿੰਗ ਅੱਜ ਦੁਪਹਿਰ ਦੋ ਵਜੇ ਹੋਣ ਵਾਲੀ ਹੈ ਪਰ ਇਨ੍ਹਾਂ ਮੁਲਾਕਾਤਾਂ ਦੇ ਬਾਵਜੂਦ ਅਜੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਇਸੇ ਗੱਲ ਤੋਂ ਦੁਖੀ ਹਰਿਆਣਾ ਦੇ ਇੱਕ ਕਿਸਾਨ ਨੇ ਕੱਲ੍ਹ ਟਿੱਕਰੀ ਬਾਰਡਰ ਤੇ ਸਟੇਜ ਨੇੜੇ ਜ਼ਹਿਰ ਨਿਘਲ ਲਿਆ ਜਿਸ ਮਗਰੋਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਹਿਰ ਨਿਘਲਣ ਤੋਂ ਪਹਿਲਾਂ, ਕਿਸਾਨ ਨੇ ਇੱਕ ਪੱਤਰ ਵੀ ਲਿਖਿਆ, ਜਿਸ ਵਿੱਚ ਉਸਨੇ ਇਹ ਵੀ ਦੱਸਿਆ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਕਿਸਾਨ ਦੀ ਪਛਾਣ ਜੈਭਗਵਾਨ ਰਾਣਾ ਵਜੋਂ ਹੋਈ, ਜੋ ਰੋਹਤਕ, ਹਰਿਆਣਾ ਦਾ ਵਸਨੀਕ ਹੈ। ਕਿਸਾਨ ਨੂੰ ਤੁਰੰਤ ਦਿੱਲੀ ਦੇ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਹਾਲਤ ਨਾਜ਼ੁਕ ਹੈ।
ਜੈਭਗਵਾਨ ਕੋਲੋਂ ਇੱਕ ਪੱਤਰ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ, "ਮੈਂ ਇੱਕ ਛੋਟਾ ਜਿਹਾ ਕਿਸਾਨ ਹਾਂ। ਮੇਰਾ ਨਾਮ ਜੈਭਗਵਾਨ ਰਾਣਾ ਹੈ। ਸਰਕਾਰ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਨਿਯਮ ਬਣਾਏ। ਕਿਸਾਨ ਸੜਕਾਂ 'ਤੇ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਦੋ ਜਾਂ ਚਾਰ ਰਾਜਾਂ ਦੇ ਕਿਸਾਨਾਂ ਖਿਲਾਫ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਲਹਿਰ ਹੈ। ਇਹ ਅੰਦੋਲਨ ਮੁੱਦਿਆਂ ਦੀ ਲੜਾਈ ਹੋ ਕੇ ਰਹਿ ਗਿਆ ਹੈ। ਨਾ ਤਾਂ ਕਿਸਾਨ ਮੰਨਣ ਲਈ ਤਿਆਰ ਹੈ ਤੇ ਨਾ ਹੀ ਸਰਕਾਰ ਸਵੀਕਾਰ ਕਰਨ ਲਈ ਤਿਆਰ ਹੈ। ਮੈਂ ਤੁਹਾਨੂੰ ਤਰੀਕਾ ਦੱਸਦਾ ਹਾਂ। ਕਿਸਾਨ ਤੇ ਸਰਕਾਰ ਦੋਵਾਂ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ।"
ਜੈਭਗਵਾਨ ਨੇ ਆਪਣੇ ਪੱਤਰ ਵਿੱਚ ਤਰੀਕੇ ਦੱਸਦੇ ਹੋਏ ਲਿਖਿਆ, "ਇਸ ਦੇਸ਼ ਦੇ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਦੋ-ਦੋ ਕਿਸਾਨ ਨੇਤਾਵਾਂ ਨੂੰ ਦਿੱਲੀ ਬੁਲਾਓ ਤੇ ਮੀਡੀਆ ਦੇ ਸਾਹਮਣੇ ਸਾਰੇ ਕਿਸਾਨ ਨੇਤਾਵਾਂ ਨੂੰ ਸਰਕਾਰ ਪੁੱਛੇ ਕਿ ਉਹ ਖੇਤੀ ਕਾਨੂੰਨਾਂ ਦੇ ਹੱਕ 'ਚ ਹਨ ਜਾਂ ਨਹੀਂ। ਜੇ ਜ਼ਿਆਦਾ ਲੋਕ ਹੱਕ ਵਿੱਚ ਹਨ ਤਾਂ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਅੰਦੋਲਨ ਨੂੰ ਖ਼ਤਮ ਕਰਨ। ਜੇ ਕਾਨੂੰਨਾਂ ਖਿਲਾਫ ਜ਼ਿਆਦਾ ਲੋਕ ਹਨ ਤਾਂ ਸਰਕਾਰ ਕਾਨੂੰਨ ਵਾਪਸ ਲਵੇ।