ਪੜਚੋਲ ਕਰੋ
Advertisement
ਰਾਮਦੇਵ ਨੂੰ ਵਧਦੀ ਆਬਾਦੀ ਸਤਾ ਰਿਹਾ ਫਿਕਰ, ਬਾਬੇ ਦਾ ਬਿਆਨ ਵਧਾਏਗਾ ਮੋਦੀ ਸਰਕਾਰ ਦੀ ਮੁਸ਼ਕਿਲ
ਰਾਮਦੇਵ ਨੇ ਕਿਹਾ ਹੈ ਕਿ ਅਸੀਂ ਫਿਲਹਾਲ ਇਸ ਤੋਂ ਵੱਧ ਜਨਸੰਖਿਆ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਾਂ। ਅਜਿਹੇ ਵਿੱਚ ਸਾਧਨਾਂ ਦੀ ਜਾਰੀ ਤੰਗੀ ਹੋਰ ਵੀ ਗੰਭੀਰ ਹੋ ਜਾਵੇਗੀ। ਰਾਮਦੇਵ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਬਾਦੀ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ।
ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਦੇਸ਼ ਦੀ ਵੱਧਦੀ ਆਬਾਦੀ 'ਤੇ ਫਿਕਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਉਂਦੇ 50 ਸਾਲਾਂ ਵਿੱਚ ਦੇਸ਼ ਦੀ ਜਨਸੰਖਿਆ 150 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਮਦੇਵ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਧ ਬੱਚਿਆਂ ਵਾਲੇ ਦੀ ਵੋਟ ਕੱਟੀ ਜਾਵੇ।
ਰਾਮਦੇਵ ਨੇ ਕਿਹਾ ਹੈ ਕਿ ਅਸੀਂ ਫਿਲਹਾਲ ਇਸ ਤੋਂ ਵੱਧ ਜਨਸੰਖਿਆ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਾਂ। ਅਜਿਹੇ ਵਿੱਚ ਸਾਧਨਾਂ ਦੀ ਜਾਰੀ ਤੰਗੀ ਹੋਰ ਵੀ ਗੰਭੀਰ ਹੋ ਜਾਵੇਗੀ। ਰਾਮਦੇਵ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਬਾਦੀ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ।
ਯੋਗ ਗੁਰੂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਕਾਨੂੰਨ ਬਣਾਵੇ ਕਿ ਤੀਜੇ ਬੱਚੇ ਤੋਂ ਬਾਅਦ ਕਿਸੇ ਨੂੰ ਵੋਟ ਕਰਨ ਦਾ ਹੱਕ ਨਾ ਰਹੇ। ਇੰਨਾ ਹੀ ਨਹੀਂ ਰਾਮਦੇਵ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੀਜੇ ਬੱਚੇ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਨਾ ਹੀ ਉਹ ਕੋਈ ਵੀ ਸਰਕਾਰੀ ਸਹੂਲਤ ਮਾਣ ਸਕੇਗਾ। ਬੇਸ਼ੱਕ, ਰਾਮਦੇਵ ਦਾ ਇਹ ਬਿਆਨ ਵੱਧਦੀ ਆਬਾਦੀ ਨੂੰ ਕਾਬੂ ਕਰਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਪਰ ਨਾਲ ਹੀ ਉਨ੍ਹਾਂ ਦਾ ਇਹ ਬਿਆਨ ਮੋਦੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।Yog Guru Ramdev: Our population shouldn't cross 150 cr in next 50 yrs. We aren't prepared to have a population more than that. It can be possible only when a law is made that the third child won't have voting rights, right to contest elections and facilities by the govt. (26.05) pic.twitter.com/7TdKhrL0rr
— ANI (@ANI) May 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement