ਪੜਚੋਲ ਕਰੋ
ਸ਼ਰੇਆਮ ਗੁੰਡਾਗਰਦੀ! 'ਭਾਰਤ ਹਿੰਦੂਆਂ ਦਾ ਦੇਸ਼, ਮੁਸਲਮਾਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ'
ਕਰਨਾਟਕ ਦੇ ਮੈਂਗਲੋਰ ‘ਚ ਇੱਕ ਸ਼ੌਪਿੰਗ ਮਾਲ ‘ਚ ਅਜਿਹੀ ਘਟਨਾ ਹੋਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੈਂਗਲੌਰ ਦੇ ਮਾਲ ‘ਚ ਕੁਝ ਲੋਕਾਂ ਦੀ ਭੀੜ ਨੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ।

ਨਵੀਂ ਦਿੱਲੀ: ਕਰਨਾਟਕ ਦੇ ਮੈਂਗਲੋਰ ‘ਚ ਇੱਕ ਸ਼ੌਪਿੰਗ ਮਾਲ ‘ਚ ਅਜਿਹੀ ਘਟਨਾ ਹੋਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੈਂਗਲੌਰ ਦੇ ਮਾਲ ‘ਚ ਕੁਝ ਲੋਕਾਂ ਦੀ ਭੀੜ ਨੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ ਜਿਸ ’ਚ ਨੌਜਵਾਨ ਕਹਿ ਰਿਹਾ ਹੈ ਕਿ ਇਹ ਦੇਸ਼ ਹਿੰਦੂਆਂ ਦਾ ਹੈ, ਮੁਸਲਮਾਨਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ। ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੈਂਗਲੌਰ ਸਿਟੀ ਪੁਲਿਸ ਨੇ ਬੰਟਵਾਲ ਨਿਵਾਸੀ ਮੰਜੂਨਾਥ ‘ਤੇ ਹਮਲਾ ਕਰਨ ਵਾਲੇ ਨਾਬਾਲਿਗ ਸਣੇ ਤਿੰਨ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਵਾਦ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਈਰਲ ਹੋਣ ਤੋਂ ਬਾਅਦ ਮੈਂਗਲੋਰ ਦੱਖਣੀ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕੀਤਾ ਹੈ। ਮੈਂਗਲੋਰ ਪੁਲਿਸ ਪੂਰੇ ਮਾਮਲੇ ਨੂੰ ਤੂਲ ਦੇਣ ਤੋਂ ਬਚ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਛੋਟੀ ਜਿਹੀ ਘਟਨਾ ਹੈ ਜਿਸ ਨੂੰ ਸਨਸਨੀਖੇਜ ਨਹੀਂ ਬਣਾਉਣਾ ਚਾਹੀਦਾ। ਇਸ ਦੇ ਨਾਲ ਹੀ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਦੇਸ਼ ਸਿਰਫ ਹਿੰਦੂਆਂ ਦਾ ਹੀ ਹੈ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ
















