ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਪੰਜ ਸਾਲ ਪਹਿਲਾਂ ਜਦ ਉਹ ਬਾਲੀਵੁੱਡ ਵਿੱਚ ਆਈ ਸੀ ਤਾਂ ਉਸ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ। 18 ਸਾਲਾ ਅਦਾਕਾਰਾ ਨੇ ਹੁਣ ਲਿਖਿਆ ਕਿ ਉਹ ਦੱਸਣਾ ਚਾਹੁੰਦੀ ਹੈ ਕਿ ਉਹ ਆਪਣੇ ਅਕਸ ਯਾਨੀ ਆਪਣੇ ਕੰਮ ਦੇ ਖੇਤਰ ਤੋਂ ਪੂਰੀ ਖੁਸ਼ ਨਹੀਂ ਸੀ। ਉਸ ਨੂੰ ਜਾਪ ਰਿਹਾ ਹੈ ਕਿ ਉਹ ਇਸ ਕੰਮ ਦੇ ਯੋਗ ਨਹੀਂ ਹੈ। ਜ਼ਾਇਰਾ ਦਾ ਮੰਨਣਾ ਹੈ ਕਿ ਜੇਕਰ ਉਹ ਅੱਗੇ ਵੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤਾਂ ਉਸ ਦੀ ਧਾਰਮਿਕ ਆਸਥਾ ਖ਼ਤਰੇ ਵਿੱਚ ਪੈ ਸਕਦੀ ਹੈ।
ਕਸ਼ਮੀਰ ਦੀ ਜੰਮ-ਪਲ ਜ਼ਾਇਰਾ ਵਸੀਮ ਨੇ ਆਮਿਰ ਖ਼ਾਨ ਦੀ ਫ਼ਿਲਮ ਦੰਗਲ ਵਿੱਚ ਹਰਿਆਣਾ ਦੀ ਉੱਘੀ ਮਹਿਲਾ ਭਲਵਾਨ ਗੀਤਾ ਫੋਗਾਟ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ, ਉਸ ਨੇ ਆਮਿਰ ਖ਼ਾਨ ਨਾਲ ਫ਼ਿਲਮ ਸੀਕ੍ਰੇਟ ਸੁਪਰਸਟਾਰ ਵਿੱਚ ਕੰਮ ਕਰ ਲਿਆ ਸੀ, ਪਰ ਉਹ ਦੰਗਲ ਤੋਂ ਬਾਅਦ ਰਿਲੀਜ਼ ਹੋਈ ਸੀ। ਜ਼ਾਇਰਾ ਆਪਣੀ ਅਗਲੀ ਫ਼ਿਲਮ ਸਕਾਈ ਇਜ਼ ਪਿੰਕ ਵਿੱਚ ਕੰਮ ਕਰ ਰਹੀ ਸੀ, ਪਰ ਇਸ ਤੋਂ ਪਹਿਲਾਂ ਉਸ ਨੇ ਫ਼ਿਲਮ ਜਗਤ ਤੋਂ ਅਲਵਿਦਾ ਕਹਿ ਦਿੱਤੀ।
ਪੜ੍ਹੋ ਜ਼ਾਇਰਾ ਵਸੀਮ ਦੀ ਪੂਰੀ ਪੋਸਟ-