ਪੜਚੋਲ ਕਰੋ
Zee ਦੇ ਮਾਲਕ ਨੇ ਕਿਹਾ NDTV 'ਤੇ ਬੈਨ ਸਹੀ

ਨਵੀਂ ਦਿੱਲੀ: NDTV 'ਤੇ ਮੋਦੀ ਸਰਕਾਰ ਵੱਲੋਂ ਲਾਈ ਇੱਕ ਦਿਨ ਦੀ ਪਾਬੰਦੀ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ ਪਰ ਜੀ-ਮੀਡੀਆ ਦੇ ਮੁਖੀ ਤੇ ਬੀਜੇਪੀ ਦੀ ਹਮਾਇਤ ਨਾਲ ਬਣੇ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਨੇ NDTV 'ਤੇ ਪਾਬੰਦੀ ਦੀ ਹਮਾਇਤ ਕੀਤੀ ਹੈ। ਸੁਭਾਸ਼ ਚੰਦਰਾ ਨੇ ਟਵੀਟ ਕਰਕੇ ਕਿਹਾ ਹੈ ਕਿ NDTV 'ਤੇ ਬੈਨ ਕੋਈ ਨਾ-ਇਨਸਾਫੀ ਨਹੀਂ ਹੈ। ਇਹ ਸਜ਼ਾ ਬਹੁਤ ਘੱਟ ਹੈ। ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਲਈ ਸਦਾ ਲਈ ਪਾਬੰਦੀ ਲਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ NDTV ਅਦਾਲਤ ਜਾਏਗਾ ਤਾਂ ਉਸ ਨੂੰ ਉੱਥੋਂ ਵੀ ਫਿਟਕਾਰ ਮਿਲੇਗੀ। ਸੁਭਾਸ਼ ਚੰਦਰਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ Zee 'ਤੇ ਪਾਬੰਦੀ ਦੀ ਗੱਲ ਚੱਲੀ ਸੀ, ਉਦੋਂ NDTV ਤੇ ਦੂਜੇ ਅਖੌਤੀ ਬੁੱਧੀਜੀਵੀਆਂ ਨੇ ਮੋਨ ਧਾਰ ਲਿਆ ਸੀ। ਅਡੀਟਰਜ਼ ਗਿਲਡ ਵੀ ਚੁੱਪ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਗਲਤ ਨੂੰ ਗਲਤ ਕਹਿਣ 'ਤੇ ਕੁਝ ਲੋਕ ਇਸ ਨੂੰ ਐਮਰਜੈਂਸੀ ਕਹਿ ਰਹੇ ਹਨ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















