ਨਵੀਂ ਦਿੱਲੀ: ਅੱਜਕੱਲ੍ਹ ਆਨਲਾਈਨ ਖਾਣਾ ਮੰਗਵਾਉਣ ਦਾ ਟ੍ਰੈਂਡ ਜ਼ੋਰਾਂ ‘ਤੇ ਹੈ। ਸਵੇਰ ਦਾ ਖਾਣਾ, ਰਾਤ ਦਾ ਖਾਣਾ ਜਾਂ ਕੁਝ ਵੀ ਮਿੱਠਾ ਖਾਣਾ ਹੈ ਤਾਂ ਅਸੀਂ ਆਪਣੇ ਫੋਨ ਵਿੱਚ ਕਿਸੇ ਵੀ ਐਪ ਤੋਂ ਆਰਡਰ ਕਰ ਦਿੰਦੇ ਹਾਂ ਜੋ ਕੁਝ ਹੀ ਮਿੰਟਾਂ ‘ਚ ਬਿਨਾਂ ਕਿਸੇ ਝੰਜਟ ਪਹੁੰਚ ਵੀ ਜਾਂਦਾ ਹੈ। ਇਸ ਤਰ੍ਹਾਂ ਦੇ ਵਧ ਰਹੇ ਕ੍ਰੇਜ਼ ਨਾਲ ਫੂਡ ਆਰਡਰ ਕਰਨ ਵਾਲੀਆਂ ਐਪਸ ਦੀ ਗਿਣਤੀ ਵੀ ਵਧ ਰਹੀ ਹੈ।
ਹੁਣ ਸੋਸ਼ਲ ਮੀਡੀਆ ‘ਤੇ ਅਜਿਹੀ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਨਾਲ ਤੁਸੀਂ ਕਿਸੇ ਵੀ ਐਪ ਤੋਂ ਖਾਣਾ ਘਰ ਮੰਗਵਾਉਣ ਤੋਂ ਪਹਿਲਾਂ ਸੋਚੋਗੇ ਜ਼ਰੂਰ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਆਨਲਾਈਨ ਖਾਣਾ ਡਿਲੀਵਰੀ ਦੇਣ ਵਾਲੀ ਐਪ ਜ਼ੋਮੈਟੋ ਦਾ ਡਿਲੀਵਰੀ ਬੁਆਏ ਗਾਹਕਾਂ ਦਾ ਖਾਣਾ ਪਹਿਲਾਂ ਖੁਦ ਹੀ ਖਾ ਰਿਹਾ ਹੈ। ਉਸ ਨੂੰ ਬਾਅਦ ‘ਚ ਪੈਕ ਵੀ ਕਰ ਦਿੰਦਾ ਹੈ।
ਪੈਕਿੰਗ ਲਈ ਡਿਲੀਵਰੀ ਬੁਆਏ ਨੇ ਵੱਖਰੀ ਟੇਪ ਵੀ ਰੱਖੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਕੰਪਨੀ ਦੀ ਈਮੇਜ਼ ਖਰਾਬ ਹੋ ਗਈ ਹੈ, ਯੂਜ਼ਰਸ ਕੰਪਨੀ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਜਦੋਂ ਇਹ ਵਾਇਰਲ ਵੀਡੀਓ ਕੰਪਨੀ ਕੋਲ ਪਹੁੰਚੀ ਤਾਂ ਗਾਹਕਾਂ ਦਾ ਖਾਣਾ ਜੂਠਾ ਕਰਨ ਵਾਲੇ ਇਸ ਡਿਲੀਵਰੀ ਬੁਆਏ ਨੂੰ ਕੱਢ ਦਿੱਤਾ ਗਿਆ ਹੈ।
https://www.facebook.com/venkateswarakumark/videos/2218517251697565/