ਪੜਚੋਲ ਕਰੋ
Advertisement
ਗੈਰ-ਹਿੰਦੂ ਪਹੁੰਚਿਆ ਡਿਲਿਵਰੀ ਦੇਣ ਤਾਂ ਆਰਡਰ ਕੈਂਸਲ, ਹੁਣ ਜਮੈਟੋ ਦੇ ਸਟੈਂਡ ਦੀ ਹੋ ਰਹੀ ਤਾਰੀਫ
ਫੂਡ ਡਿਲੀਵਰੀ ਐਪ ਜਮੈਟੋ ਦਾ ਟਵਿਟਰ ‘ਤੇ ਇੱਕ ਯੂਜ਼ਰ ਨੂੰ ਰਿਪਲਾਈ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਸਲ ‘ਚ ਮੰਗਲਵਾਰ ਰਾਤ ਨੂੰ ਜਮੈਟੋ ਦੇ ਇੱਕ ਯੂਜ਼ਰ ਨੇ ਟਵੀਟ ‘ਤੇ ਜਾਣਕਾਰੀ ਦਿੱਤੀ ਕਿ ਉਸ ਨੇ ਆਪਣਾ ਖਾਣਾ ਕੈਂਸਲ ਕਰ ਦਿੱਤਾ ਕਿਉਂਕਿ ਉਸ ਦਾ ਡਿਲੀਵਰੀ ਬੁਆਏ ਹਿੰਦੂ ਨਹੀਂ ਸੀ।
ਨਵੀਂ ਦਿੱਲੀ: ਫੂਡ ਡਿਲੀਵਰੀ ਐਪ ਜਮੈਟੋ ਦਾ ਟਵਿਟਰ ‘ਤੇ ਇੱਕ ਯੂਜ਼ਰ ਨੂੰ ਰਿਪਲਾਈ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਸਲ ‘ਚ ਮੰਗਲਵਾਰ ਰਾਤ ਨੂੰ ਜਮੈਟੋ ਦੇ ਇੱਕ ਯੂਜ਼ਰ ਨੇ ਟਵੀਟ ‘ਤੇ ਜਾਣਕਾਰੀ ਦਿੱਤੀ ਕਿ ਉਸ ਨੇ ਆਪਣਾ ਖਾਣਾ ਕੈਂਸਲ ਕਰ ਦਿੱਤਾ ਕਿਉਂਕਿ ਉਸ ਦਾ ਡਿਲੀਵਰੀ ਬੁਆਏ ਹਿੰਦੂ ਨਹੀਂ ਸੀ। ਇਸ ਟਵੀਟ ਦਾ ਜਮੈਟੋ ਨੇ ਬੜਾ ਵਧੀਆ ਜਵਾਬ ਦਿੱਤਾ। ਇਸ ਮਗਰੋਂ ਜਮੈਟੋ ਨੂੰ ਇੰਨਟਰਨੈੱਟ ‘ਤੇ ਖੂਬ ਤਾਰੀਫਾਂ ਮਿਲ ਰਹੀਆਂ ਹਨ।
ਆਰਡਰ ਕੈਂਸਲ ਕਰਨ ਵਾਲੇ ਅਮਿਤ ਸ਼ੁਕਲਾ ਨਾਂ ਦੇ ਯੂਜ਼ਰ ਨੇ ਲਿਖਿਆ, “ਹੁਣੇ ਜਮੈਟੋ ‘ਤੇ ਇੱਕ ਆਰਡਰ ਕੈਂਸਲ ਕੀਤਾ। ਉਨ੍ਹਾਂ ਨੇ ਇੱਕ ਗੈਰ ਹਿੰਦੂ ਨੂੰ ਡਿਲੀਵਰੀ ਲਈ ਭੇਜਿਆ। ਇਸ ‘ਤੇ ਉਨ੍ਹਾਂ ਨੇ ਰਾਈਡਰ ਬਦਲਣ ਤੋਂ ਮਨਾ ਕਰ ਦਿੱਤਾ ਤੇ ਆਰਡਰ ਕੈਂਸਲ ਤੇ ਰਿਫੰਡ ਤੋਂ ਵੀ ਮਨਾ ਕੀਤਾ।”Just cancelled an order on @ZomatoIN they allocated a non hindu rider for my food they said they can't change rider and can't refund on cancellation I said you can't force me to take a delivery I don't want don't refund just cancel
— पं अमित शुक्ल (@NaMo_SARKAAR) 30 July 2019
ਇਸ ਤੋਂ ਬਾਅਦ ਦੂਜੇ ਟਵੀਟ ‘ਚ ਐਮਪੀ ਦੇ ਜਬਲਪੁਰ ਦੇ ਅਮਿਤ ਸ਼ੁਕਲਾ ਨੇ ਜਮੈਟੋ ਨਾਲ ਹੋਈ ਗੱਲਬਾਤ ਦੇ ਸਕਰੀਨ ਸ਼ਾਰਟ ਵੀ ਸ਼ੇਅਰ ਕੀਤੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਆਪਣੇ ਵਕੀਲਾਂ ਸਾਹਮਣੇ ਚੁੱਕਣਗੇ।Just cancelled an order on @ZomatoIN they allocated a non hindu rider for my food they said they can't change rider and can't refund on cancellation I said you can't force me to take a delivery I don't want don't refund just cancel
— पं अमित शुक्ल (@NaMo_SARKAAR) 30 July 2019
ਅਮਿਤ ਸ਼ੁਕਲਾ ਨੇ ਇਸ ਟਵੀਟ ਦੇ ਜਵਾਬ ‘ਚ ਜਮੈਟੋ ਨੇ ਲਿਖਿਆ, “ਖਾਣੇ ਦਾ ਕੋਈ ਧਰਮ ਨਹੀਂ ਹੁੰਦਾ। ਖਾਣਾ ਖੁਦ ਇੱਕ ਧਰਮ ਹੈ।”Food doesn’t have a religion. It is a religion. https://t.co/H8P5FlAw6y
— Zomato India (@ZomatoIN) 31 July 2019
ਇਸ ਰਿਪਲਾਈ ਤੋਂ ਬਾਅਦ ਕੰਪਨੀ ਦੇ ਮਾਲਕ ਦੀਪਾਂਕਰ ਗੋਇਲ ਨੇ ਵੀ ਇਸ ਮੁੱਦੇ ਨੂੰ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਬਿਜਨੈਸ ਦਾ ਨੁਕਸਾਨ ਹੁੰਦਾ ਹੈ ਤਾਂ ਕੋਈ ਫਰਕ ਨਹੀ ਪੈਂਦਾ। ਦੀਪਾਂਕਰ ਨੇ ਲਿਖਿਆ, “ਅਸੀਂ ਭਾਰਤ ਦੇ ਵਿਚਾਰਾਂ ਤੇ ਗਾਹਕਾਂ-ਸੈਲਾਨੀਆਂ ਦੀ ਭਿੰਨਤਾ ‘ਤੇ ਮਾਨ ਕਰਦੇ ਹਾਂ। ਸਾਡੇ ਸਿਧਾਂਤਾਂ ਲਈ ਜੇਕਰ ਬਿਜਨੈਸ ਨੂੰ ਨੁਕਸਾਨ ਹੁੰਦਾ ਹੈ ਤਾਂ ਸਾਨੂੰ ਇਸ ਲਈ ਦੁਖ ਨਹੀਂ ਹੋਵੇਗਾ”।We are proud of the idea of India - and the diversity of our esteemed customers and partners. We aren’t sorry to lose any business that comes in the way of our values. 🇮🇳 https://t.co/cgSIW2ow9B
— Deepinder Goyal (@deepigoyal) 31 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement