ਚੰਡੀਗੜ੍ਹ: ਅਲਜ਼ਾਈਮਰ ਰੋਗ ’ਚ ਅਹਿਮ ਖੋਜ ਕਰਨ ਵਾਲੀ ਭਾਰਤੀ ਕੁੜੀ ਸ਼ਾਰਿਕਾ ਸਾਰਾਸਿਜਾ ਨੂੰ ਕੈਨੇਡੀਅਨ ਫ਼ੈਲੋਸ਼ਿਪ ਮਿਲੀ ਹੈ। ਇਹ ਫ਼ੈਲੋਸ਼ਿਪ ਭਾਵੇਂ ਕੈਨੇਡੀਅਨ ਹੈ ਪਰ ਉਹ ਨਿਊ ਯਾਰਕ (ਅਮਰੀਕਾ) ’ਚ ਫ਼ਾਰਮਾਸਿਊਟੀਕਲ ਸਾਇੰਸਜ਼ ਵਿੱਚ ਬੀ.ਐੱਸਸੀ ਕਰ ਸਕੇਗੀ। ਇਸ ਲਈ ਸ਼ਾਰਿਕਾ ਨੂੰ ਪੂਰੀ ਟਿਊਸ਼ਨ ਫ਼ੀਸ ਮੁਆਫ਼ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ‘ਕੈਨੇਡੀਅਨ ਇੰਸਟੀਚਿਊਟ ਆਫ਼ ਹੈਲਥ ਰਿਸਰਚ’ (CIHR) ਨੇ ਸ਼ਾਰਿਕਾ ਨੂੰ ਅਲਜ਼ਾਈਮਰ ਰੋਗ ਵਿੱਚ ਜੀ ਪ੍ਰੋਟੀਨ ਕਪਲਡ ਰਿਸੈਪਟਰਜ਼ ਦੀ ਭੂਮਿਕਾ ਬਾਰੇ ਉਸ ਦੇ ਅਧਿਐਨ ਲਈ ਫ਼ੈਲੋਸ਼ਿਪ ਪ੍ਰਦਾਨ ਕੀਤੀ ਹੈ। ਸ਼ਾਰਿਕਾ ਨੇ ਇਹ ਅਧਿਐਨ ਵੀ ਕੀਤਾ ਹੈ ਕਿ ਆਖ਼ਰ ਔਰਤਾਂ ਨੂੰ ਇਹ ਰੋਗ ਵਧੇਰੇ ਕਿਉਂ ਹੁੰਦਾ ਹੈ। ਸ਼ਾਰਿਕਾ ਇਸ ਵੇਲੇ ਕੈਨੇਡਾ ਦੀ ਯੂਨੀਵਰਸਿਟੀ ਆੱਫ਼ ਔਟਵਾ ਦੀ ਡਾ. ਸਟੀਫ਼ਨ ਐੱਸ.ਜੀ. ਫ਼ਰਗੂਸਨ ਲੈਬ. ਵਿੱਚ ਪੋਸਟ ਡੌਕਟਰਲ ਫ਼ੈਲੋ ਹੈ।
ਸ਼ਾਰਿਕਾ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸੱਤ ਹਾਈ ਸਕੂਲ ਵਿਦਿਆਰਥੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ। ਤਦ ਉਸ ਨੇ ਸਾਲ 2005 ’ਚ ਇੰਟਲ ਦੇ ਕੌਮਾਂਤਰੀ ਸਾਇੰਸ ਅਤੇ ਇੰਜੀਨੀਅਰਿੰਗ ਮੇਲੇ ਵਿੱਚ ਭਾਗ ਲਿਆ ਸੀ। ਅਮਰੀਕੀ ਸੂਬੇ ਏਰੀਜ਼ੋਨਾ ਦੇ ਸ਼ਹਿਰ ਫ਼ੀਨਿਕਸ ’ਚ ਲੱਗਣ ਵਾਲਾ ਇਹ ਮੇਲਾ ਦਰਅਸਲ ਵਿਸ਼ਵ ਦੀ ਸਭ ਤੋਂ ਵੱਡੀ ਪ੍ਰੀ ਕਾਲਜ ਸਾਇੰਸ ਕਾਨਫ਼ਰੰਸ ਹੁੰਦਾ ਹੈ।
ਇਸ ਮੇਲੇ ਵਿੱਚ ਸ਼ਾਰਿਕਾ ਨੂੰ ਨਿਊ ਯਾਰਕ ਤੋਂ ਬੀਐੱਸਸੀ ਕਰਨ ਲਈ ਫ਼ੁਲ ਟਿਊਸ਼ਨ ਦਾ ਵਜ਼ੀਫ਼ਾ ਪ੍ਰਵਾਨ ਕੀਤਾ ਗਿਆ ਸੀ। ਉਸ ਨੂੰ ਨਿਊ ਯਾਰਕ ਦੇ ਅਲਬਾਨੀ ਮੈਡੀਕਲ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਹੋਈ ਹੈ। ਉਸ ਦਾ ਵਿਸ਼ਾ ਅਲਜ਼ਾਈਮਰ ਰੋਗ ਵਿੱਚ ਪ੍ਰੈਸਨੀਲੀਨ ਦੀ ਨੌਨ ਅਮਾਇਲੌਇਡੋਜੇਨਿਕ ਵਿੱਚ ਖੋਜ ਨਾਲ ਸਬੰਧਤ ਸੀ।
ਸ਼ਾਰਿਕਾ ਦੇ ਦਾਦਾ ਸਵਰਗੀ ਪੁਥੁਰ ਨਾਰਾਇਣ ਨਾਇਰ ਸੀਨੀਅਰ ਪੱਤਰਕਾਰ ਰਹੇ ਹਨ। ਸੇਵਾ ਮੁਕਤ ਵਿਗਿਆਨੀ ਆਰ. ਗੋਪੀਨਾਥਨ ਨਾਇਰ ਵੀ ਉਸ ਦੇ ਨੇੜਲੇ ਰਿਸ਼ਤੇਦਾਰਾਂ ਵਿੱਚੋਂ ਹਨ। ਉਸ ਦੇ ਪਿਤਾ ਐਨ. ਕ੍ਰਿਸ਼ਨ ਕੁਮਾਰ ਫ਼ਿਲਮ ਨਿਰਮਾਤਾ ਹਨ। ਸਮੂਹ ਭਾਰਤ ਵਾਸੀਆਂ ਨੂੰ ਅਜਿਹੇ ਭਾਰਤੀ ਖੋਜਕਾਰਾਂ ਉੱਤੇ ਮਾਣ ਹੈ।
ਕੀ ਹੁੰਦਾ ਹੈ ਅਲਜ਼ਾਈਮਰ ਰੋਗ?
ਅਲਜ਼ਾਈਮਰ ਰੋਗ ਲਗਾਤਾਰ ਅੱਗੇ ਵਧਦੇ ਰਹਿਣ ਵਾਲਾ ਨਿਊਰਲੋਜਿਕ ਸਰੀਰਕ ਵਿਗਾੜ ਹੁੰਦਾ ਹੈ; ਜਿਸ ਵਿੱਚ ਮਨੁੱਖੀ ਦਿਮਾਗ਼ ਸੁੰਗੜਦਾ ਚਲਾ ਜਾਂਦਾ ਹੈ ਤੇ ਦਿਮਾਗ਼ ਦੇ ਸੈੱਲ ਮਰਨ ਲੱਗਦੇ ਹਨ। ਇਸ ਵਿੱਚ ਯਾਦਦਾਸ਼ਤ ਚਲੀ ਜਾਂਦੀ ਹੈ, ਮਰੀਜ਼ ਸੋਚਣਾ ਬੰਦ ਕਰ ਦਿੰਦਾ ਹੈ, ਉਸ ਦੇ ਵਿਵਹਾਰ ਤੇ ਚਾਲ-ਢਾਲ ਵਿੱਚ ਵੀ ਫ਼ਰਕ ਪੈ ਜਾਂਦਾ ਹੈ। ਉਸ ਨੂੰ ਹਰ ਸਮੇਂ ਕਿਸੇ ਦੇ ਸਹਾਰੇ ਦੀ ਲੋੜ ਰਹਿੰਦੀ ਹੈ।