ਪੜਚੋਲ ਕਰੋ
Advertisement
ਹੁਣ ਹਵਾਈ ਜਹਾਜ ਦੀ ਗੇੜੀ ਸਿਰਫ਼ 999 ਰੁਪਏ 'ਚ, ਇੰਡੀਗੋ ਨੇ ਸ਼ੁਰੂ ਕੀਤੀ ਵੈਲੇਨਟਾਇਨ ਡੇਅ SALE
ਫੇਮਸ ਏਅਰਲਾਇੰਸ ਕੰਪਨੀ ਇੰਡੀਗੋ ਨੇ ਵੈਲੇਨਟਾਇਨ ਡੇਅ 'ਤੇ 2 ਦਿਨਾਂ ਦੇ ਸਪੈਸ਼ਲ ਆਫਰ ਦਾ ਐਲਾਨ ਕੀਤਾ ਹੈ। ਵੈਲੇਨਟਾਇਨ ਵੀਕ ਚੱਲ ਰਿਹਾ ਹੈ ਅਤੇ ਇਸ ਮੌਕੇ ਇੰਡੀਗੋ ਨੇ ਆਪਣੀ 'ਵੈਲੇਨਟਾਇਨ ਡੇ ਸੇਲ' ਲਾਂਚ ਕੀਤੀ ਹੈ।
ਨਵੀਂ ਦਿੱਲੀ: ਫੇਮਸ ਏਅਰਲਾਇੰਸ ਕੰਪਨੀ ਇੰਡੀਗੋ ਨੇ ਵੈਲੇਨਟਾਇਨ ਡੇਅ 'ਤੇ 2 ਦਿਨਾਂ ਦੇ ਸਪੈਸ਼ਲ ਆਫਰ ਦਾ ਐਲਾਨ ਕੀਤਾ ਹੈ। ਵੈਲੇਨਟਾਇਨ ਵੀਕ ਚੱਲ ਰਿਹਾ ਹੈ ਅਤੇ ਇਸ ਮੌਕੇ ਇੰਡੀਗੋ ਨੇ ਆਪਣੀ 'ਵੈਲੇਨਟਾਇਨ ਡੇ ਸੇਲ' ਲਾਂਚ ਕੀਤੀ ਹੈ। ਇਸ ਆਫਰ 'ਚ ਟਿਕਟਾਂ ਦੀ ਕੀਮਤ 999 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਪਰ ਈਹ ਸੇਲ ਸਿਰਫ ਡੋਮੈਸਟਿਕ ਫਲਾਈਟਸ 'ਤੇ ਹੈ। ਯਾਨੀ ਇਸ ਨਾਲ ਤੁਸੀਂ ਦੇਸ਼ 'ਚ ਕੀਤੇ ਵੀ 999 ਰੁਪਏ ਦੀ ਟਿਕਟ ਕਰਵਾ ਸਫਰ ਕਰ ਸਕਦੇ ਹੋ।
ਕੰਪਨੀ ਦਾ ਕਹਿਣਾ ਹੈ ਕਿ ਇਹ ਸੇਲ 11 ਫਰਵਰੀ ਤੋਂ 14 ਫਰਵਰੀ ਤੱਕ ਚਲੇਗੀ। ਇਸ ਆਫਰ 'ਚ ਕੰਪਨੀ 10 ਲੱਖ ਸੀਟਾਂ 'ਤੇ ਟਿਕਟ ਵੇਚੇਗੀ। 1 ਮਾਰਚ ਤੋਂ ਲੈ ਕੇ 30 ਸਤੰਬਰ ਤੱਕ ਦੇ ਸਫਰ ਲਈ ਸੇਲ 'ਚ ਖਰੀਦੀਆਂ ਟਿਕਟਾਂ 'ਤੇ ਸਫਰ ਕੀਤਾ ਜਾ ਸਕਦਾ ਹੈ।
ਇੰਡੀਗੋ ਦੇ ਚੀਫ ਕਾਮਰਸ਼ਲ ਵਿਲਿਅਮ ਵੌਲਟਰ ਦਾ ਕਹਿਣਾ ਹੈ ਕਿ 14 ਫਰਵਰੀ ਤੱਕ ਚੱਲਣ ਵਾਲੀ ਸੇਲ ਬਾਰੇ ਦੱਸਦਿਆਂ ਸਾਨੂੰ ਖੂਸ਼ੀ ਹੋ ਰਹੀ ਹੈ। ਜੇਕਰ ਤੁਸੀਂ ਕਿਤੇ ਘੁੰਮਣ ਜਾਣ ਦਾ ਮਨ ਬਣਾ ਰਹੇ ਹੋ ਤਾਂ 14 ਫਰਵਰੀ ਤੱਕ ਆਪਣੀ ਟਿਕਟ ਆਫੀਸ਼ਿਅਲ ਸਾਇਟ 'ਤੇ ਜਾ ਕੇ ਕਰਵਾ ਸਕਦੇ ਹੋ।It's SALE o'clock! Grab the offer before it changes! Book now https://t.co/nrPEXW3sxY #letsindigo #Sale #travel pic.twitter.com/kUG0tnUMn9
— IndiGo (@IndiGo6E) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement