ਪੜਚੋਲ ਕਰੋ
Advertisement
ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਰਚ ਰਿਹਾ ਪਾਕਿਸਤਾਨ, ਖ਼ੁਫੀਆ ਏਜੰਸੀਆਂ ਵਲੋਂ ਅਲਰਟ ਜਾਰੀ
ਪਾਕਿਸਤਾਨ ਕਸ਼ਮੀਰ ਨੂੰ ਇਕ ਵਾਰ ਫਿਰ ਹਿਲਾ ਦੇਣ ਦੀ ਸਾਜਿਸ਼ ਰਚ ਰਿਹਾ ਹੈ। ਭਾਰਤੀ ਖ਼ੁਫੀਆ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਸ਼ਮੀਰ 'ਚ ਪੁਲਵਾਮਾ ਵਰਗੇ ਹਮਲੇ ਲਈ ਅੱਤਵਾਦੀ ਸਾਜਿਸ਼ ਦੀ ਯੋਜਨਾ ਬਣਾ ਰਿਹਾ ਹੈ। ਇਸ ਵਾਰ ਬਾਰਾਮੂਲਾ-ਸ੍ਰੀਨਗਰ ਰਾਜ ਮਾਰਗ 'ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਦਾਈਨ ਹਮਲੇ ਦੀ ਸੰਭਾਵਨਾ ਹੈ।
ਜੰਮੂ ਕਸ਼ਮੀਰ: ਪਾਕਿਸਤਾਨ ਕਸ਼ਮੀਰ ਨੂੰ ਇਕ ਵਾਰ ਫਿਰ ਹਿਲਾ ਦੇਣ ਦੀ ਸਾਜਿਸ਼ ਰਚ ਰਿਹਾ ਹੈ। ਭਾਰਤੀ ਖ਼ੁਫੀਆ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕਸ਼ਮੀਰ 'ਚ ਪੁਲਵਾਮਾ ਵਰਗੇ ਹਮਲੇ ਲਈ ਅੱਤਵਾਦੀ ਸਾਜਿਸ਼ ਦੀ ਯੋਜਨਾ ਬਣਾ ਰਿਹਾ ਹੈ। ਇਸ ਵਾਰ ਬਾਰਾਮੂਲਾ-ਸ੍ਰੀਨਗਰ ਰਾਜ ਮਾਰਗ 'ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਦਾਈਨ ਹਮਲੇ ਦੀ ਸੰਭਾਵਨਾ ਹੈ। ਬਾਰਾਮੂਲਾ ਤੋਂ ਇਕ ਕਾਰ ਚੋਰੀ ਹੋਣ ਤੋਂ ਬਾਅਦ ਉੱਤਰ, ਕੇਂਦਰੀ ਕਸ਼ਮੀਰ ਹਾਈ ਅਲਰਟ 'ਤੇ ਹੈ। ਇਸ ਚੋਰੀ ਹੋਈ ਸਿਲਵਰ ਆਲਟੋ ਕਾਰ ਦਾ ਨੰਬਰ JK05F 4911 ਹੈ।
ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾ ਚਲਦੇ ਵਾਹਨ ਵਿੱਚ ਆਈਈਡੀ ਧਮਾਕੇ ਰਾਹੀਂ ਕੀਤਾ ਜਾ ਸਕਦਾ ਹੈ। ਕਾਰ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਉੱਤਰੀ ਕਸ਼ਮੀਰ ਕਾਰ ਚੋਰੀ ਹੋਣ ਤੋਂ ਪਹਿਲਾਂ ਹੀ ਚੌਕਸ ਸੀ। ਖੁਫੀਆ ਏਜੰਸੀਆਂ ਵਲੋਂ ਦੱਸਿਆ ਗਿਆ ਸੀ ਕਿ ਪਾਕਿ ਅੱਤਵਾਦੀਆਂ ਦੀ ਅਗਵਾਈ ਹੇਠ ਲਸ਼ਕਰ ਦੇ ਤਿੰਨ ਅੱਤਵਾਦੀ ਆਤਮਘਾਤੀ ਹਮਲੇ ਦੀ ਭਾਲ ਕਰ ਰਹੇ ਹਨ।
ਸੁਰੱਖਿਆ ਬਲਾਂ ਲਈ ਨਵੇਂ ਦਿਸ਼ਾ ਨਿਰਦੇਸ਼:
ਬਾਰਾਮੂਲਾ-ਸ੍ਰੀਨਗਰ ਰਾਜ ਮਾਰਗ 'ਤੇ ਅੱਤਵਾਦੀਆਂ ਨੂੰ ਫੜਨ ਲਈ ਵੀ ਖੁਫੀਆ ਸੂਚਨਾ ਮਿਲੀ ਹੈ। ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
- ਸੁਰੱਖਿਆ ਬਲਾਂ ਨੂੰ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਚੋਰਾਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
- ਭੀੜ-ਭਾੜ ਵਾਲੇ ਇਲਾਕਿਆਂ 'ਚ ਗੈਰ ਜ਼ਰੂਈ ਤਾਇਨਾਤੀ ਤੋਂ ਬਚਨ ਲਈ ਕਿਹਾ ਗਿਆ ਹੈ।
- ਜ਼ਿਆਦਾ ਤੋਂ ਜ਼ਿਆਦਾ ਮੋਬਾਈਲ ਬੁਲੇਟ ਪਰੂਫ ਗੱਡੀਆਂ ਦੀ ਵਰਤੋਂ ਲਈ ਕਿਹਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement