ਨਵੀਂ ਦਿੱਲੀ: ਕੋਰੋਨਵਾਇਰਸ ਕਰਕੇ ਕਾਫੀ ਲੋਕ ਆਪਣੇ ਘਰ ਤੋਂ ਕੰਮ ਕਰ ਰਹੇ ਹਨ। ਇਸ ਕਰਕੇ ਪਹਿਲਾਂ ਨਾਲੋਂ ਵਧੇਰੇ ਇੰਟਰਨੈੱਟ ਸਟ੍ਰੀਮਿੰਗ ਤੇ ਵੀਡੀਓ ਗੇਮਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਟਰਨੈੱਟ 'ਤੇ ਵੀਡੀਓ ਸਟ੍ਰੀਮ ਕਰਨ ਨਾਲ ਨੈੱਟ ਸਲੋਅ ਹੋ ਸਕਦਾ ਹੈ ਤੇ ਘਰ ਤੋਂ ਕੰਮ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੰਟਰਨੈੱਟ ਪ੍ਰਵਾਈਡਰ ਕੰਪਨੀਆਂ ਨੇ ਕਿਹਾ ਹੈ ਕਿ ਅਸੀਂ ਇੰਟਰਨੈੱਟ ਦੀ ਚੰਗੀ ਸੇਵਾ ਲਈ ਕਦਮ ਚੁੱਕ ਰਹੇ ਹਾਂ। ਹੁਣ ਤੱਕ ਅਸੀਂ ਨੈੱਟਵਰਕ ਦੀਆਂ ਜ਼ਰੂਰਤਾਂ ਦਾ ਮੁਕਾਬਲਾ ਕਰਨ ਦੇ ਯੋਗ ਹੋਏ ਹਾਂ ਪਰ ਅਸਲ ਵਿੱਚ ਘਰ ਤੋਂ ਕੰਮ ਕਰਨ ਕਰਕੇ ਇੰਟਰਨੈੱਟ ‘ਤੇ ਲੋਡ ਪਵੇਗਾ ਤੇ ਇੰਟਰਨੈਟ ਹੌਲੀ ਹੋ ਜਾਵੇਗਾ।
ਭਾਰਤ ਵਿੱਚ ਲੋਕ ਪਿਛਲੇ ਡੇਢ ਹਫ਼ਤੇ ਤੋਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਵਧ ਰਹੀ ਮੰਗ ਦੇ ਜਵਾਬ ‘ਚ ਕੰਪਨੀਆਂ ਇਹ ਵੀ ਕਹਿ ਰਹੀਆਂ ਹਨ ਕਿ ਉਹ ਬੈਂਡਵਿਡਥ ਦੀ ਵਰਤੋਂ ਘਟਾਉਣ ਲਈ ਕਦਮ ਚੁੱਕਣਗੀਆਂ। ਨੈੱਟਫਲਿਕਸ ਨੇ ਬੈਂਡਵਿਡਥ ਦੀ ਵਰਤੋਂ 25 ਪ੍ਰਤੀਸ਼ਤ ਤੱਕ ਘਟਾ ਦਿੱਤੀ, ਹੌਟਸਟਾਰ ਨੇ ਕਿਹਾ ਕਿ ਸਾਡੇ ਜ਼ਿਆਦਾਤਰ ਯੂਜ਼ਰਸ ਹਾਈਡੈਫੀਨੇਸ਼ਨ ਦੀ ਵਰਤੋਂ ਨਹੀਂ ਕਰਦੇ।
ਫੇਸਬੁੱਕ ਇੰਡੀਆ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਕਿ ਉਹ ਫੇਸਬੁੱਕ ਤੇ ਇੰਸਟਾਗ੍ਰਾਮ ਦੋਵਾਂ 'ਤੇ ਵੀਡੀਓ ਲਈ ਬਿੱਟ ਰੇਟ ਘਟਾ ਰਿਹਾ ਹੈ। ਸਥਾਨਕ ਪੱਧਰ 'ਤੇ ਇੱਕ ਹੋਰ ਸਮੱਸਿਆ ਇਹ ਹੈ ਕਿ ਆਈਐਸਪੀਜ਼ ਤੇ ਬੈਂਡਵਿਡਥ ਪ੍ਰਵਾਈਡਰਜ਼ ਦੇ ਤਕਨੀਕੀ ਕੇਂਦਰਾਂ 'ਤੇ ਲੋਕ ਕੰਮ 'ਤੇ ਘੱਟ ਆ ਰਹੇ ਹਨ। ਇਸਦਾ ਅਰਥ ਇਹ ਹੈ ਕਿ ਮਹੱਤਵਪੂਰਣ ਸਾਈਟਾਂ ਕਾਫ਼ੀ ਹੌਲੀ ਹੋ ਸਕਦੀਆਂ ਹਨ।
ਕੀ ਹੁਣ ਇੰਟਰਨੈੱਟ ਵੀ ਹੋ ਜਾਏਗਾ ਬੰਦ?
ਏਬੀਪੀ ਸਾਂਝਾ
Updated at:
25 Mar 2020 03:49 PM (IST)
ਕੋਰੋਨਵਾਇਰਸ ਕਰਕੇ ਕਾਫੀ ਲੋਕ ਆਪਣੇ ਘਰ ਤੋਂ ਕੰਮ ਕਰ ਰਹੇ ਹਨ। ਇਸ ਕਰਕੇ ਪਹਿਲਾਂ ਨਾਲੋਂ ਵਧੇਰੇ ਇੰਟਰਨੈੱਟ ਸਟ੍ਰੀਮਿੰਗ ਤੇ ਵੀਡੀਓ ਗੇਮਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇੰਟਰਨੈੱਟ 'ਤੇ ਵੀਡੀਓ ਸਟ੍ਰੀਮ ਕਰਨ ਨਾਲ ਨੈੱਟ ਸਲੋਅ ਹੋ ਸਕਦਾ ਹੈ ਤੇ ਘਰ ਤੋਂ ਕੰਮ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- - - - - - - - - Advertisement - - - - - - - - -