ਜੀਂਦ: ਹਜ਼ਾਰਾਂ ਕਿਸਾਨਾਂ ਦੀ ਮਹਾਪੰਚਾਇਤ ਵਿੱਚ 17 ਖਾਪਾਂ ਨੇ ਸਰਕਾਰ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ।  ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਅੱਜ ਸ਼ਾਮ ਤੱਕ ਇੰਟਰਨੈਟ ਸੇਵਾ ਮੁੜ ਬਹਾਲ ਨਾ ਕੀਤੀ ਗਈ ਤਾਂ ਸਖਤ ਫੈਸਲੇ ਲਏ ਜਾਣਗੇ। ਫਿਰ ਭਾਵੇਂ ਉਨ੍ਹਾਂ ਨੂੰ ਜਾਮ ਕਰਨਾ ਪਵੇ ਜਾਂ ਕੁਝ ਹੋਰ।

ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਲੱਗੇ ਦਾਗ ਨੂੰ ਮਿਟਾਉਣ ਲਈ ਕਿਸਾਨ ਹਿਤੈਸ਼ੀ ਪਤੀਵਾਰ ਆਪਣੇ ਘਰਾਂ ਦੀਆਂ ਛੱਤਾਂ 'ਤੇ ਭਾਜਪਾ ਜਾਂ ਜੇਜੇਪੀ ਦਾ ਝੰਡਾ ਨਾ ਲਗਾ ਕੇ ਇੱਕ ਤਿਰੰਗੇ ਅਤੇ ਇੱਕ ਕਿਸਾਨ ਯੂਨੀਅਨ ਦਾ ਝੰਡਾ ਲਹਿਰਾਉਣਗੇ।


ਉਨ੍ਹਾਂ ਕਿਹਾ ਕੋਈ ਵੀ ਕਿਸਾਨ ਹਿਤੈਸ਼ੀ ਪਰਿਵਾਰ ਭਾਜਪਾ ਤੇ ਜੇਜੇਪੀ ਨੇਤਾਵਾਂ ਨੂੰ ਵਿਆਹ ਦਾ ਸੱਦਾ ਨਹੀਂ ਦੇਵੇਗਾ। ਭਾਜਪਾ ਅਤੇ ਜੇਜੇਪੀ ਨੇਤਾਵਾਂ ਦੇ ਨਾਲ-ਨਾਲ ਸੁਤੰਤਰ ਵਿਧਾਇਕ ਜੋ ਸਰਕਾਰ ਦੇ ਸਮਰਥਨ 'ਚ ਹਨ, ਦਾ ਵੀ ਹਰ ਪੱਧਰ 'ਤੇ ਲੋਕਤੰਤਰੀ ਵਿਰੋਧ ਕੀਤਾ ਜਾਵੇਗਾ।