ਸੰਗਰੂਰ: ਦਿੱਲੀ ਜਾਣ ਲਈ ਪਿੰਡ-ਪਿੰਡ ਮੀਟਿੰਗਾਂ ਹੋ ਰਹੀਆਂ ਹਨ। ਅਜਿਹੀਆਂ ਤਸਵੀਰਾਂ ਹੁਣ ਪੰਜਾਬ ਦੇ ਹਰ ਪਿੰਡ 'ਚ ਵੇਖਣ ਨੂੰ ਮਿਲ ਰਹੀਆਂ ਹਨ ਜਿੱਥੇ ਕਿਸਾਨ ਮੀਟਿੰਗਾਂ ਕਰਕੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਲੀ ਬਾਰਡਰ ‘ਤੇ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਇਹ ਅਫਵਾਹ ਸੀ ਕਿ ਕਿਸਾਨ ਦਿੱਲੀ ਧਰਨੇ ਤੋਂ ਵਾਪਸ ਚਲੇ ਗਏ ਅਤੇ ਸਰਹੱਦ 'ਤੇ ਕਿਸਾਨਾਂ ਨੂੰ ਚੁੱਕਣ ਲਈ ਪੁਲਿਸ ਦੀ ਗਿਣਤੀ ਵੀ ਵੱਧ ਗਈ। ਜਿਵੇਂ ਹੀ ਰਾਕੇਸ਼ ਟਿਕੈਤ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਇਨ੍ਹਾਂ ਹੰਝੂਆਂ ਨੇ ਲੋਕਾਂ 'ਚ ਨਵੀਂ ਜੋਸ਼ ਭਰ ਦਿੱਤਾ। ਜਿਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨ ਮੁੜ ਇੱਕਜੁਟ ਹੋ ਗਏ।


ਤਾਜ਼ਾ ਤਸਵੀਰਾਂ ਸੰਗਰੂਰ ਦੇ ਗੰਡੂਆ ਪਿੰਡ ਦੀਆਂ ਹਨ, ਜੋ ਕਿ ਪੰਜਾਬੀ ਫਿਲਮ ਅਦਾਕਾਰ ਅਤੇ ਕਾਮੇਡੀਅਨ ਕਰਮਜੀਤ ਅਨਮੋਲ ਦਾ ਪਿੰਡ ਹੈ। ਇਸ ਪਿੰਡ ਤੋਂ ਇਕੱਠੇ ਹੋਏ ਨੌਜਵਾਨਾਂ ਨੇ ਵੀ ਵੱਡਾ ਫੈਸਲਾ ਲਿਆ ਕਿ ਹਰ ਹਫ਼ਤੇ ਉਨ੍ਹਾਂ ਦੇ ਪਿੰਡ ਦੇ ਵੱਧ ਤੋਂ ਵੱਧ ਕਿਸਾਨ ਧਰਨੇ ਲਈ ਦਿੱਲੀ ਜਾਣਗੇ। ਜਿਸ ਵਿਚ ਔਰਤਾਂ ਵੀ ਸ਼ਾਮਲ ਹੋਣਗੀਆਂ। ਪਿੰਡ ਤੋਂ ਰਾਸ਼ਨ ਅਤੇ ਲੱਕੜ ਇਕੱਠੀ ਕਰਨ ਦਾ ਕੰਮ ਕੱਲ੍ਹ ਤੋਂ ਲੰਗਰ ਦਾ ਕੰਮ ਸ਼ੁਰੂ ਹੋ ਜਾਵੇਗਾ। ਕਿਸਾਨ ਨੂੰ ਅਪੀਲ ਕੀਤੀ ਗਈ ਹੈ, ਜੇਕਰ ਕੋਈ ਨਹੀਂ ਜਾਂਦਾ ਹੈ ਤਾਂ ਉਹ 2000 ਰੁਪਏ ਦਾ ਫੰਡ ਦੇਵੇਗਾ। ਜੇਕਰ ਉਸ ਕੋਲ ਟ੍ਰੈਕਟਰ ਹੈ ਪਰ ਉਹ ਟ੍ਰੈਕਟਰ ਲੈਕ ਕੇ ਨਹੀਂ ਜਾਂਦਾ ਤਾਂ ਉਹ 5000 ਰੁਪਏ ਦੇਵੇਗਾ। ਜਿਸ ਦੇ ਅਧਾਰ 'ਤੇ ਹੋਰਨਾਂ ਕਿਸਾਨਾਂ ਦੇ ਰਹਿਣ, ਖਾਣ ਅਤੇ ਆਉਣ-ਜਾਣ ਦਾ ਖ਼ਰਚਾ ਕੱਢਿਆ ਜਾ ਸਕੇ।



ਇਹ ਪਿੰਡ ਦਾ ਵੱਡਾ ਫੈਸਲਾ ਹੈ ਅਤੇ ਇਹ ਪੰਜਾਬ ਦੇ ਲਗਪਗ ਹਰ ਪਿੰਡ ਵਿੱਚ ਹੋ ਰਿਹਾ ਹੈ। ਇਸ ਸਭ ਦੀ ਸ਼ਲਾਘਾ ਕਰਦਿਆਂ ਪੰਜਾਬੀ ਫਿਲਮ ਅਦਾਕਾਰ ਅਤੇ ਹਾਸਰਸ ਕਲਾਕਾਰ ਕਰਮਜੀਤ ਅਨਮੋਲ ਨੇ ਵੀ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਵੀਡੀਓ ਜਾਰੀ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਜਾਣ ਦੀ ਅਪੀਲ ਕੀਤੀ। ਕਰਮਜੀਤ ਅਨਮੋਲ ਨੇ ਵੀਡੀਓ ਜਾਰੀ ਕਰਕੇ ਆਪਣੇ ਗੰਡੂਆ ਪਿੰਡ ਦੇ ਨੌਜਵਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਨਾਲ ਹੋਰਨਾ ਕਿਸਾਨਾਂ ਨੂੰ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋਕਿਸਾਨਾਂ ਦੇ ਸਮਰਥਨ ਵਿੱਚ ਉਪੇਂਦਰ ਕੁਸ਼ਵਾਹਾ ਕਰਨਗੇ ਕਿਸਾਨ ਚੌਪਾਲ ਦੀ ਸ਼ੁਰੂਆਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904