ਪੜਚੋਲ ਕਰੋ
Advertisement
ਕਮਲਾ ਹੈਰਿਸ ਨੇ Thanks Giving ਮੌਕੇ ਸ਼ੇਅਰ ਕੀਤੀ ਆਪਣੀ ਮਨਪਸੰਦ ਡਿਸ਼, ਦੇਖਣ 'ਚ ਲੱਗਦੀ ਲਾਜਵਾਬ
ਅਮਰੀਕਾ ਦੇ ਚੁਣੇ ਗਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਈ ਵਾਰ ਖਾਣੇ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਹੈ। ਥੈਂਕਸਗਿਵਿੰਗ ਦੇ ਮੌਕੇ ਉਨ੍ਹਾਂ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਨਵੀਂ ਦਿੱਲੀ: ਅਮਰੀਕਾ ਦੇ ਚੁਣੇ ਗਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਈ ਵਾਰ ਖਾਣੇ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਹੈ। ਥੈਂਕਸਗਿਵਿੰਗ ਦੇ ਮੌਕੇ ਉਨ੍ਹਾਂ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਥੈਂਕਸਗਿਵਿੰਗ 'ਤੇ ਇਸ ਕੌਰਨਬਰੇਡ ਡਰੈਸਿੰਗ ਡਿਸ਼ ਨੂੰ ਖਾਣਾ ਪਸੰਦ ਕਰਦੇ ਹਨ।
ਕਮਲਾ ਨੇ ਦੱਸਿਆ ਕਿ ਹਰ ਮਾੜੇ ਸਮੇਂ 'ਚ ਉਹ ਆਪਣਾ ਧਿਆਨ ਭਟਕਾਉਣ ਲਈ ਖਾਣਾ ਬਣਾਉਣਾ ਪਸੰਦ ਕਰਦੀ ਹੈ। ਉਨ੍ਹਾਂ ਸਟੈੱਪ ਟੂ ਸਟੈੱਪ ਕੌਰਨਬਰੇਡ ਡਰੈਸਿੰਗ ਦੀ ਰੈਸਿਪੀ ਆਪਣੇ ਸਮਰਥਕਾਂ ਨਾਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਉਨ੍ਹਾਂ ਰੈਸਿਪੀ ਸਾਂਝੀ ਕਰਦਿਆਂ ਕਿਹਾ ਕਿ ਉਹ ਇਸ ਸਾਲ ਥੈਂਕਸਗਿਵਿੰਗ ਦੇ ਮੌਕੇ 'ਤੇ ਆਪਣੀ ਪਸੰਦੀਦਾ ਡਿਸ਼ ਦੀ ਰੈਸਿਪੀ ਸਾਂਝੀ ਕਰਨਾ ਚਾਹੁੰਦੀ ਹੈ।
ਹਰਿਆਣਾ ਮਗਰੋਂ ਦਿੱਲੀ ਪੁਲਿਸ ਦਾ ਐਕਸ਼ਨ, ਕਿਸਾਨਾਂ ਨੂੰ ਚੇਤਾਵਨੀ
ਕਮਲਾ ਹੈਰਿਸ ਨੇ ਕੌਰਨਬਰੇਡ ਡਰੈਸਿੰਗ 'ਚ ਮਸਾਲੇ ਸਮੇਤ ਕਈ ਸਬਜ਼ੀਆਂ ਪਾਈਆਂ। ਲੋਕਾਂ ਨੇ ਕਮਲਾ ਹੈਰਿਸ ਦੀ ਇਸ ਪੋਸਟ ਨੂੰ ਪਸੰਦ ਕੀਤਾ ਹੈ। 2 ਲੱਖ ਤੋਂ ਵੱਧ ਲੋਕਾਂ ਨੇ ਲਾਇਕ ਤੇ ਕਮੈਂਟ ਕੀਤਾ। ਦਸ ਦਈਏ ਕਿ 26 ਨਵੰਬਰ ਥੈਂਕਸਗਿਵਿੰਗ ਡੇਅ ਹੈ। ਅਮਰੀਕਾ ਵਿੱਚ ਇਹ ਦਿਨ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਟਰਕੀ ਬਣਾ ਕੇ ਖਾਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement