ਪੜਚੋਲ ਕਰੋ
ਖਾਲਸਾ ਏਡ ਨੇ ਪੁੱਛਿਆ ਪੰਜਾਬੀਆਂ ਨੂੰ ਸਵਾਲ, ਲੋਕਾਂ ਨੇ ਕਮੈਂਟਾਂ 'ਚ ਦੱਸੀ 'ਮਨ ਕੀ ਬਾਤ'
ਪੰਜਾਬ ਅੰਦਰ ਹਸਪਤਾਲਾਂ ਦੀ ਸਥਿਤੀ ਹਮੇਸ਼ਾ ਤੋਂ ਸਵਾਲਾਂ ਤੇ ਵਿਵਾਦਾਂ 'ਚ ਰਹੀ ਹੈ। ਖਾਸਕਰ ਚੈਰੀਟੇਬਲ ਹਸਪਤਾਲਾਂ ਦੀ ਹਾਲਤ ਤੇ ਹੁੰਦੀ ਲੁੱਟ-ਖਸੁੱਟ ਸੁਰਖੀਆਂ ਚ ਰਹਿੰਦੀ ਹੈ। ਅਜਿਹੇ ਵਿੱਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਪੁੱਛਿਆ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਅੰਦਰ ਹਸਪਤਾਲਾਂ ਦੀ ਸਥਿਤੀ ਹਮੇਸ਼ਾ ਤੋਂ ਸਵਾਲਾਂ ਤੇ ਵਿਵਾਦਾਂ 'ਚ ਰਹੀ ਹੈ। ਖਾਸਕਰ ਚੈਰੀਟੇਬਲ ਹਸਪਤਾਲਾਂ ਦੀ ਹਾਲਤ ਤੇ ਹੁੰਦੀ ਲੁੱਟ-ਖਸੁੱਟ ਸੁਰਖੀਆਂ ਚ ਰਹਿੰਦੀ ਹੈ। ਅਜਿਹੇ ਵਿੱਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਪੁੱਛਿਆ। ਰਵੀ ਸਿੰਘ ਨੇ ਫੇਸਬੁੱਕ 'ਤੇ ਸਵਾਲ ਪੁੱਛਿਆ ਕਿ "ਪੰਜਾਬ ਦਾ ਸਭ ਤੋਂ ਚੰਗਾ/ਵਧੀਆ ਚੈਰੀਟੇਬਲ ਹਸਪਤਾਲ ਕਿਹੜਾ ਹੈ?" ਇਸ ਦੇ ਕਮੈਂਟਸ ਪੜ੍ਹ ਕੇ ਸ਼ਾਇਦ ਹੀ ਕਿਸੇ ਨੂੰ ਨੂੰ ਹੈਰਾਨੀ ਹੋਵੇ ਕਿਉਂਕਿ ਲੋਕਾਂ ਨੇ ਕਮੈਂਟਾਂ 'ਚ ਹਸਪਤਾਲਾਂ ਦੀ ਅਸਲੀਅਤ ਬਿਆਨੀ ਹੈ। ਇੱਥੋਂ ਤੱਕ ਕਿ ਲੋਕਾਂ ਨੇ ਯਮਰਾਜ ਨੂੰ ਵੀ ਪੰਜਾਬ ਦੇ ਹਸਪਤਾਲਾਂ ਤੇ ਉੱਥੋਂ ਦੇ ਡਾਕਟਰਾਂ ਤੋਂ ਚੰਗਾ ਦੱਸਿਆ। ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਕਈ ਗਰੀਬ ਚੰਗੇ ਹਸਪਤਾਲ ਤੇ ਪੈਸਾ ਨਾ ਹੋਣ ਕਰਕੇ ਆਪਣੀ ਜਾਨ ਗੁਆ ਬੈਠਦੇ ਹਨ।
ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼ ਖਾਲਸਾ ਏਡ ਦੀ ਇਸ ਪੋਸਟ ਤੋਂ ਅੰਦਾਜਾ ਲਗਾਇਆ ਜਾ ਰਿਹਾ ਕਿ ਸ਼ਾਇਦ ਇਹ ਸੰਸਥਾ ਪੰਜਾਬ ਅੰਦਰ ਚੈਰੀਟੇਬਲ ਹਸਪਤਾਲ ਬਣਾ ਸਕਦੀ ਹੈ ਕਿਉਂਕਿ ਕਮੈਂਟਸ 'ਚ ਬਹੁਤ ਲੋਕਾਂ ਨੇ ਇਹ ਮੰਗ ਰੱਖੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼ ਖਾਲਸਾ ਏਡ ਦੀ ਇਸ ਪੋਸਟ ਤੋਂ ਅੰਦਾਜਾ ਲਗਾਇਆ ਜਾ ਰਿਹਾ ਕਿ ਸ਼ਾਇਦ ਇਹ ਸੰਸਥਾ ਪੰਜਾਬ ਅੰਦਰ ਚੈਰੀਟੇਬਲ ਹਸਪਤਾਲ ਬਣਾ ਸਕਦੀ ਹੈ ਕਿਉਂਕਿ ਕਮੈਂਟਸ 'ਚ ਬਹੁਤ ਲੋਕਾਂ ਨੇ ਇਹ ਮੰਗ ਰੱਖੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















