ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਖ਼ਰ ਕਿਰਨ ਆਹੂਜਾ ਦੀ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ‘ਵ੍ਹਾਈਟ ਹਾਊਸ’ ਵਿੱਚ ਪਰਸੋਨਲ ਮੈਨੇਜਮੈਂਟ ਦੇ ਮੁਖੀ ਵਜੋਂ ਨਿਯੁਕਤੀ ਹੋ ਹੀ ਗਈ। ਦਰਅਸਲ, ਸੈਨੇਟ ਵਿੱਚ ਰੀਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਕਿਰਨ ਆਹੂਜਾ ਦੀ ਨਿਯੁਕਤੀ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਕਿਰਨ ਆਹੂਜਾ ਨੇ ਪਹਿਲਾਂ ਰੰਗ ਤੇ ਨਸਲ ਦੇ ਆਧਾਰ ਉੱਤੇ ਕੁਝ ਟਿੱਪਣੀਆਂ ਕੀਤੀਆਂ ਸਨ ਜਿਸ ਕਾਰਨ ਅਜਿਹੇ ਵਿਅਕਤੀਆਂ ਨੂੰ ਉੱਚ ਅਹੁਦੇ ਦੇਣ ਨਾਲ ਅਮਰੀਕਾ ਦੀ ਨਿਰਪੱਖਤਾ ਤੇ ਪੱਖਪਾਤ ਤੋਂ ਮੁਕਤ ਰਹਿਣ ਦੀ ਨੀਤੀ ਨੂੰ ਢਾਹ ਵੱਜੇਗੀ। ਸੈਨੇਟ ’ਚ 50 ਵੋਟਾਂ ਕਿਰਨ ਆਹੂਜਾ ਦੀ ਨਿਯੁਕਤੀ ਦੇ ਹੱਕ ਵਿੱਚ ਪਈਆਂ ਸਨ, ਓਨੀਆਂ ਹੀ ਵਿਰੋਧ ’ਚ ਪੈ ਗਈਆਂ ਸਨ; ਜਿਸ ਕਾਰਨ ‘ਟਾਈ’ ਪੈ ਗਈ ਸੀ।
ਇਸੇ ਲਈ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣੀ ਵੋਟ ਦੀ ਵਰਤੋਂ ਕਰ ਕੇ ਕਿਰਨ ਆਹੂਜਾ ਦੀ ਨਿਯੁਕਤੀ ਦੀ ਪੁਸ਼ਟੀ ਕਰਵਾਉਣੀ ਪਈ। ਇਸ ਪੁਸ਼ਟੀ ਤੋਂ ਬਾਅਦ ਹੁਣ 50 ਸਾਲਾ ਕਿਰਨ ਆਹੂਜਾ ਅਮਰੀਕਾ ਦੇ 20 ਲੱਖ ਤੋਂ ਵੀ ਵੱਧ ਸਰਕਾਰੀ ਕਰਮਚਾਰੀਆਂ ਦੇ ਮੁਖੀ ਬਣ ਗਏ ਹਨ।
ਦਰਅਸਲ, ਪਹਿਲਾਂ ਜਦੋਂ ਡੋਨਾਲਡ ਟਰੰਪ ਦੇਸ਼ ਦੇ ਰਾਸ਼ਟਰਪਤੀ ਹੁੰਦੇ ਸਨ, ਤਦ ਕਿਰਨ ਆਹੂਜਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਆਖਿਆ ਸੀ, ‘ਹੁਣ ਅਮਰੀਕਾ ’ਚੋਂ ਇਕੱਲੇ ਗੋਰਿਆਂ ਦੀ ਸਰਦਾਰੀ ਖ਼ਤਮ ਕਰਨੀ ਪਵੇਗੀ।’ ਰੀਪਬਲਿਕਨ ਪਾਰਟੀ ਦੇ ਮੈਂਬਰ ਇਸੇ ਗੱਲ ਤੋਂ ਭੜਕੇ ਹੋਏ ਸਨ। 17 ਜੂਨ, 1971 ’ਚ ਜਨਮੇ ਕਿਰਨ ਆਹੂਜਾ ਨੂੰ ਸਰਕਾਰੀ ਸੇਵਾਵਾਂ ਨਿਭਾਉਣ ਦਾ ਦੋ ਦਹਾਕਿਆਂ ਤੋਂ ਵੀ ਵੱਧ ਦਾ ਤਜਰਬਾ ਹੈ। ਉਹ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਦੇਸ਼ ਦੇ ਅਮਲਾ (ਪਰਸੋਨਲ) ਵਿਭਾਗ ਵਿੱਚ ਕੰਮ ਵੀ ਕਰ ਚੁੱਕੇ ਹਨ।
ਭਾਰਤੀ ਮੂਲ ਦੇ ਪਰਿਵਾਰ ਵਿੱਚ ਪੈਦਾ ਹੋਏ ਕਿਰਨ ਆਹੂਜਾ ਦੀ ਪਰਵਰਿਸ਼ ਜਾਰਜੀਆ ਸੂਬੇ ਦੇ ਸ਼ਹਿਰ ਸਾਵੰਨਾਹ ’ਚ ਹੋਈ। ਉਨ੍ਹਾਂ ਜਾਰਜੀਆ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਤੇ 1998 ’ਚ ਉਨ੍ਹਾਂ ਡੌਕਟਰੇਟ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਅਮਰੀਕਾ ਦੇ ਨਿਆਂ ਵਿਭਾਗ ਵਿੱਚ ਨੌਕਰੀ ਤੋਂ ਕੀਤੀ ਸੀ।