ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਖ਼ਿਲਾਫ਼ ਲੜਾਈ ‘ਚ ਅਮਰੀਕਾ ਨੇ “ਮੈਨਹੱਟਨ ਪ੍ਰੋਜੈਕਟ” (Manhattan Project) ਨਾਂ ਦਾ ਇੱਕ ਖੁਫੀਆ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਤਹਿਤ ਅਮਰੀਕਾ (America) ਦੇ ਇੱਕ ਦਰਜਨ ਅਰਬਪਤੀ ਕੁਝ ਚੁਣੇ ਹੋਏ ਵਿਗਿਆਨੀਆਂ ਨਾਲ ਕੋਵਿਡ-19 ਦੀ ਦਵਾਈ ਜਾਂ ਵੈਕਸਿਨ ਤਿਆਰ ਕਰਨ ਲਈ ਖੋਜ ਵਿੱਚ ਲੱਗੇ ਹੋਏ ਹਨ। "ਮੈਨਹੱਟਨ ਪ੍ਰੋਜੈਕਟ" ਦੇ ਨਾਂ ਨਾਲ ਪਹਿਲੀ ਵਾਰ ਅਮਰੀਕਾ ਨੇ ਪਰਮਾਣੂ ਬੰਬ ਤਿਆਰ ਕੀਤਾ ਸੀ ਜੋ ਹੀਰੋਸ਼ੀਮਾ ‘ਤੇ ਸੁੱਟਿਆ ਗਿਆ ਸੀ।


ਅਮਰੀਕੀ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਅਮਰੀਕਾ ਦੇ ਅਰਬਾਂ ਅਰਬਪਤੀਆਂ ਨੇ ਕੋਵਿਡ-19 ਦੀ ਵੈਕਸੀਨ ਜਾਂ ਕੋਈ ਦਵਾਈ ਲੱਭਣ ਦੀ ਜ਼ਿੰਮੇਵਾਰੀ ਲਈ ਹੈ ਤੇ ਕੁਝ ਚੁਣੇ ਹੋਏ ਵਿਗਿਆਨੀ ਅਤੇ ਡਾਕਟਰਾਂ ਨੂੰ ਖੋਜ ਕਾਰਜ ‘ਤੇ ਲਗਾਇਆ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਅਮਰੀਕੀ ਅਰਬਪਤੀਆਂ ਦੇ ਵਿੱਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਨੂੰ ਯੂਐਸ ਸਰਕਾਰ ਨੂੰ ਸੌਂਪਿਆ ਜਾਵੇਗਾ, ਜਿਸ ਦੇ ਅਧਾਰ ‘ਤੇ ਉਹ ਅੱਗੇ ਦੀ ਰਣਨੀਤੀ ਤੈਅ ਕਰਨਗੇ।

ਦੱਸ ਦੇਈਏ ਕਿ ਇਨ੍ਹਾਂ ਚੋਂ ਕੋਈ ਵੀ ਅਰਬਪਤੀ ਜਾਂ ਵਿਗਿਆਨੀ ਇਸ ਖੋਜ ਤੋਂ ਮੁਨਾਫਾ ਨਹੀਂ ਕਮਾ ਸਕਣਗੇ। ਅਮਰੀਕੀ ਪ੍ਰਸ਼ਾਸਨ ਨੇ ਇਸਦਾ ਨਾਂ “ਆਪ੍ਰੇਸ਼ਨ ਵਾਰਪ ਸੀਡ” ਰੱਖਿਆ ਹੈ, ਜਿਸ ਦੇ ਤਹਿਤ ਇਸ ਨੂੰ COVID19 ਦੇ ਖਿਲਾਫ ਜਲਦੀ ਤੋਂ ਜਲਦੀ ਟੀਕੇ ਦੀ ਖੋਜ ਅਤੇ ਵਰਤੋਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਇਸ ਖੋਜ ਦੀ ਅਗਵਾਈ ਅਮਰੀਕਾ ਤੋਂ ਆਏ 33 ਸਾਲਾ ਡਾਕਟਰ ਥੌਮਸ ਕਾਹਿਲ ਕਰ ਰਹੇ ਹਨ ਅਤੇ ਸੂਤਰਾਂ ਮੁਤਾਬਕ ਇਸ ਖੋਜ ਦੇ ਜ਼ਰੀਏ ਕੋਵਿਡ-19 ਦੇ ਹਰ ਸੰਭਵ ਇਲਾਜ ਦੀ ਖੋਜ ਕੀਤੀ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਲਗਪਗ 17 ਪੰਨਿਆਂ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ‘ਚ ਇਬੋਲਾ ਵਾਇਰਸ ਦੌਰਾਨ ਵਰਤੀ ਜਾਂਦੀ ਦਵਾਈ ਦੇ ਵੱਧ ਡੋਜ਼ ਬਾਰੇ ਵੀ ਗੱਲ ਕਰਦੀ ਹੈ।

ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਇਸ "ਮੈਨਹੱਟਨ ਪ੍ਰੋਜੈਕਟ" ‘ਚ ਸ਼ਾਮਲ ਅਰਬਪਤੀ ਅਤੇ ਸਾਇਟਿਸਟ ਸਫਲ ਹੁੰਦੇ ਹਨ ਜਾਂ ਨਹੀਂ। ਮਾਹਰ ਮੰਨਦੇ ਹਨ ਕਿ ਫਿਲਹਾਲ ਇਸ ਬਾਰੇ ਸਾਫ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜੇ ਇਹ ਲੋਕ ਸਫਲ ਹੁੰਦੇ ਹਨ ਤਾਂ ਇਹ ਨਿਸ਼ਚਤ ਤੌਰ ‘ਤੇ ਵੱਡੀ ਸਫਲਤਾ ਹੋਵੇਗੀ।