ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਆਪ ਦਾ ਪ੍ਰੋਮੋਸ਼ਨ ਕਰਦਿਆਂ ਨਵਾਂ ਅਹੁਦਾ ਦਿੱਤਾ ਹੈ। ਇਸ ਦੇ ਨਾਲ ਹੀ ਆਪਣੀ ਭੈਣ ਕਿਮ ਯੋ ਜੁੰਗ ਦੇ ਕੱਦ ਨੂੰ ਘਟਾਉਂਦੇ ਹੋਏ, ਉਸ ਨੂੰ ਉੱਤਰੀ ਕੋਰੀਆ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਅੰਦਰੂਨੀ ਕਮੇਟੀ ਤੋਂ ਬਾਹਰ ਕਰ ਦਿੱਤਾ ਹੈ।
ਰੇਅਰ ਵਰਕਰਜ਼ ਪਾਰਟੀ ਕਾਂਗਰਸ ਦੀ ਬੈਠਕ ਦੇ ਛੇਵੇਂ ਦਿਨ ਕਿਮ ਜੋਂਗ ਉਨ ਨੇ ਆਪਣੇ ਆਪ ਨੂੰ ਪ੍ਰਧਾਨ ਦੇ ਅਹੁਦੇ ਤੋਂ ਜਨਰਲ ਸਕੱਤਰ ਦੇ ਅਹੁਦੇ ਲਈ ਤਰੱਕੀ ਦਿੱਤੀ। ਇਸ ਤੋਂ ਪਹਿਲਾਂ ਕਿਮ ਜੋਂਗ ਦੇ ਮਰਹੂਮ ਪਿਤਾ ਤੇ ਦਾਦਾ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਉੱਤਰ ਕੋਰੀਆ ਦੇ ਮੀਡੀਆ ਨੇ ਇਸ ਨਵੀਂ ਜ਼ਿੰਮੇਵਾਰੀ ਨੂੰ ਇੱਕ "ਇਨਕਲਾਬੀ ਮਨ" ਵਜੋਂ ਵਿਆਖਿਆ ਕੀਤੀ ਹੈ।
ਦੂਜੇ ਪਾਸੇ, ਕਿਮ ਜੋਂਗ ਨੇ ਆਪਣੀ ਭੈਣ ਕਿਮ ਯੋ ਜੁੰਗ ਨੂੰ ਆਪਣੀ ਪਾਰਟੀ ਦੀ ਸਰਵਉਚ ਫੈਸਲਾ ਲੈਣ ਵਾਲੀ ਕਮੇਟੀ, ਪੋਲਿਟ ਬਿਊਰੋ ਤੋਂ ਹਟਾ ਦਿੱਤਾ ਹੈ। ਜਿਸ 'ਚ ਉਸ ਨੂੰ ਪਹਿਲੀ ਵਿਕਲਪੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਕੁਝ ਪਿਓਂਗਯਾਂਗ ਮਾਹਰ ਮੰਨਦੇ ਹਨ ਕਿ ਕਿਮ ਨੂੰ ਕਮੇਟੀ ਦਾ ਸਥਾਈ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ।
ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਖੇਤੀ ਕਾਨੂੰਨਾਂ 'ਤੇ ਲਾਈ ਰੋਕ
ਦੱਖਣੀ ਕੋਰੀਆ ਦੀ ਹੇਂਡੋਂਗ ਗਲੋਬਲ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਸਿੱਖਿਆ ਦੇ ਪ੍ਰੋਫੈਸਰ ਪਾਰਕ ਵੋਨ-ਗੋਨ ਦੇ ਅਨੁਸਾਰ, ਕਿਮ ਜੋਂਗ ਆਪਣੀ ਭੈਣ ਨੂੰ ਪੋਲਿਟ ਬਿਊਰੋ ਤੋਂ ਹਟਾ ਕੇ ਸੱਤਾ 'ਚ ਆਪਣੀ ਏਕਾਅਧਿਕਾਰ ਸਥਾਪਤ ਕਰਨਾ ਚਾਹੁੰਦੇ ਹਨ। ਉਸਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉੱਤਰ ਕੋਰੀਆ ਦਾ ਸ਼ਾਸਨ ਕਿਸੇ ਇੱਕ ਨਿਸ਼ਚਤ ਪ੍ਰਣਾਲੀ ਜਾਂ ਨਿਯਮ ਦੁਆਰਾ ਨਹੀਂ, ਬਲਕਿ ਕਿਸੇ ਵਿਅਕਤੀ ਦੇ ਹੱਥ ਵਿੱਚ ਹੈ।
ਉਨ੍ਹਾਂ ਕਿਹਾ, "ਕਿਮ ਜੋਂਗ-ਉਨ ਜਾਣ ਬੁੱਝ ਕੇ ਆਪਣੀ ਭੈਣ ਨੂੰ ਕੋਈ ਅਧਿਕਾਰਤ ਅਹੁਦਾ ਨਹੀਂ ਦੇਣਾ ਚਾਹੁੰਦੇ। ਉਸ ਨੂੰ ਡਰ ਹੈ ਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਦੀ ਭੈਣ ਆਪਣਾ ਜ਼ਬਰਦਸਤ ਨੈੱਟਵਰਕ ਸਥਾਪਤ ਕਰ ਸਕਦੀ ਹੈ।”
ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਆਪਣੀ ਹੀ ਭੈਣ ਤੋਂ ਡਰਿਆ, ਖੁਦ ਨੂੰ ਕੀਤਾ ਪ੍ਰਮੋਟ, ਭੈਣ ਨੂੰ ਕਮੇਟੀ 'ਚੋਂ ਕੱਢਿਆ
ਏਬੀਪੀ ਸਾਂਝਾ
Updated at:
12 Jan 2021 03:11 PM (IST)
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਆਪ ਦਾ ਪ੍ਰੋਮੋਸ਼ਨ ਕਰਦਿਆਂ ਨਵਾਂ ਅਹੁਦਾ ਦਿੱਤਾ ਹੈ। ਇਸ ਦੇ ਨਾਲ ਹੀ ਆਪਣੀ ਭੈਣ ਕਿਮ ਯੋ ਜੁੰਗ ਦੇ ਕੱਦ ਨੂੰ ਘਟਾਉਂਦੇ ਹੋਏ, ਉਸ ਨੂੰ ਉੱਤਰੀ ਕੋਰੀਆ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਅੰਦਰੂਨੀ ਕਮੇਟੀ ਤੋਂ ਬਾਹਰ ਕਰ ਦਿੱਤਾ ਹੈ।
- - - - - - - - - Advertisement - - - - - - - - -