ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੁਮਾਰ ਵਿਸ਼ਵਾਸ ਦੀ ਫਾਰਚੂਨਰ ਕਾਰ ਚੋਰੀ, ਪੁਲਿਸ ਨੇ ਜਾਂਚ ਲਈ ਬਣਾਈਆਂ ਕਈ ਟੀਮਾਂ
ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੀ ਲਗਜ਼ਰੀ ਕਾਰ ਉਸ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
![ਕੁਮਾਰ ਵਿਸ਼ਵਾਸ ਦੀ ਫਾਰਚੂਨਰ ਕਾਰ ਚੋਰੀ, ਪੁਲਿਸ ਨੇ ਜਾਂਚ ਲਈ ਬਣਾਈਆਂ ਕਈ ਟੀਮਾਂ kumar vishwas vehicle stolen in front of his house ਕੁਮਾਰ ਵਿਸ਼ਵਾਸ ਦੀ ਫਾਰਚੂਨਰ ਕਾਰ ਚੋਰੀ, ਪੁਲਿਸ ਨੇ ਜਾਂਚ ਲਈ ਬਣਾਈਆਂ ਕਈ ਟੀਮਾਂ](https://static.abplive.com/wp-content/uploads/sites/5/2020/02/15192521/kumar-vishwas.jpg?impolicy=abp_cdn&imwidth=1200&height=675)
ਗਾਜ਼ੀਆਬਾਦ: ਹਿੰਦੀ ਦੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੀ ਲਗਜ਼ਰੀ ਕਾਰ ਉਸ ਦੇ ਘਰ ਦੇ ਸਾਹਮਣੇ ਚੋਰੀ ਹੋ ਗਈ। ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਇਸ ਘਟਨਾ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਾਰ ਰਾਤ ਡੇਢ ਵਜੇ ਚੋਰੀ ਹੋਈ। ਘਰ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਕਾਰ ਘਰ ਦੇ ਬਾਹਰ ਨਹੀਂ ਦਿਖੀ।
ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਚੋਰ ਫੜ ਲਏ ਜਾਣਗੇ ਅਤੇ ਵਾਹਨ ਬਰਾਮਦ ਕਰ ਲਏ ਜਾਣਗੇ। ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਪੁਲਿਸ ਟੀਮ ਘਰ ਦੇ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚੋਰਾਂ ਬਾਰੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਇਸ ਸਮੇਂ ਦੇਸ਼ ਦੇ ਸਭ ਤੋਂ ਮਹਿੰਗੇ ਕਵੀਆਂ ਚੋਂ ਇੱਕ ਹੈ। ਉਸ ਦੀਆਂ ਕਵਿਤਾਵਾਂ ਨੌਜਵਾਨਾਂ 'ਚ ਕਾਫ਼ੀ ਮਸ਼ਹੂਰ ਹਨ। ਉਹ ਦੇਸ਼ ਸਣੇ ਵਿਦੇਸ਼ਾਂ ਵਿੱਚ ਕਵੀਆਂ ਕਾਨਫਰੰਸਾਂ ਕਰਦੇ ਰਹਿੰਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)