ਪੜਚੋਲ ਕਰੋ
Advertisement
ਨਵੇਂ ਸਾਲ ‘ਚ ਸ਼ਰਾਬ ਸਸਤੀ ਤੇ ਬਿਜਲੀ ਹੋਵੇਗੀ ਮਹਿੰਗੀ
ਨਵੇਂ ਸਾਲ ‘ਚ ਸ਼ਰਾਬ ਸਸਤੀ ਹੋਵੇਗੀ ਤੇ ਬਿਜਲੀ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ। ਸਰਕਾਰ ਨੇ ਸ਼ਰਾਬ ਤਸਕਰੀ ਰੋਕਣ ਤੇ ਮਾਲੀਆ ਵਧਾਉਣ ਲਈ 2020-21 ਦੀ ਐਕਸਾਈਜ਼ ਪਾਲਿਸੀ ਬਣਾਉਣ ਦਾ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸ਼ਰਾਬ ਦੀ ਤਸਕਰੀ ਨਾਲ ਸੂਬਾ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ।
ਚੰਡੀਗੜ੍ਹ: ਨਵੇਂ ਸਾਲ ‘ਚ ਸ਼ਰਾਬ ਸਸਤੀ ਹੋਵੇਗੀ ਤੇ ਬਿਜਲੀ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ। ਸਰਕਾਰ ਨੇ ਸ਼ਰਾਬ ਤਸਕਰੀ ਰੋਕਣ ਤੇ ਮਾਲੀਆ ਵਧਾਉਣ ਲਈ 2020-21 ਦੀ ਐਕਸਾਈਜ਼ ਪਾਲਿਸੀ ਬਣਾਉਣ ਦਾ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸ਼ਰਾਬ ਦੀ ਤਸਕਰੀ ਨਾਲ ਸੂਬਾ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ।
ਮਾਲੀਆ 'ਚ ਵਾਧੇ ਕਾਰਨ ਪਿਛੜੀ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਸਰਕਾਰ ਨੂੰ ਫਾਇਦਾ ਹੋਏਗਾ। ਇਸ ਦੇ ਨਾਲ ਹੀ 1 ਜਨਵਰੀ ਤੋਂ ਬਿਜਲੀ ਦੀ ਕੀਮਤ 'ਚ 30 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਵੇਗਾ। ਇੰਨਾ ਹੀ ਨਹੀਂ, ਪਾਵਰਕੌਮ ਨੇ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਸਾਹਮਣੇ ਸੋਧੀ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਇਸ ਨੂੰ ਬਿਜਲੀ ਦਰ ਵਧਾਉਣ ਦੀ ਜ਼ਰੂਰਤ ਹੈ।
ਪਾਵਰਕੌਮ ਨੇ ਘੱਟ ਤੋਂ ਘੱਟ ਇੱਕ ਰੁਪਏ ਯੂਨਿਟ ‘ਚ ਵਾਧਾ ਕਰਨ ‘ਤੇ ਰੈਵੇਨਿਊ ਲੌਸ ਘੱਟ ਹੋਣ ਦੀ ਗੱਲ ਕੀਤੀ ਹੈ। ਰਿਵਾਇਜ਼ ਪਟੀਸ਼ਨ ‘ਚ ਪਾਵਰਕੌਮ ਨੇ ਕਮਾਈ ਤੇ ਖ਼ਰਚ ‘ਚ ਤਕਰੀਬਨ 3000 ਕਰੋੜ ਰੁਪਏ ਦਾ ਫਰਕ ਦੱਸਿਆ ਹੈ। ਇਸ ਪਟਿਸ਼ਨ ‘ਤੇ ਅੱਜ ਪਬਲਿਕ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਜਿਸ ਵੀ ਗਾਹਕ ਨੂੰ ਇਸ ‘ਤੇ ਇਤਰਾਜ਼ ਹੈ, ਉਹ ਇਤਰਾਜ਼ ਜ਼ਾਹਿਰ ਕਰ ਸਕਦਾ ਹੈ।
ਉਧਰ ਸਰਕਾਰ ਸ਼ਰਾਬ ਇਸ ਲਈ ਸਸਤੀ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਸਮਝ ਆ ਗਿਆ ਹੈ ਕਿ ਸੂਬੇ ‘ਚ ਸ਼ਰਾਬ ਮਾਫੀਆ ਹਾਵੀ ਹੈ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ ਸ਼ਰਾਬ ਕਾਫੀ ਮਹਿੰਗੀ ਹੈ। ਅਜਿਹੇ ‘ਚ ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਪੰਜਾਬ ‘ਚ ਵੇਚੀ ਜਾਂਦੀ ਹੈ। ਇਸ ਲਈ ਸਰਕਾਰ ਸ਼ਰਾਬ ਦੀ ਕੀਮਤਾਂ ਘੱਟ ਕਰ ਕੇ ਸ਼ਰਾਬ ਤਸਕਰੀ ‘ਤੇ ਨਕੇਲ ਕੱਸਣਾ ਚਾਹੁੰਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਆਈਪੀਐਲ
ਆਟੋ
ਪੰਜਾਬ
Advertisement