ਲੁਧਿਆਣਾ: ਕੋਰੋਨਾ ਦੌਰ 'ਚ ਲੋਕਾਂ ਦਾ ਆਤਮ-ਵਿਸ਼ਵਾਸ ਕਾਫੀ ਹੇਠਾਂ ਆ ਗਿਆ, ਪਰ ਲੁਟੇਰਿਆਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ। ਲੁਧਿਆਣਾ ਵਿੱਚ ਅੱਜ ਇੱਕ ਬੈਂਕ ਬਾਹਰ ਬਜ਼ੁਰਗ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਬਜ਼ੁਰਗ ਕੋਲੋਂ 2 ਲੱਖ 80 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਵੱਲੋਂ ਬੰਦੂਕ ਦੀ ਨੋਕ 'ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਭੀੜ-ਭਾੜ ਵਾਲੀ ਥਾਂ ਹੋਣ ਦੇ ਬਾਵਜੂਦ ਵੀ ਲੁਟੇਰੇ ਆਸਾਨੀ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਲੁਧਿਆਣਾ ਦੇ ਗਿੱਲ ਰੋਡ 'ਤੇ ਸਥਿਤ ਇੰਡਸਿੰਡ ਬੈਂਕ ਦੇ ਬਾਹਰ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਹੋਰ ਸਮਾਂ ਨਾ ਗਵਾਉਣ ਕੈਪਟਨ ਸਾਬ੍ਹ, ਸੁਖਬੀਰ ਬਾਦਲ ਨੇ ਦਿੱਤੀ ਸਲਾਹ
ਬਜ਼ੁਰਗ ਸਹਿਮਿਆ ਹੋਇਆ ਹੈ ਤੇ ਉਸ ਨੇ ਆਪਣੀ ਹੱਡ ਬੀਤੀ ਦੱਸੀ ਕਿ ਕਿਵੇਂ ਉਸ ਨਾਲ ਲੁੱਟ ਹੋਈ। ਉਧਰ, ਮੌਕੇ 'ਤੇ ਪਹੁੰਚੇ ਜਾਂਚ ਅਫਸਰ ਨੇ ਦੱਸਿਆ ਕਿ 11.30 ਵਜੇ ਦੇ ਕਰੀਬ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਲੁਟੇਰਿਆਂ ਨੇ ਬਜ਼ੁਰਗ ਤੋਂ ਲੁੱਟੇ 2 ਲੱਖ 80 ਹਜ਼ਾਰ ਰੁਪਏ, ਸੀਸੀਟੀਵੀ 'ਚ ਤਸਵੀਰਾਂ ਕੈਦ
ਏਬੀਪੀ ਸਾਂਝਾ
Updated at:
01 Sep 2020 04:03 PM (IST)
ਕੋਰੋਨਾ ਦੌਰ 'ਚ ਲੋਕਾਂ ਦਾ ਆਤਮ-ਵਿਸ਼ਵਾਸ ਕਾਫੀ ਹੇਠਾਂ ਆ ਗਿਆ, ਪਰ ਲੁਟੇਰਿਆਂ ਦੇ ਹੌਂਸਲੇ ਅਜੇ ਵੀ ਬੁਲੰਦ ਹਨ। ਲੁਧਿਆਣਾ ਵਿੱਚ ਅੱਜ ਇੱਕ ਬੈਂਕ ਬਾਹਰ ਬਜ਼ੁਰਗ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਬਜ਼ੁਰਗ ਕੋਲੋਂ 2 ਲੱਖ 80 ਹਜ਼ਾਰ ਰੁਪਏ ਲੁੱਟ ਲਏ। ਉਨ੍ਹਾਂ ਵੱਲੋਂ ਬੰਦੂਕ ਦੀ ਨੋਕ 'ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
- - - - - - - - - Advertisement - - - - - - - - -