ਪੜਚੋਲ ਕਰੋ
Advertisement
ਬੀਸੀਸੀ ਦੇ ਸਰਵੇਖਣ 'ਚ ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਸਰਬੋਤਮ ਨੇਤਾ
38 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਸਹਿਣਸ਼ੀਲ ਸਾਮਰਾਜ ਬਣਾਉਣ ਲਈ ਸ਼ਲਾਘਾ ਕੀਤੀ ਗਈ। ਦੂਜੇ ਸਥਾਨ 'ਤੇ ਅਮਿਲਕਰ ਕੈਬਰਲ, ਅਫਰੀਕੀ ਆਜ਼ਾਦੀ ਸੰਗਰਾਮ ਦੇ ਲੜਾਕੂ ਸੀ, ਜਿਨ੍ਹਾਂ ਨੂੰ 25 ਪ੍ਰਤੀਸ਼ਤ ਵੋਟ ਮਿਲੀ।
ਲੰਡਨ: ਭਾਰਤ 'ਚ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇੱਕ ਮੁਕਾਬਲੇ 'ਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ ਛੱਡ ਕੇ ‘ਸਰਬੋਤਮ ਨੇਤਾ’ ਬਣ ਗਏ ਹਨ। ਉਨ੍ਹਾਂ ਨੂੰ ਇਹ ਸਿਰਲੇਖ ‘ਬੀਸੀਸੀ ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਮਿਲਿਆ।
ਇਸ ਸਰਵੇਖਣ 'ਚ ਪੰਜ ਹਜ਼ਾਰ ਤੋਂ ਵੱਧ ਪਾਠਕਾਂ ਨੇ ਹਿੱਸਾ ਲਿਆ। 38 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਰਣਜੀਤ ਸਿੰਘ ਦੀ ਸਹਿਣਸ਼ੀਲ ਸਾਮਰਾਜ ਬਣਾਉਣ ਲਈ ਸ਼ਲਾਘਾ ਕੀਤੀ ਗਈ। ਦੂਜੇ ਸਥਾਨ 'ਤੇ ਅਮਿਲਕਰ ਕਾਬਲਾਲ, ਅਫਰੀਕੀ ਆਜ਼ਾਦੀ ਸੰਗਰਾਮ ਦੇ ਲੜਾਕੂ ਸੀ, ਜਿਨ੍ਹਾਂ ਨੂੰ 25 ਪ੍ਰਤੀਸ਼ਤ ਵੋਟ ਮਿਲੀ।
ਕੈਬਰਲ ਨੇ ਪੁਰਤਗਾਲ ਦੇ ਅਧਿਕਾਰ ਤੋਂ ਗਿੰਨੀ ਨੂੰ ਆਜ਼ਾਦ ਕਰਾਉਣ ਲਈ 10 ਲੱਖ ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਤੇ ਇਸ ਤੋਂ ਬਾਅਦ ਕਈ ਅਫਰੀਕੀ ਦੇਸ਼ਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਲਈ ਉਤਸ਼ਾਹਤ ਕੀਤਾ ਸੀ। ਵਿੰਸਟਨ ਚਰਚਿਲ, ਜੋ ਯੁੱਧ ਦੇ ਸਮੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਸੀ, ਨੇ ਸੱਤ ਪ੍ਰਤੀਸ਼ਤ ਵੋਟਾਂ ਨਾਲ ਤਤਕਾਲ ਫੈਸਲਿਆਂ ਤੇ ਰਾਜਨੀਤਕ ਸੂਝਵਾਨਾਂ ਲਈ ਤੀਜਾ ਸਥਾਨ ਹਾਸਲ ਕੀਤਾ।
ਯੂਐਸ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਚੌਥੇ ਤੇ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਪਹਿਲੀ ਔਰਤਾਂ ਚੋਂ 5ਵੇਂ ਸਥਾਨ 'ਤੇ ਰਹੀ। ਰਣਜੀਤ ਸਿੰਘ, ਜਿਨ੍ਹਾਂ ਨੂੰ 'ਪੰਜਾਬ ਦੇ ਸ਼ੇਰ' ਵਜੋਂ ਜਾਣਿਆ ਜਾਂਦਾ ਹੈ, ਆਰਥਿਕ ਤੇ ਰਾਜਨੀਤਕ ਅਸਥਿਰਤਾ ਤੋਂ ਬਾਅਦ ਸੱਤਾ ਵਿੱਚ ਆਇਆ ਸੀ। ਰਸਾਲੇ 'ਚ ਦੱਸਿਆ ਗਿਆ ਸੀ ਕਿ 19ਵੀਂ ਸਦੀ ਦੇ ਅਰੰਭਕ ਦਹਾਕੇ 'ਚ ਉਸ ਨੇ ਸਿੱਖ ਖ਼ਾਲਸਾ ਆਰਮੀ ਦਾ ਆਧੁਨਿਕੀਕਰਨ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement