ਪੜਚੋਲ ਕਰੋ
Advertisement
ਸਿਆਸਤ ਦੇ ਰੰਗ! 37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ
ਮਹਾਰਾਸ਼ਟਰ 'ਚ ਉਧਵ ਠਾਕਰੇ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਸੋਮਵਾਰ ਨੂੰ ਹੋਇਆ। ਅਜੀਤ ਪਵਾਰ ਨੇ 37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਜੀਤ ਪਵਾਰ ਬੀਜੇਪੀ ਨਾਲ ਜਾ ਕੇ ਉੱਪ ਮੁੱਖ ਮੰਤਰੀ ਬਣੇ ਸੀ।
ਮਹਾਰਾਸ਼ਟਰ: ਮਹਾਰਾਸ਼ਟਰ 'ਚ ਉਧਵ ਠਾਕਰੇ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਸੋਮਵਾਰ ਨੂੰ ਹੋਇਆ। ਅਜੀਤ ਪਵਾਰ ਨੇ 37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਜੀਤ ਪਵਾਰ ਬੀਜੇਪੀ ਨਾਲ ਜਾ ਕੇ ਉੱਪ ਮੁੱਖ ਮੰਤਰੀ ਬਣੇ ਸੀ ਪਰ ਕੁਝ ਦਿਨਾਂ ਬਾਅਦ ਹੀ ਵਾਪਸ ਐਨਸੀਪੀ ਵਿੱਚ ਆ ਗਏ। ਇਸ ਕਰਕੇ ਬੀਜੇਪੀ ਦੀ ਸਰਕਾਰ ਡਿੱਗ ਗਈ ਸੀ।
ਅੱਜ ਸਾਬਕਾ ਸੀਐਮ ਅਸ਼ੋਕ ਚਵਾਨ ਵੀ ਮੰਤਰੀ ਬਣੇ ਹਨ। ਸ਼ਿਵ ਸੈਨਾ ਦੇ ਆਦਿੱਤਿਆ ਠਾਕਰੇ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। 28 ਨਵੰਬਰ ਨੂੰ ਸ਼ਿਵ ਸੈਨਾ, ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਦੇ ਦੋ ਮੰਤਰੀਆਂ ਨੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਸਹੁੰ ਚੁੱਕੀ ਸੀ। ਨਿਯਮ ਮੁਤਾਬਕ ਮਹਾਰਾਸ਼ਟਰ ਸਰਕਾਰ 'ਚ ਮੁੱਖ ਮੰਤਰੀ ਤੋਂ ਇਲਾਵਾ ਸਿਰਫ 42 ਮੰਤਰੀ ਸ਼ਾਮਲ ਹੋ ਸਕਦੇ ਹਨ।
ਕਿਸ ਨੇ ਕਾਂਗਰਸ ਤੋਂ ਅਹੁਦੇ ਦੀ ਸਹੁੰ ਚੁੱਕੀ: ਅਸ਼ੋਕ ਚਵਾਨ, ਕੇਸੀ ਪਦਵੀ, ਵਿਜੇ ਵਡੇਟੀਵਰ, ਅਮਿਤ ਦੇਸ਼ਮੁਖ, ਸੁਨੀਲ ਕੇਦਾਰ, ਯਸ਼ੋਮਤੀ ਠਾਕੁਰ, ਵਰਸ਼ਾ ਗਾਇਕਵਾੜ, ਅਸਲਮ ਸ਼ੇਖ, ਸਤੇਜ ਪਾਟਿਲ ਤੇ ਵਿਸ਼ਵਜੀਤ ਕਦਮ।
ਐਨਸੀਪੀ ਤੋਂ ਕੌਣ ਬਣਾਇਆ ਮੰਤਰੀ: ਅਜੀਤ ਪਵਾਰ, ਧਨੰਜੈ ਮੁੰਡੇ, ਜੈਯੰਤ ਪਾਟਿਲ, ਛਗਨ ਭੁਜਬਲ, ਜਿਤੇਂਦਰ ਅਵਹਾੜ, ਨਵਾਬ ਮਲਿਕ, ਦਿਲੀਪ ਵਲਸ਼ੇ ਪਾਟਿਲ, ਹਸਨ ਮੁਸ਼ਰੀਫ, ਬਾਲਾਸਾ ਪਾਟਿਲ, ਦੱਤਾ ਭਰਣੇ, ਅਨਿਲ ਦੇਸ਼ਮੁਖ, ਰਾਜੇਸ਼ ਟੋਪ ਤੇ ਡਾ. ਰਾਜੇਂਦਰ ਸਿੰਗਣੇ।
ਸ਼ਿਵ ਸੈਨਾ ਦੇ ਕੋਟੇ ਤੋਂ ਮੰਤਰੀ: ਆਦਿੱਤਿਆ ਠਾਕਰੇ, ਅਨਿਲ ਪਰਬ, ਪ੍ਰਤਾਪ ਸਰਨਾਇਕ, ਰਵਿੰਦਰ ਵਾਈਕਰ, ਸੁਨੀਲ ਰਾਉਤ, ਉਦੈ ਸਾਮੰਤ, ਭਾਸਕਰ ਜਾਧਵ, ਆਸ਼ੀਸ਼ ਜੈਸਵਾਲ ਜਾਂ ਸੰਜੇ ਰੈਮੂਲਕਰ, ਬਚੂ ਕਡੂ, ਸੰਜੇ ਰਾਠੌਦ ਸ਼ੰਭੁਰਾਜੇ ਦੇਸਾਈ, ਪ੍ਰਕਾਸ਼ ਅਬਿਟਕਰ, ਸੰਜੇ ਸ਼ਿਰਸਾਟ, ਅੱਬਦੁਲ ਸੱਤਾਰ, ਗੁਲਾਬਰਾਓ ਪਾਟਿਲ, ਦਾਦਾ ਭੂਸੇ ਸੁਹਾਸ ਕਾਂਦੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement