ਮੁੰਬਈ: ਮਹਾਰਾਸ਼ਟਰ 'ਚ ਪੀਐਮਸੀ ਬੈਂਕ ਘੁਟਾਲੇ ਦੇ ਮਾਮਲੇ ਨੂੰ ਲੋਕ ਨਹੀਂ ਭੁੱਲੇ ਕਿ ਇੱਕ ਹੋਰ ਬੈਂਕ ਘੁਟਾਲਾ ਸਾਹਮਣੇ ਆਇਆ ਹੈ। ਜਿਸ ਬੈਂਕ ਘੁਟਾਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ ਕਰਨਾਲਾ ਸਹਿਕਾਰੀ ਬੈਂਕ। ਪੁਲਿਸ ਨੇ ਨਵੀਂ ਮੁੰਬਈ ਦੇ ਪਨਵੇਲ ਸ਼ਹਿਰ ਵਿੱਚ ਕਰਨਾਲਾ ਸਹਿਕਾਰੀ ਬੈਂਕ ਵਿੱਚ 500 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਕੇਸ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਇਸ ਬੈਂਕ ਦੇ ਬਹੁਤ ਸਾਰੇ ਖਾਤਾ ਧਾਰਕਾਂ ਨੇ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਕਰਜ਼ਾ ਲੈ ਕੇ ਸੈਂਕੜੇ ਕਰੋੜ ਰੁਪਏ ਦੇ ਘੁਟਾਲੇ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਨਵੇਲ ਕਰਨਾਲ ਸਹਿਕਾਰੀ ਬੈਂਕ ਘੁਟਾਲੇ ਮਾਮਲੇ 'ਚ ਪੁਲਿਸ ਨੇ ਸ਼ੈਕਰੀ ਕਾਮਗਰ ਪਾਰਟੀ, ਸਾਬਕਾ ਵਿਧਾਇਕ ਤੇ ਬੈਂਕ ਪ੍ਰਧਾਨ ਵਿਵੇਕ ਪਾਟਿਲ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਬੈਂਕ ਦੇ ਡਾਇਰੈਕਟਰਜ਼ ਬੋਰਡ ਸਣੇ 14 ਬੈਂਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਸ ਬੈਂਕ ਦੇ 63 ਖਾਤਿਆਂ ਰਾਹੀਂ 500 ਕਰੋੜ ਤੋਂ ਵੱਧ ਬੈਂਕ ਘੁਟਾਲੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਚਲਾਏ ਗਏ ਹਨ। ਇਹੀ ਕਾਰਨ ਹੈ ਕਿ ਪੁਲਿਸ ਨੇ ਉਨ੍ਹਾਂ 63 ਖਾਤਾ ਧਾਰਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਹੜੇ ਇਸ ਘੁਟਾਲੇ ਵਿੱਚ ਸ਼ਾਮਲ ਹਨ।
ਰਾਜਨੀਤਕ ਦਬਾਅ ਕਾਰਨ ਇਸ ਬੈਂਕ ਦੇ ਸੰਚਾਲਕ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਕਰਨਾਲਾ ਸਹਿਕਾਰੀ ਬੈਂਕ ਘੁਟਾਲੇ ਦਾ ਕੇਸ ਈਓਡਬਲੂ ਨੂੰ ਸੌਂਪ ਦਿੱਤਾ ਹੈ।