ਪੜਚੋਲ ਕਰੋ

ਪੈਗਾਸਸ ਜਾਸੂਸੀ ਮਾਮਲੇ ’ਤੇ ਮਮਤਾ ਬੈਨਰਜੀ ਦਾ ਵੱਡਾ ਐਕਸ਼ਨ, ਪੱਛਮੀ ਬੰਗਾਲ ਅਜਿਹਾ ਕਰਨ ਵਾਲਾ ਪਹਿਲਾ ਰਾਜ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੇਗਾਸਸ ਜਾਸੂਸੀ ਮਾਮਲੇ ਵਿੱਚ ਜਾਂਚ ਕਮਿਸ਼ਨ ਕਾਇਮ ਕਰਨ ਦੇ ਆਦੇਸ਼ ਦਿੱਤੇ ਹਨ।

ਕੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੇਗਾਸਸ ਜਾਸੂਸੀ ਮਾਮਲੇ ਵਿੱਚ ਜਾਂਚ ਕਮਿਸ਼ਨ ਕਾਇਮ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਜਾਂਚ ਕਮਿਸ਼ਨ ਵਿੱਚ ਦੋ ਸੇਵਾ ਮੁਕਤ ਜੱਜ ਸ਼ਾਮਲ ਹਨ, ਜੋ ਪੱਛਮੀ ਬੰਗਾਲ ਵਿੱਚ ਫੋਨ ਹੈਕਿੰਗ, ਟਰੈਕਿੰਗ ਤੇ ਫੋਨ ਰਿਕਾਰਡਿੰਗ ਦੇ ਦੋਸ਼ਾਂ ਦੀ ਪੜਤਾਲ ਕਰਨਗੇ। ਮਮਤਾ ਨੇ ਇਹ ਫੈਸਲਾ ਦਿੱਲੀ ਜਾਣ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਲਿਆ ਹੈ। ਮਮਤਾ ਨੇ ਕਿਹਾ, 'ਅਸੀਂ ਚਾਹੁੰਦੇ ਸੀ ਕਿ ਪੇਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਇਕ ਕੇਂਦਰੀ ਕਮਿਸ਼ਨ ਬਣਾਇਆ ਜਾਵੇ, ਪਰ ਕੇਂਦਰ ਸਰਕਾਰ ਕੁਝ ਨਹੀਂ ਕਰ ਰਹੀ।'

 

ਮਮਤਾ ਅਨੁਸਾਰ ਉਸ ਨੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਤੋਂ ਪੈਗਾਸਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਇਸ ਮੁੱਦੇ 'ਤੇ ਝਿਜਕ ਰਹੀ ਹੈ। ਇਹੀ ਕਾਰਨ ਹੈ ਕਿ ਪੱਛਮੀ ਬੰਗਾਲ ਵਿਚ ਜਾਸੂਸੀ ਬਾਰੇ ਕਮਿਸ਼ਨ ਕਾਇਮ ਕੀਤਾ ਗਿਆ ਹੈ ਅਤੇ ਅਜਿਹਾ ਕਰਨ ਵਾਲਾ ਪੱਛਮੀ ਬੰਗਾਲ ਪਹਿਲਾ ਰਾਜ ਹੈ। ਸੇਵਾ ਮੁਕਤ ਜਸਟਿਸ ਐਮਬੀ ਲੋਕੁਰ ਤੇ ਜਿਓਤਿਰਮੋਏ ਭੱਟਾਚਾਰੀਆ ਇਸ ਪੈਗਾਸਸ ਰਿਪੋਰਟ ਦੀ ਪੜਤਾਲ ਕਰਨ ਵਾਲੇ ਕਮਿਸ਼ਨ ਦਾ ਹਿੱਸਾ ਹੋਣਗੇ।

 

ਮਮਤਾ ਬੈਨਰਜੀ ਦਿੱਲੀ ਰਵਾਨਾ ਹੋ ਰਹੇ ਹਨ। ਉਹ 28 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਅੱਜ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦੀ ਹੈ। ਮਮਤਾ ਸ਼ਾਮ 5 ਵਜੇ ਤੱਕ ਦਿੱਲੀ ਪੁੱਜਣਗੇ। 29 ਜੁਲਾਈ ਤੱਕ ਉਥੇ ਰਹਿਣਗੇ। ਉਹ ਆਪਣੀ ਯਾਤਰਾ ਦੌਰਾਨ ਕਈ ਵਿਰੋਧੀ ਨੇਤਾਵਾਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

 

ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਵਾਰ ਸੂਬੇ ’ਚ ਬਹੁਤ ਸਖ਼ਤ ਚੋਣ ਮੁਕਾਬਲਾ ਸੀ ਤੇ ਉਸ ਵਿੱਚ ਮਮਤਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੇਤੂ ਰਹੀ।
 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ABP Sanjha Top 10, 27 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 27 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
Punjab News: ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
ਪੰਜਾਬ ਤੋਂ ਵੱਡੀ ਖਬਰ, ਮਸ਼ਹੂਰ ਸ਼ਖਸ਼ੀਅਤ ਦਾ ਕੈਂਸਰ ਨਾਲ ਹੋਇਆ ਦੇਹਾਂਤ, ਲੁਧਿਆਣਾ DMC ਵਿੱਚ ਲਏ ਆਖਰੀ ਸਾਹ...
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Embed widget