ਪੜਚੋਲ ਕਰੋ

ਚੰਨੀ ਦੇ 'ਮੀਟੂ' ਮਾਮਲੇ 'ਚ ਮਨੀਸ਼ਾ ਗੁਲਾਟੀ ਨਿਸ਼ਾਨੇ 'ਤੇ, ਫਰਜ਼ ਨਿਭਾਉਣ ਦੀ ਨਸੀਹਤ 

ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆਰਾ ਨੇ "ਮੀਟੂ" ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਆਪਣੇ ਪੁਰਾਣੇ ਸਟੈਂਡ 'ਤੇ ਕਾਇਮ ਰਹਿਣ ਦੀ ਨਸੀਹਤ ਦਿੱਤੀ ਹੈ।

ਲੁਧਿਆਣਾ: ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆਰਾ ਨੇ "ਮੀਟੂ" ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੂੰ ਆਪਣੇ ਪੁਰਾਣੇ ਸਟੈਂਡ 'ਤੇ ਕਾਇਮ ਰਹਿਣ ਦੀ ਨਸੀਹਤ ਦਿੱਤੀ ਹੈ। ਉਹ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਮਹਿਲਾ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਸਨ। ਹਾਲਾਂਕਿ ਇਸ ਦੌਰਾਨ ਪਾਰਟੀ ਜ਼ਿਲ੍ਹਾ ਪ੍ਰਧਾਨ ਦੀ ਨਾਰਾਜ਼ਗੀ ਵੀ ਸਾਫ਼ ਤੌਰ 'ਤੇ ਨਜ਼ਰ ਆਈ।
 
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 'ਆਪ' ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਚ ਮਹਿਲਾ ਵਿੰਗ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੇਗੀ। ਇਸ ਦੌਰਾਨ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਉਠੇ 'ਮੀਟੂ' ਦੇ ਵਿਵਾਦ ਦੇ ਸਬੰਧ 'ਚ ਵੀ ਵਰ੍ਹੇ। 
 
ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਵਾਸਤੇ ਬਣੀ ਹੈ ਅਤੇ ਮਨੀਸ਼ਾ ਗੁਲਾਟੀ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਇਸ ਦੌਰਾਨ ਵਿੰਗ ਵਿਚ ਜ਼ਿਲ੍ਹਾ ਪ੍ਰਧਾਨ ਦੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਅਤੇ ਲੁਧਿਆਣਾ ਦੇ ਪ੍ਰਧਾਨ ਨੀਤੂ ਵੋਹਰਾ ਪਾਰਟੀ ਤੋਂ ਨਾਰਾਜ਼ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਉਹ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲਣ ਤੋਂ ਬਚੇ, ਪਰ ਉਨ੍ਹਾਂ ਦੀ ਨਾਰਾਜ਼ਗੀ ਸਾਫ ਤੌਰ 'ਤੇ ਨਜ਼ਰ ਆ ਰਹੀ ਸੀ।
 
ਕੱਲ੍ਹ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਡੈਫ ਡੇ ਵੀਕ 'ਚ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਸ਼ਿਰਕਤ ਕਰਨ ਲਈ ਪਹੁੰਚੇ। ਇਸ ਪ੍ਰੋਗਰਾਮ 'ਚ ਪਹੁੰਚ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਹੈ। ਇਸ ਦੌਰਾਨ ਜਦੋਂ ਮਨੀਸ਼ਾ ਗੁਲਾਟੀ ਨੂੰ ਪੱਤਰਕਾਰਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਸਵਾਲ ਪੁੱਛਿਆ ਕਿ ਉਨ੍ਹਾਂ 'ਤੇ ਪਿਛਲੇ ਸਮੇਂ ਦੌਰਾਨ ਮਹਿਲਾ ਕਮਿਸ਼ਨ 'ਚ ਸ਼ਿਕਾਇਤ ਦਰਜ ਹੋਈ ਸੀ।
 
ਇਸ ਬਾਰੇ ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਭੁੱਖ ਹੜਤਾਲ 'ਤੇ  ਬੈਠਣਗੇ। ਤਾਂ ਮਨੀਸ਼ਾ ਗੁਲਾਟੀ ਨੇ ਮੀਡੀਆ ਵੱਲ ਪਿੱਠ ਕਰਦੇ ਹੋਏ ਕਿਹਾ ਕਿ ਅਜਿਹੇ ਸਵਾਲ ਨਾ ਪੁੱਛਿਆ ਕਰੋ। ਸਾਫ਼ ਤੌਰ ਤੇ ਮਨੀਸ਼ਾ ਗੁਲਾਟੀ ਮੀਡੀਆ ਤੋਂ ਭੱਜਦੀ ਹੋਈ ਨਜ਼ਰ ਆਈ। 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Dubai Gurudwara Closed : ਦੁਬਈ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੀਤਾ ਬੰਦ, ਜਾਣੋ ਕਿਉਂ ਲਿਆ ਫ਼ੈਸਲਾ 
Dubai Gurudwara Closed : ਦੁਬਈ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕੀਤਾ ਬੰਦ, ਜਾਣੋ ਕਿਉਂ ਲਿਆ ਫ਼ੈਸਲਾ 
 Garhshankar News : ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡ ਰਹੇ ਇੱਕ ਨੌਜਵਾਨ ਦੀ ਮੌਤ ,2 ਗੰਭੀਰ ਜ਼ਖਮੀ
 Garhshankar News : ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡ ਰਹੇ ਇੱਕ ਨੌਜਵਾਨ ਦੀ ਮੌਤ ,2 ਗੰਭੀਰ ਜ਼ਖਮੀ
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਜਨੀਤੀ 'ਚ ਸੋਗ ਦੀ ਲਹਿਰ, ਭਿਆਨਕ ਸੜਕ ਹਾਦਸੇ 'ਚ ਕਾਂਗਰਸੀ ਆਗੂ ਦੀ ਮੌਤ; ਅੱਜ ਹੋਵੇਗਾ ਅੰਤਿਮ ਸਸਕਾਰ
ਰਾਜਨੀਤੀ 'ਚ ਸੋਗ ਦੀ ਲਹਿਰ, ਭਿਆਨਕ ਸੜਕ ਹਾਦਸੇ 'ਚ ਕਾਂਗਰਸੀ ਆਗੂ ਦੀ ਮੌਤ; ਅੱਜ ਹੋਵੇਗਾ ਅੰਤਿਮ ਸਸਕਾਰ
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ; ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ; ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ
ਚੰਡੀਗੜ੍ਹ BJP ਦਫਤਰ ਧਮਾਕੇ 'ਚ 2 ਮੁਲਜ਼ਮ ਗ੍ਰਿਫਤਾਰ, ਮੱਚਿਆ ਹੜਕੰਪ
ਚੰਡੀਗੜ੍ਹ BJP ਦਫਤਰ ਧਮਾਕੇ 'ਚ 2 ਮੁਲਜ਼ਮ ਗ੍ਰਿਫਤਾਰ, ਮੱਚਿਆ ਹੜਕੰਪ
ਵਧ ਜਾਂ ਘੱਟ? ਦੇਸ਼ 'ਚ ਕਿੰਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ Rate
ਵਧ ਜਾਂ ਘੱਟ? ਦੇਸ਼ 'ਚ ਕਿੰਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਚੈੱਕ ਕਰੋ Rate
ਪਾਕਿਸਤਾਨ 'ਚ ਪੈਟਰੋਲ 458 ਰੁਪਏ, ਡੀਜ਼ਲ 520 ਤੋਂ ਪਾਰ, ਮੱਚੀ ਹਾਹਾਕਾਰ; ਫਿਰ ਵੀ ਅਮਰੀਕਾ ਨੂੰ ਪਹੁੰਚਾ ਰਿਹਾ ਕ੍ਰੂਡ ਆਇਲ
ਪਾਕਿਸਤਾਨ 'ਚ ਪੈਟਰੋਲ 458 ਰੁਪਏ, ਡੀਜ਼ਲ 520 ਤੋਂ ਪਾਰ, ਮੱਚੀ ਹਾਹਾਕਾਰ; ਫਿਰ ਵੀ ਅਮਰੀਕਾ ਨੂੰ ਪਹੁੰਚਾ ਰਿਹਾ ਕ੍ਰੂਡ ਆਇਲ
ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ ਕਈ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ; ਰਾਤੋ-ਰਾਤ ਗਈ 1790 ਲੋਕਾਂ ਦੀ ਨੌਕਰੀ
ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ, ਅਮਰੀਕਾ 'ਚ ਕਈ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ; ਰਾਤੋ-ਰਾਤ ਗਈ 1790 ਲੋਕਾਂ ਦੀ ਨੌਕਰੀ
Embed widget