ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਖੇਤਰ ‘ਚ ਸਥਿਤ ਇੱਕ ਸ਼ੈਲਟਰ ਹੋਮ ‘ਚ ਭਿਆਨਕ ਅੱਗ ਲੱਗ ਗਈ। ਰਿਪੋਰਟਾਂ ਮੁਤਾਬਕ, ਬਹੁਤ ਸਾਰੇ ਬੇਘਰ ਅਤੇ ਬੇਸਹਾਰਾ ਲੋਕ ਇੱਥੇ ਰਹਿੰਦੇ ਹਨ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ।



ਇਮਾਰਤ ਦੇ ਨਜ਼ਦੀਕ ਹੀ ਧੂੰਆਂ ਦਾ ਇੱਕ ਵੱਡਾ ਗੁਬਾਰ ਦੇਖਿਆ ਗਿਆ। ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ‘ਤੇ ਕਾਬੂ ਪਾਉਣਾ ਅੱਗ ਬੁਝਾਉ ਵਿਭਾਗ ਲਈ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਉਨ੍ਹਾਂ ਨੂੰ ਸਮਾਜਕ ਦੂਰੀਆਂ ਦੀ ਦੇਖਭਾਲ ਕਰਦਿਆਂ ਆਪਣੇ ਕੰਮ ਨੂੰ ਪੂਰਾ ਕਰਨਾ ਪਏਗਾ।