ਪੜਚੋਲ ਕਰੋ
Advertisement
(Source: ECI/ABP News/ABP Majha)
ਪੁਲਵਾਮਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਇੱਕ ਅੱਤਵਾਦੀ ਦੀ ਮੌਤ
ਜੰਮੂ-ਕਸ਼ਮੀਰ ਦੇ ਅਵੰਤੀਪੁਰਾ 'ਚ ਐਨਕਾਉਂਟਰ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਇਸ ਮੁਕਾਬਲੇ 'ਚ ਇੱਕ ਸਥਾਨਕ ਅੱਤਵਾਦੀ ਨੂੰ ਮਾਰ ਦਿੱਤਾ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਅਵੰਤੀਪੁਰਾ 'ਚ ਐਨਕਾਉਂਟਰ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਇਸ ਮੁਕਾਬਲੇ 'ਚ ਇੱਕ ਸਥਾਨਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਸਿਰਫ ਹਫਤਾ ਪਹਿਲਾਂ ਹੀ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੁਰੱਖਿਆ ਬਲਾਂ ਨੂੰ ਚੂਰਸੂ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ।
ਇਸ ਤੋਂ ਪਹਿਲਾਂ 6 ਜਨਵਰੀ ਨੂੰ ਜੰਮੂ ਦੇ ਸਾਂਬਾ ਜ਼ਿਲ੍ਹੇ 'ਚ ਬੀਐਸਐਫ ਨੇ ਵੱਡੇ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰਦਿਆਂ ਪਾਰਸਲ 'ਚ ਲੁਕੇ ਆਈਈਡੀ ਨੂੰ ਨਾਕਾਰਾ ਕੀਤਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਰਲਾਂ 'ਚ ਆਈਈਡੀ ਦੀ ਵਰਤੋਂ ਕੀਤੀ ਗਈ ਸੀ। ਜੇ ਸੂਤਰਾਂ ਦੀ ਮੰਨੀਏ ਤਾਂ ਇੱਕ ਪਾਰਸਲ ਐਤਵਾਰ ਸ਼ਾਮ ਨੂੰ ਜੰਮੂ ਦੇ ਸਰਹੱਦੀ ਜ਼ਿਲ੍ਹਾ ਸਾਂਬਾ 'ਚ ਤਾਇਨਾਤ ਬੀਐਸਐਫ ਬਟਾਲੀਅਨ 'ਚ ਪਹੁੰਚਿਆ। ਪਾਰਸਲ ਬਟਾਲੀਅਨ 'ਚ ਤਾਇਨਾਤ ਅਧਿਕਾਰੀ ਦੇ ਨਾਂ 'ਤੇ ਸੀ।
ਬੀਐਸਐਫ ਦੇ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਕੁਝ ਅਣਪਛਾਤੇ ਵਿਅਕਤੀ ਇਹ ਪਾਰਸਲ ਲੈ ਕੇ ਬੀਐਸਐਫ ਦੀ ਬਟਾਲੀਅਨ ਦੇ ਮੁੱਖ ਗੇਟ ਕੋਲ ਪਹੁੰਚੇ ਤੇ ਪਾਰਸਲ ਉੱਥੇ ਤਾਇਨਾਤ ਸੈਨਿਕਾਂ ਨੂੰ ਦੇ ਦਿੱਤਾ, ਜਿਸ ’ਤੇ ਬਟਾਲੀਅਨ 'ਚ ਤਾਇਨਾਤ ਅਧਿਕਾਰੀ ਦਾ ਨਾਂ ਲਿਖਿਆ ਹੋਇਆ ਸੀ। ਹਾਲਾਂਕਿ, ਬੀਐਸਐਫ ਨੂੰ ਇਸ ਸ਼ੱਕੀ ਪਾਰਸਲ ਦਾ ਸ਼ੱਕ ਸੀ ਜਦੋਂ ਅਧਿਕਾਰੀ ਨੇ ਅਜਿਹੀ ਕੋਈ ਪਾਰਸਲ ਆਰਡਰ ਕਰਨ ਤੋਂ ਇਨਕਾਰ ਕਰ ਦਿੱਤਾ।Exchange of fire between Security forces and terrorists in Awantipora, Pulwama. More details awaited. #JammuAndKashmir pic.twitter.com/QcV0f3NbHS
— ANI (@ANI) January 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸਪੋਰਟਸ
ਪੰਜਾਬ
Advertisement