ਮੁਜ਼ੱਫਰਨਗਰ: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲਿਆ। ਕੇਂਦਰ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ 'ਚ ਕਿਸਾਨਾਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਨੂੰ 'ਗੱਦਾਰ' ਅਤੇ 'ਅੰਦੋਲਨਜੀਵੀ' ਕਿਹਾ ਗਿਆ। ਦਿੱਲੀ ਦੀ ਸਰਹੱਦ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ ਪਰ ਲੱਖਾਂ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੇ ਹੰਝੂ ਪੂੰਝ ਨਹੀਂ ਸਕੇ, ਉਨ੍ਹਾਂ ਦੀ ਰਾਜਨੀਤੀ ਸਿਰਫ ਉਨ੍ਹਾਂ ਦੇ ਖਰਬਪਤੀ ਦੋਸਤਾਂ ਲਈ ਹੈ।


 


ਪ੍ਰਿਯੰਕਾ ਗਾਂਧੀ ਨੇ ਕਿਹਾ, "ਇੱਥੇ ਆਉਣਾ ਮੇਰਾ ਧਰਮ ਹੈ ਅਤੇ ਮੈਂ ਕਿਸੇ ਦਾ ਪੱਖ ਨਹੀਂ ਲੈ ਰਹੀ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਪਰਜੀਵੀ ਅਤੇ ਅੰਦੋਲਨਜੀਵੀ ਕਿਹਾ। ਰਾਕੇਸ਼ ਟਿਕੈਤ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਰ ਪੀਐਮ ਮੋਦੀ ਦੇ ਬੁੱਲ੍ਹਾਂ 'ਤੇ ਮੁਸਕਾਨ ਆ ਜਾਂਦੀ ਹੈ।


 


ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯਾਤਰਾ ਲਈ ਦੋ ਹਵਾਈ ਜਹਾਜ਼ ਖਰੀਦੇ ਸਨ, ਜਿਨ੍ਹਾਂ ‘ਤੇ 16 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਈ ਹੈ, ਪਰ ਉਨ੍ਹਾਂ ਕੋਲ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਪੈਸੇ ਨਹੀਂ ਹਨ। ਸੰਸਦ ਭਵਨ, ਇੰਡੀਆ ਗੇਟ ਦੀ ਸੁੰਦਰਤਾ ਲਈ 20 ਹਜ਼ਾਰ ਕਰੋੜ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਤੁਹਾਡੇ ਗੰਨੇ ਦਾ ਮੁੱਲ ਅਦਾ ਕਰਨ ਲਈ ਪੈਸੇ ਨਹੀਂ ਹਨ।”