ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 34 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ ਵੀ ਚਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਥੇ ਹੀ ਨਿਰੰਤਰ ਟੈਸਟਿੰਗ ਲੈਬਾਂ ਵਿੱਚ ਵੀ ਵਾਧਾ ਹੋਇਆ ਹੈ।


ਭਾਰਤ 'ਚ ਪਹਿਲਾ ਕੇਸ ਜਨਵਰੀ 2020 'ਚ ਸਾਹਮਣੇ ਆਇਆ ਸੀ, ਉਦੋਂ ਭਾਰਤ 'ਚ ਮਹਾਰਾਸ਼ਟਰ ਦੇ ਪੁਣੇ 'ਚ ਕੋਰੋਨਾ ਟੈਸਟ ਕਰਨ ਲਈ ਸਿਰਫ ਇਕ ਲੈਬ ਸੀ। ਉਥੇ ਹੀ ਭਾਰਤ ਨੇ 30 ਅਰਥਾਤ ਟੈਸਟਿੰਗ ਟਰੈਕਿੰਗ ਐਂਡ ਟ੍ਰੀਟਮੈਂਟ ਪਾਲਿਸੀ ਅਪਣਾ ਲਈ, ਜਿਸ ਤੋਂ ਬਾਅਦ ਭਾਰਤ 'ਚ ਕੋਰੋਨਵਾਇਰਸ ਦੇ ਟੈਸਟਿੰਗ ਲਈ ਲੈਬਾਂ ਦੀ ਗਿਣਤੀ ਵਧਾ ਦਿੱਤੀ ਗਈ। ਇਸ ਵਿਚ ਨਿੱਜੀ ਅਤੇ ਸਰਕਾਰੀ ਦੋਵੇਂ ਲੈਬ ਸ਼ਾਮਲ ਹਨ। ਭਾਰਤ ਵਿੱਚ ਹੁਣ ਕੁੱਲ 1576 ਲੈਬਾਂ ਹਨ, ਜਿਥੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।

ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਕਿਹਾ ਇਨ੍ਹਾਂ ਤੋਂ ਵੱਡਾ ਖਿਡਾਰੀ ਨਾ ਪੈਦਾ ਹੋਇਆ, ਨਾ ਹੋਵੇਗਾ

ਇੱਥੇ 1002 ਸਰਕਾਰੀ ਲੈਬਾਂ ਹਨ ਜਦਕਿ 574 ਨਿੱਜੀ ਲੈਬਾਂ ਹਨ। ਲੈਬ ਵਿੱਚ ਹੁਣ ਤੱਕ ਕੁੱਲ 4,04,06,609 ਸੈਂਪਲਸ ਦੇ ਟੈਸਟ ਕੀਤੇ ਜਾ ਚੁੱਕੇ ਹਨ। ਪ੍ਰਤੀ ਮਿਲੀਅਨ ਟੈਸਟ (ਟੀਪੀਐਮ) ਦੀ ਗੱਲ ਕਰੀਏ ਤਾਂ ਭਾਰਤ 'ਚ ਹੁਣ ਪ੍ਰਤੀ ਮਿਲੀਅਨ 29,280 ਟੈਸਟ ਹੋ ਰਹੇ ਹਨ। ਬਹੁਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਟੈਸਟਿੰਗ ਵਿੱਚ ਵਾਧਾ ਹੋਇਆ ਹੈ। ਰਾਸ਼ਟਰੀ ਪੌਜ਼ੇਟਿਵ ਦਰ ਘੱਟ ਹੈ ਅਰਥਾਤ 8.57% ਅਤੇ ਨਿਰੰਤਰ ਡਿੱਗ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ