ਪੜਚੋਲ ਕਰੋ

ਮੋਟਰਾਂ ਦੇ ਬਿਜਲੀ ਬਿੱਲਾਂ 'ਤੇ ਘਮਸਾਣ, ਸੁਖਬੀਰ ਬਾਦਲ ਨੇ ਕੈਪਟਨ ਨੂੰ ਘੇਰਿਆ

ਪੰਜਾਬ ਵਿੱਚ ਖੇਤੀਬਾੜੀ ਮੋਟਰਾਂ 'ਤੇ ਬਿਜਲੀ ਬਿੱਲਾਂ ਨੂੰ ਲੈ ਕੇ ਘਮਸਾਣ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਵੱਲੋਂ ਸੂਬੇ ਵਿੱਚ ਖੇਤੀ ਖੇਤਰ ਲਈ ਬਿਜਲੀ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਾਂਗਰਸ ਸਰਕਾਰ ਦਾ ਪਾਗਲਪਣ ਕਰਾਰ ਦਿੱਤਾ ਹੈ।

ਚੰਡੀਗੜ੍ਹ: ਪੰਜਾਬ (Punjab) ਵਿੱਚ ਖੇਤੀਬਾੜੀ ਮੋਟਰਾਂ 'ਤੇ ਬਿਜਲੀ ਬਿੱਲਾਂ (motor electricity bill) ਨੂੰ ਲੈ ਕੇ ਘਮਸਾਣ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪੰਜਾਬ ਕੈਬਨਿਟ (Punjab Cabinet) ਵੱਲੋਂ ਸੂਬੇ ਵਿੱਚ ਖੇਤੀ ਖੇਤਰ ਲਈ ਬਿਜਲੀ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਾਂਗਰਸ ਸਰਕਾਰ (Punjab Congress) ਦਾ ਪਾਗਲਪਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਵਿਅਕਤੀ ਦੇ ਸਮਝੋਂ ਬਾਹਰੀ ਗੱਲ ਹੈ ਕਿ ਕਾਂਗਰਸ ਸਰਕਾਰ ਅਜਿਹੇ ਮੌਕੇ ਕਿਸਾਨਾਂ ’ਤੇ ਬੋਝ ਪਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ ਜਦੋਂ ਕੁਦਰਤੀ ਆਫ਼ਤਾਂ, ਸਰਕਾਰੀ ਲਾਪ੍ਰਵਾਹੀ ਤੇ ਆਰਥਿਕਤਾ ਦੇ ਉਤਾਰ ਚੜ੍ਹਾਅ ਨੇ ਕਿਸਾਨੀ ਦੀ ਕਮਰ ਪਹਿਲਾਂ ਹੀ ਤੋੜ ਛੱਡੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਵਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦਿਆਂ ਉੱਤੇ ਪੰਜਾਬੀਆਂ ਨਾਲ ਕੀਤਾ ਗਿਆ ਇਹ ਇੱਕ ਹੋਰ ਵਿਸ਼ਵਾਸਘਾਤ ਹੈ। ਅਖੌਤੀ ਸਿੱਧੀ ਲਾਭ ਤਬਾਦਲਾ ਨੀਤੀ (ਡੀਬੀਟੀ) ਦਾ ਹਵਾਲਾ ਦਿੰਦਿਆਂ ਬਾਦਲ ਨੇ ਕਿਹਾ ਕਿ ਇਸ ਨੀਤੀ ਦਾ ਅਸਲੀ ਅਰਥ ਇਹ ਹੈ ਕਿ ਹੁਣ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿਜਲੀ ਦੇ ਮੀਟਰ ਲਗਾਏ ਜਾਣਗੇ ਤੇ ਉਨ੍ਹਾਂ ਨੂੰ ਬਿੱਲ ਭਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਇਨ੍ਹਾਂ ਬਿਲਾਂ ਦੀ ਰਕਮ ਮਗਰੋਂ ਮੋੜੇ ਜਾਣ ਦਾ ਸਬੰਧ ਹੈ, ਤਾਂ ਸਰਕਾਰ ਦੇ ਰਿਕਾਰਡ ਤੋਂ ਸਾਰੇ ਵਾਕਫ਼ ਹਨ। ਜਿਹੜੀ ਸਰਕਾਰ ਆਪਣੇ ਕਰਮਚਾਰੀਆਂ ਨੂੰ ਮੈਡੀਕਲ ਤੇ ਦੂਜੇ ਭੱਤਿਆਂ ਦੀ ਅਦਾਇਗੀ ਕਰਨ ਵਿੱਚ ਨਾਕਾਮ ਰਹੀ ਹੈ ਤੇ ਜਿਸ ਲਈ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਦੇਣੀਆਂ ਮੁਸ਼ਕਲ ਹੋ ਰਹੀਆਂ ਹਨ, ਅਜਿਹੀ ਸਰਕਾਰ ਉੱਤੇ ਕੌਣ ਭਰੋਸਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੈਬਨਿਟ ਦੇ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ। ਬਾਦਲ ਨੇ ਇਸ ਮੁੱਦੇ ਉੱਤੇ ਅਗਲੇਰੀ ਰਣਨੀਤੀ ਦੀ ਰੂਪ-ਰੇਖਾ ਘੜਨ ਲਈ ਪਾਰਟੀ ਦੀ ਸਰਵਉੱਚ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਸੱਦ ਲਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸੀ ਹਾਕਮਾਂ ਨੇ ਸੂਬੇ ਦੇ ਗਰੀਬ, ਮਾਸੂਮ ਤੇ ਸੰਕਟ ਹੰਢਾ ਰਹੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਾਂਗਰਸ ਨੇ ਆਪਣੇ ਪਿਛਲੇ (2002-2007) ਕਾਰਜਕਾਲ ਦੌਰਾਨ ਵੀ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਖ਼ਤਮ ਕਰ ਦਿੱਤੀ ਸੀ। ਇਸ ਸਹੂਲਤ ਨੂੰ ਮੁੜ ਬਹਾਲ ਕਰਵਾਉਣ ਲਈ ਅਕਾਲੀ ਦਲ ਤੇ ਸੂਬੇ ਦੇ ਕਿਸਾਨਾਂ ਨੂੰ ਅੰਦੋਲਨ ਵਿੱਢਣਾ ਪਿਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ
Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ
NEET ਤੋਂ ਬਾਅਦ ਹੁਣ ਗੁਜਰਾਤ 'ਚ ਆਯੁਰਵੇਦ ਯੂਨੀਵਰਸਿਟੀ 'ਚ ਪੇਪਰ ਲੀਕ?  WhatsApp 'ਤੇ ਹੋਇਆ ਵਾਇਰਲ
NEET ਤੋਂ ਬਾਅਦ ਹੁਣ ਗੁਜਰਾਤ 'ਚ ਆਯੁਰਵੇਦ ਯੂਨੀਵਰਸਿਟੀ 'ਚ ਪੇਪਰ ਲੀਕ?  WhatsApp 'ਤੇ ਹੋਇਆ ਵਾਇਰਲ
ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਦੀ ਧਮਕੀ, ਆਰਮੀ ਸਟੇਸ਼ਨ ਤੇ ਸਕੂਲ ਨਿਸ਼ਾਨੇ 'ਤੇ
ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਦੀ ਧਮਕੀ, ਆਰਮੀ ਸਟੇਸ਼ਨ ਤੇ ਸਕੂਲ ਨਿਸ਼ਾਨੇ 'ਤੇ
School Holiday: ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...
ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
Public Holidays : ਦੇਸ਼ ਦੇ ਇਸ ਰਾਜ 'ਚ ਮਿਲਦੀਆਂ ਹਨ ਸਭ ਤੋਂ ਵੱਧ ਸਰਕਾਰੀ ਛੁੱਟੀਆਂ
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
LPG Price : 1 ਅਗਸਤ ਤੋਂ ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ, ਜਾਣੋ ਮਹਿੰਗਾ ਹੋਵੇਗਾ ਜਾਂ ਸਸਤਾ?
Punjab News: ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
ਪੰਜਾਬ 'ਚ ਮੱਚਿਆ ਹੜਕੰਪ, BJP ਦਫ਼ਤਰ ਤੇ ਹਮਲੇ ਤੋਂ ਬਾਅਦ ਆਰਮੀ ਸਟੇਸ਼ਨ-ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ: ਪਠਾਨਕੋਟ ਨਗਰ ਨਿਗਮ ਵੀ...
Embed widget